Tuesday , 21 January 2020
Breaking News
You are here: Home » BUSINESS NEWS » ਆੜ੍ਹਤੀ ਨੇ ਝੋਨੇ ਦੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਦੁਖੀ ਹੋ ਕੇ ਮਾਰੀ ਦਰਿਆ ‘ਚ ਮਾਰੀ ਛਾਲ

ਆੜ੍ਹਤੀ ਨੇ ਝੋਨੇ ਦੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਦੁਖੀ ਹੋ ਕੇ ਮਾਰੀ ਦਰਿਆ ‘ਚ ਮਾਰੀ ਛਾਲ

ਸ੍ਰੀ ਹਰਗੋਬਿੰਦਪੁਰ, 28 ਨਵੰਬਰ (ਚਰਨਜੀਤ ਚੀਮਾ)- ਆੜ੍ਹਤੀਆਂ ਵੱਲੋਂ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਮਾਨ ਵਿੱਚ ਅਵਨੀਤ ਟਰੇਡਿੰਗ ਕੰਪਨੀ ਦੇ ਨਾਂ ਤੇ ਆੜ੍ਹਤ ਦੀ ਦੁਕਾਨ ਕਰਦਾ ਸੀ ਅੱਜ ਕਰੀਬ ਨੌਂ ਤੋਂ ਦਸ ਵਜੇ ਦੇ ਦਰਮਿਆਨ ਦਰਿਆ ਬਿਆਸ ਤੇ ਤੇ ਪੱਕੇ ਪੁਲ ਉੱਪਰ ਆਪਣੇ ਮੋਟਰਸਾਈਕਲ ਤੇ ਮੋਬਾਇਲ ਨੂੰ ਪੁਲ ਦੇ ਖੱਬੇ ਪਾਸੇ ਬਣੇ ਕਿਨਾਰੇ ਤੇ ਰੱਖ ਕੇ ਆਪ ਦਰਿਆ ਵਿੱਚ ਛਾਲ ਮਾਰ ਦਿੱਤੀ ਜਿਸ ਦਾ ਮ੍ਰਿਤਕ ਸਰੀਰ ਦਰਿਆ ਬਿਆਸ ਦੇ ਕਿਨਾਰੇ ਪਿੰਡ ਤਲਵਾੜਾ ਤੇ ਪਿੰਡ ਸਮਰਾਵਾਂ ਵਿਚਕਾਰ ਮਿਲਿਆ ਜਿਸ ਨੂੰ ਟਾਂਡਾ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਜਗਜੀਤ ਸਿੰਘ ਅਵਨੀਤ ਟਰੇਡਿੰਗ ਕੰਪਨੀ ਦੇ ਨਾਂ ਤੇ ਸਮਾਨ ਵਿਖੇ ਆੜ੍ਹਤ ਦੀ ਦੁਕਾਨ ਕਰਦਾ ਸੀ ਅਜੋਕੇ ਸਮੇਂ ਵਿੱਚ ਝੋਨੇ ਦਾ ਸੀਜਨ ਚੱਲ ਰਿਹਾ ਸੀ ਜਿਸ ਦੀ ਖ਼ਰੀਦ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਕਰ ਰਹੀ ਸੀ ਫ਼ਰੀਦ ਦੇ ਬਾਵਜੂਦ ਵੀ ਪਨਗ੍ਰੇਨ ਖਰੀਦ ਏਜੰਸੀ ਦੇ ਦੇ ਅਧਿਕਾਰੀ ਜਾਣ ਬੁੱਝ ਕੇ ਜਗਜੀਤ ਸਿੰਘ ਨੂੰ ਖਰੀਦੇ ਗਏ ਝੋਨੇ ਦੀ ਅਦਾਇਗੀ ਨਹੀਂ ਕਰ ਰਹੇ ਸਨ ਉਲਟਾ ਇਹ ਖ਼ਰੀਦ ਏਜੰਸੀ ਵਾਲੇ ਕਟੌਤੀ ਦੇ ਨਾਂ ਤੇ 350 ਰੁਪਿਆ ਦੀ ਮੰਗ ਲਗਾਤਾਰ ਕਰ ਰਹੇ ਸਨ ਜਿਸ ਤੋਂ ਜਗਜੀਤ ਸਿੰਘ ਪ੍ਰੇਸ਼ਾਨ ਸੀ ਕਿਉਂਕਿ ਕਿਸਾਨ ਆਪਣੇ ਵੇਚੇ ਹੋਏ ਝੋਨੇ ਦੀ ਰਕਮ ਮੰਗ ਰਹੇ ਸਨ ਦੂਸਰੇ ਪਾਸੇ ਪਨਗ੍ਰੇਨ ਦੇ ਅਧਿਕਾਰੀ ਉਸ ਨੂੰ ਰਕਮ ਵੇਚੇ ਹੋਏ ਝੋਨੇ ਦੀ ਰਕਮ ਦੇਣ ਤੋਂ ਇਨਕਾਰੀ ਕਰ ਰਹੇ ਸਨ ਜਿਸ ਕਾਰਨ ਪ੍ਰੇਸ਼ਾਨ ਹੋ ਕੇ ਜਗਜੀਤ ਸਿੰਘ ਨੇ ਹੋ ਕੇ ਜਗਜੀਤ ਸਿੰਘ ਨੇ ਇਹ ਰਸਤਾ ਚੁਣਿਆ ਜਗਜੀਤ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਪਨਗ੍ਰੇਨ ਦੇ ਖਰੀਦ ਅਧਿਕਾਰੀ ਹਨ। ਇਸ ਦੌਰਾਨ ਟਾਂਡਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ

Comments are closed.

COMING SOON .....


Scroll To Top
11