Tuesday , 23 April 2019
Breaking News
You are here: Home » PUNJAB NEWS » ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਇਨਸਾਫ ਦੀ ਲਹਿਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਮੋਰੰਡਮ

ਬਠਿੰਡਾ, 5 ਅਗਸਤ (ਸੁਖਵਿੰਦਰ ਸਰਾਂ)- ਪਰਲਜ ਪੀੜਤਾਂ ਦੇ ਮੁਦੇ ਨੂੰ ਲੈ ਕੇ ਇੰਨਸਾਫ ਦੀ ਲਹਿਰ ਪੰਜਾਬ ਵਲੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮਿਲਕੇ ਮੈਮੋਰੰਡਮ ਦਿੱਤਾ ਗਿਆ ਤੇ ਨਾਲ ਉਲਾਮਾ ਵੀ ਦਿੱਤਾ ਗਿਆ ਕਿ ਤੁਸੀ ਸਾਡੇ ਹਲਕੇ ਦੇ ਮੈਬਰ ਪਾਰਲੀਮੈਂਟ ਵੀ ਹੋ ਤੇ ਕੇਂਦਰ ਸਰਕਾਰ ਵਿਚ ਭਾਈਵਾਲ ਤੇ ਮੰਤਰੀ ਵੀ ਹੋ। ਜਦੋਂ ਦੂਜੀਆਂ ਪਾਰਟੀਆਂ ਦੇ ਐਮ ਪੀ ਲੋਕਾਂ ਦਾ ਦਰਦ ਲੋਕ ਸਭਾ ਵਿਚ ਰਖ ਸਕਦੇ ਹਨ ਫਿਰ ਤੁਸੀਂ ਕਿਉਂ ਨਹੀ ਰਖ ਸਕਦੇ। ਤੇ ਨਾਲ ਇਹ ਵੀ ਕਿਹਾ ਕਿ ਪੂਰੇ ਭਾਰਤ ਵਿਚ ਸਾਡੇ ਸੰਗਠਨਾਂ ਵਲੋਂ ਪਹਿਲਾ ਪਰਲਜ ਨਿਵੇਸ਼ਕਾਂ ਦਾ ਭੁਗਤਾਨ ਫਿਰ ਮਤਦਾਨ ਦੇ ਨਾਅਰੇ ਹੇਠ ਲਹਿਰ ਚਲ ਰਹੀ ਏ ਸੋ 2019 ਦੀਆਂ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਨੂੰ ਕਹਿਕੇ ਨਿਵੇਸ਼ਕਾਂ ਦੇ ਪੈਸੇ ਦਿਲਾਓ ਉਪਰੰਤ ਬੀਬਾ ਜੀ ਨੇ ਬੜੇ ਧਿਆਨ ਨਾਲ ਗਲ ਸੁਣੀ ਤੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਕੋਈ ਹਲ ਕਰਵਾਉਣ ਦੀ ਕੋਸ਼ਿਸ਼ ਕਰਾਗੇ ਇਸ ਮੌਕੇ ਯੂਨੀਅਨ ਦੇ ਆਗੂ ਬਲਦੇਵ ਸਿੰਘ ਭੁਚੋ, ਵਿਕਰਮ ਸ਼ਰਮਾ, ਗੁਰਜੰਟ ਸਿੰਘ, ਬੇਅੰਤ ਸ਼ਰਮਾ, ਮਨਦੀਪ ਕੁਮਾਰ, ਤਰਸੇਮ ਲਾਲ, ਡਾਕਟਰ ਛਿੰਦਰਪਾਲ, ਜਸਵੀਰ ਬਾਹੀਆ ਤੋਂ ਇਲਾਵਾ ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਹਾਜ਼ਰ ਸਨ।

Comments are closed.

COMING SOON .....


Scroll To Top
11