Saturday , 30 May 2020
Breaking News
You are here: Home » BUSINESS NEWS » ‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਛੇਤੀ ਹੀ ਲਾਗੂ ਹੋਵੇਗੀ-ਕੇਂਦਰੀ ਰਾਜ ਮੰਤਰੀ

‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਛੇਤੀ ਹੀ ਲਾਗੂ ਹੋਵੇਗੀ-ਕੇਂਦਰੀ ਰਾਜ ਮੰਤਰੀ

ਦੇਸ਼ ਭਰ ਵਿਚ ਲਗਾਏ ਜਾਣਗੇ 700 ਲੱਖ ਮੀਟਰਕ ਟਨ ਸਮਰੱਥਾ ਦੇ ਸਾਇਲੋ

ਚੰਡੀਗੜ੍ਹ/ਅੰਮ੍ਰਿਤਸਰ, 17 ਫਰਵਰੀ- ‘ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿਚ ਵੱਡੇ ਪੱਧਰ ਉਤੇ ਸੁਧਾਰ ਕਰਨ ਜਾ ਰਹੀ ਹੈ, ਜਿਸ ਲਈ ‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਨਾਲ ਕੋਈ ਵੀ ਨਾਗਰਿਕ ਦੇਸ਼ ਭਰ ਵਿਚੋਂ ਕਿਸੇ ਵੀ ਰਾਸ਼ਨ ਡੀਪੂ ਤੋਂ ਆਪਣੇ ਹਿੱਸੇ ਦਾ ਅਨਾਜ ਲੈ ਸਕੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਸ੍ਰੀ ਰਾਓ ਸਾਹਿਬ ਪਟੇਲ ਦਨਵੀ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਸਥਾਨਕ ਹੋਟਲ ਵਿਚ ਕਣਕ ਦੀ ਖਰੀਦ ਸਬੰਧੀ ਫੂਡ ਸਪਲਾਈ, ਮਾਰਕਫੈਡ, ਪਨਸਪ, ਵੇਅਰ ਹਾਊਸ ਆਦਿ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਸ੍ਰੀ ਰਾਓ ਨੇ ਦੱਸਿਆ ਕਿ ਉਕਤ ਯੋਜਨਾ ਨੂੰ ਲਾਗੂ ਕਰਨ ਲਈ ਦੇਸ਼ ਭਰ ਵਿਚ 12 ਕਲਟਰ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁੱਝ ਦਿਨਾਂ ਵਿਚ ਇਸ ਉਤੇ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਇਹ ਕਾਰਡ ਬਣਨ ਨਾਲ ਦੇਸ਼ ਭਰ ਵਿਚ ਪ੍ਰਵਾਸ ਕਰਦੇ ਸਮੇਂ ਕਿਸੇ ਨੂੰ ਵੀ ਨਵੇਂ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ, ਬਲਕਿ ਉਹ ਕਾਰਡ ਹਰ ਥਾਂ ਚੱਲੇਗਾ। ਕਣਕ ਦੀ ਖਰੀਦ ਬਾਰੇ ਬੋਲਦੇ ਸ੍ਰੀ ਰਾਓ ਨੇ ਦੱਸਿਆ ਕਿ ਦੇਸ਼ ਭਰ ਵਿਚ 332 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਂਦੀ ਹੈ, ਜਿਸ ਵਿਚੋਂ ਲਗਭਗ 129 ਲੱਖ ਮੀਟਰਕ ਟਨ ਕਣਕ ਪੰਜਾਬ ਤੋਂ ਹੁੰਦੀ ਹੈ। ਇਸੇ ਤਰਾਂ 416 ਲੱਖ ਮੀਟਰਕ ਟਨ ਝੋਨਾ ਦੇਸ਼ ਭਰ ਵਿਚੋਂ ਖਰੀਦ ਕੀਤਾ ਜਾਂਦਾ ਹੈ, ਜਿਸ ਵਿਚੋਂ 113 ਲੱਖ ਮੀਟਰਕ ਟਨ ਪੰਜਾਬ ਦਾ ਹਿੱਸਾ ਹੈ। ਉਨਾਂ ਕਿਹਾ ਕਿ ਇਸ ਵੇਲੇ ਕਣਕ ਦੀ ਖਰੀਦ ਚਾਲੂ ਹੋਣ ਵਾਲੀ ਹੈ ਅਤੇ ਅਸੀਂ ਕਣਕ ਦੀ ਖਰੀਦ ਅਤੇ ਭੰਡਾਰ ਬਾਬਤ ਪੰਜਾਬ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਹੈ। ਉਨਾਂ ਦੱਸਿਆ ਕਿ ਦੇਸ਼ ਭਰ ਵਿਚ ਕਣਕ ਦੇ ਭੰਡਾਰ ਲਈ 100 ਲੱਖ ਮੀਟਰਕ ਟਨ ਦੇ ਸਾਇਲੋ ਬਣ ਰਹ ਹਨ ਅਤੇ ਸਾਡਾ ਟੀਚਾ 700 ਲੱਖ ਮੀਟਰਕ ਟਨ ਦੇ ਸਾਇਲੋ ਬਨਾਉਣ ਦਾ ਹੈ। ਉਨਾਂ ਕਿਹਾ ਕਿ ਦੇਸ਼ ਕੋਲ ਅਨਾਜ ਦੀ ਕੋਈ ਸਮੱਸਿਆ ਨਹੀਂ ਹੈ, ਬਲਕਿ ਲੋੜ ਨਾਲੋਂ ਡੇਢ ਗੁਣਾ ਵੱਧ ਅਨਾਜ ਭੰਡਾਰ ਮੌਜੂਦ ਹਨ। ਸ੍ਰੀ ਰਾਓ ਨੇ ਦੱਸਿਆ ਕਿ ਸਰਕਾਰ ਦੇਸ਼ ਭਰ ਵਿਚ ਕਰੀਬ 79 ਕਰੋੜ ਲੋਕਾਂ ਨੂੰ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ ਜਨਤਕ ਵੰਡ ਪ੍ਰਣਾਲੀ ਰਾਹੀਂ ਦੇ ਰਹੀ ਹੈ ਅਤੇ ਹਰੇਕ ਰਾਜ ਕੋਲ ਇਸ ਦਾ ਵਾਧੂ ਸਟਾਕ ਦਿੱਤਾ ਜਾਂਦਾ ਹੈ। ਇਸ ਮੌਕੇ ਫੂਡ ਸਪਲਾਈ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਦੱਸ ਕੇ ਕਣਕ ਦੇ ਭੰਡਾਰ ਛੇਤੀ ਖਾਲੀ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਨਵੀਂ ਕਣਕ ਦੀ ਖਰੀਦ ਕੀਤੀ ਜਾ ਸਕੇ। ਡਾਇਰੈਕਟਰ ਖੁਰਾਕ ਸਪਲਾਈ ਸ੍ਰੀਮਤੀ ਅਨਿੰਦਤਾ ਮਿਤਰਾ ਨੇ ਪੰਜਾਬ ਵਿਚ ਜਨਤਕ ਵੰਡ ਪਣਾਲੀ ਬਾਬਤ ਵਿਸਥਾਰ ਵਿਚ ਦੱਸਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਨਸਪ ਦੇ ਐਮ ਡੀ. ਸ੍ਰੀ ਰਾਮਵੀਰ ਸਿੰਘ, ਵੇਅਰ ਹਾਊਸ ਦੇ ਏ. ਐਮ. ਡੀ. ਸ੍ਰੀ ਜਸ਼ਨਜੀਤ ਸਿੰਘ, ਏ ਐਮ ਡੀ ਮਾਰਕਫੈਡ ਸ੍ਰੀ ਰਾਹੁਲ ਗੁਪਤਾ, ਐਫ ਸੀ ਆਈ ਦੇ ਖੇਤਰੀ ਮੈਨੇਜਰ ਸ੍ਰੀ ਰਾਹੁਲ ਚੰਦਨ, ਡੀ ਐਫ ਐਸ ਸੀ ਲਖਵਿੰਦਰ ਸਿੰਘ, ਡੀ ਐਫ ਐਸ ਸੀ ਜਸਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਹੋਟਲ ਵਿਚ ਭਾਜਪਾ ਦੇ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਵੀ ਸ੍ਰੀ ਰਾਓ ਸਾਹਿਬ ਪਟੇਲ ਦਨਵੀ ਨੂੰ ਮਿਲੇ ਅਤੇ ਅੰਮ੍ਰਿਤਸਰ ਪੁੱਜਣ ਉਤੇ ਸਵਾਗਤ ਕੀਤਾ।

Comments are closed.

COMING SOON .....


Scroll To Top
11