Tuesday , 19 February 2019
Breaking News
You are here: Home » Religion » ਇਨਸਾਫ ਮੋਰਚਾ ਬਰਗਾੜੀ ਲਈ ਲੁਧਿਆਣਾ ਦਿਹਾਤੀ ਤੋਂ ਅਕਾਲੀ ਦਲ (ਅ) ਦਾ ਕਾਫਲਾ ਪਹੁੰਚਿਆ

ਇਨਸਾਫ ਮੋਰਚਾ ਬਰਗਾੜੀ ਲਈ ਲੁਧਿਆਣਾ ਦਿਹਾਤੀ ਤੋਂ ਅਕਾਲੀ ਦਲ (ਅ) ਦਾ ਕਾਫਲਾ ਪਹੁੰਚਿਆ

ਕੁਹਾੜਾ/ਸਾਹਨੇਵਾਲ, 22 ਜੂਨ (ਮਹੇਸ਼ਇੰਦਰ ਸਿੰਘ ਮਾਂਗਟ)- ਸਿੱਖਾਂ ਦੀ ਸਾਹ ਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਨੂੰ ਤਿੰਨ ਸਾਲ ਬੀਤਣ ਦੇ ਬਾਵਜ਼ੂਦ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਗ੍ਰਿਫਤਾਰ ਕਰਨ ਲਈ, ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਲੰਮਾ ਸਮਾਂ ਜੇਲਾਂ ਵਿੱਚ ਬੰਦ ਰਹਿ ਕੇ ਆਪਣੀ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਜੋ ਮੋਰਚਾ ਲਗਾਇਆ ਗਿਆ, ਉਸ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਲੁਧਿਆਣਾ ਦਿਹਾਤੀ ਦੀ ਇਕਾਈ ਵੱਲੋਂ ਕੌਮੀ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਜੀ ਨਾਰੀਕੇ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਦੀ ਅਗਵਾਈ ਵਿੱਚ ਸਾਹਨੇਵਾਲ ਤੋਂ ਸੰਗਤਾਂ ਦੇ ਜੱਥੇ ਨੇ ਬਰਗਾੜੀ ਵਿਖੇ ਮੋਰਚੇ ਵਿੱਚ ਸ਼ਾਮਲ ਹੋ ਕੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਲਈ ਕੂਚ ਕੀਤਾ। ਜਿਸ ਵਿੱਚ ਜੱਥੇਦਾਰ ਬਲਵੰਤ ਸਿੰਘ ਢਿੱਲੋਂ, ਬੂਟਾ ਸਿੰਘ ਕਟਾਣੀ, ਦਰਸ਼ਨ ਸਿੰਘ ਕੋਟ ਗੰਗੂ ਰਾਏ, ਬਲਜਿੰਦਰ ਸਿੰਘ ਪਾਂਗਲੀ ਸਰਕਲ, ਸਾਹਨੇਵਾਲ ਦੇ ਪ੍ਰਧਾਨ ਡਾ. ਰਜਿੰਦਰ ਪਾਲ ਸਿੰਘ, ਸਕੰਦਰ ਸਿੰਘ ਬਿਲਗਾ, ਚਰਨ ਸਿੰਘ ਬਿਲਗਾ, ਗੁਰਵਿੰਦਰ ਸਿੰਘ ਸਾਹਨੇਵਾਲ, ਗੁਰਮੇਲ ਸਿੰਘ ਕਨੇਚ, ਜਸਵੰਤ ਸਿੰਘ ਜੰਡਿਆਲੀ, ਅਰਜਨ ਸਿੰਘ ਭਾਗਪੁਰ, ਇਕਬਾਲ ਸਿੰਘ ਨੰਬਰਦਾਰ ਭਾਗਪੁਰ, ਤੇਜਿੰਦਰ ਸਿੰਘ ਢਿੱਲੋਂ, ਖੁਸ਼ਪ੍ਰੀਤ ਸਿੰਘ ਨਾਰੀਕੇ, ਕਮਲਪ੍ਰੀਤ ਸਿੰਘ ਪਾਂਗਲੀ, ਸਿਮਰਨਜੀਤ ਸਿੰਘ ਕਟਾਣੀ, ਪਰਮਿੰਦਰਜੀਤ ਸਿੰਘ ਕਟਾਣੀ, ਰਣਜੋਧ ਸਿੰਘ ਪਾਂਗਲੀ ਅਤੇ ਸੰਗਤਾਂ ਹਾਜ਼ਰ ਸਨ।

Comments are closed.

COMING SOON .....


Scroll To Top
11