Sunday , 21 April 2019
Breaking News
You are here: Home » PUNJAB NEWS » ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਮੀਟਿੰਗ

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਮੀਟਿੰਗ

ਬਠਿੰਡਾ, 17 ਜੁਲਾਈ (ਸੁਖਵਿੰਦਰ ਸਰਾਂ)- ਸਥਾਨਕ ਕਚਿਹਰੀ ਕੰਪਲੈਕਸ ਵਿਖੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ  ਨਸ਼ਿਆਂ ਦੇ ਹੜ ‘ਚ ਰੁੜ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ।  ਮੀਟਿੰਗ ਉਪਰੰਤ ਇੱਕ ਵਫਦ ਜਿਲ੍ਹੇ ‘ਚ ਨਵੇਂ ਆਏ ਐਸ ਐਸ ਨਾਨਕ ਸਿੰਘ ਨੂੰ ਵੀ ਮਿਲਿਆ ਅਤੇ ਉਨ੍ਹਾਂ ਨੂੰ ਬੁੱਕੇ ਭੇਂਟ ਕਰਕੇ ਜੀ ਆਇਆ ਆਖਿਆ। ਨਸ਼ੇ ਦੇ ਮੁੱਦੇ ‘ਤੇ ਚਿੰਤਤ ਹੁੰਦਿਆਂ  ਪ੍ਰਧਾਨ ਮਨਜੀਤਇੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਸ ਪਰਿਵਾਰ ਦੀ ਮੈਂਬਰ ਨਸ਼ਾ ਕਰਦਾ ਹੈ ਉਨ੍ਹਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਚ ਲਿਆ ਕੇ ਉਨ੍ਹਾਂ ਦਾ ਨਸ਼ਾ ਛੁਡਾਇਆ ਜਾਵੇ ਅਤੇ ਨਸ਼ਾ ਤਸ਼ਕਰਾਂ ‘ਤੇ ਜਲਦ ਨਕੇਲ ਕਸੀ ਜਾਵੇ ਤਾਂ ਜੋ ਨਸ਼ਿਆਂ ਕਾਰਨ ਤਬਾਹ  ਹੋ ਰਹੀ ਦੇਸ਼ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਅਜ਼ਾਦੀ ਘੁਲਾਟੀਆਂ ਪਰਿਵਾਰਾਂ ਵੱਲੋਂ ਏ ਡੀ ਸੀ ਸਾਕਸ਼ੀ ਸਾਹਨੀ  ਨੂੰ ਮਿਲ ਕੇ ਉਨ੍ਹਾਂ ਨਾਲ ਵੀ ਇਸ ਵਿਸ਼ੇ ‘ਤੇ ਵਿਚਾਰ ਵਟਾਂਦਰਾ ਕੀਤਾ । ਉਪਰੋਕਤ ਵਿਸ਼ ’ਤੇ ਪ੍ਰਸਾਸ਼ਨ ਅਧਿਕਾਰੀਆਂ ਨੇ ਪਰਿਵਾਰਾਂ ਨਾਲ ਸਹਿਮਤੀ ਪ੍ਰਗਟਾਈ  ਗਈ। ਇਸ ਮੌਕੇ ਅਵਤਾਰ ਸਿੰਘ ਸਿਵੀਆਂ, ਅਵਤਾਰ ਸਿੰਘ ਮਹਿਰਾਜ, ਬਲਜੀਤ ਸਿੰਘ ਲਹਿਰੀ, ਬਲਜੀਤ ਸਿੰਘ ਕੋਟਫੱਤਾ, ਬੂਟਾ ਸਿੰਘ ਲੇਲੇਵਾਲਾ, ਰਜਿੰਦਰ ਸਿੰਘ ਫੁੱਲੋ ਖਾਰੀ ਅਤੇ ਹੋਰ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

Comments are closed.

COMING SOON .....


Scroll To Top
11