Sunday , 5 April 2020
Breaking News
You are here: Home » PUNJAB NEWS » ਆਰੀਅਨਜ਼ ਦੇ ਇੰਜਨੀਅਰਿੰਗ ਵਿਦਿਆਰਥੀਆਂ ਨੇ ਕੀਤਾ ਕੋਲਡਰਸ਼ ਲੋਜਿਸਟਿਕਸ ਪ੍ਰਾਈਵੇਟ ਲਿਮ. ਦਾ ਦੌਰਾ

ਆਰੀਅਨਜ਼ ਦੇ ਇੰਜਨੀਅਰਿੰਗ ਵਿਦਿਆਰਥੀਆਂ ਨੇ ਕੀਤਾ ਕੋਲਡਰਸ਼ ਲੋਜਿਸਟਿਕਸ ਪ੍ਰਾਈਵੇਟ ਲਿਮ. ਦਾ ਦੌਰਾ

ਮੋਹਾਲੀ – ਕੋਲਡਰਸ਼ ਲੋਜਿਸਟਿਕਸ ਪ੍ਰਾਈਵੇਟ ਲਿਮਟਿਡ, ਬਨੂੰੜ ਦਾ ਉਦਯੋਗਿਕ ਦੌਰਾ ਹਾਲ ਹੀ ਵਿੱਚ ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ ਮਕੈਨਿਕਲ ਇੰਜਨੀਅਰਿੰਗ ਵਿਭਾਗ ਦੇ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਕੂਲਿੰਗ ਅਤੇ ਫਰਿੱਜ ਪ੍ਰਣਾਲੀ ਦੇ ਵਿਵਹਾਰਿਕ ਪਹਿਲੂਆਂ ਬਾਰੇ ਸਿਖਾਉਣਾ ਸੀ। ਵਿਦਿਆਰਥੀਆਂ ਨੂੰ ਚਿਲਿੰਗ ਅਤੇ ਫ੍ਰੋਜ਼ਨ ਸਟੋਰੇਜ਼ ਸਹੂਲਤ ਅਤੇ ਵੈਪਰ ਕੰਪ੍ਰੈਸ਼ਨ ਰੈਫ੍ਰਿਜੇਸ਼ਨ ਸਿਸਟਮ (ਵੀਸੀਆਰਐਸ) ਬਾਰੇ ਦੱਸਿਆ ਗਿਆ। ਵਿਦਿਆਰਥੀ ਸੈਂਟਰੀਫੂਗਲ ਕੰਪ੍ਰੈਸਰ ਅਤੇ ਵੀਸੀਆਰਐਸ ਦੇ ਹੋਰ ਭਾਗਾਂ ਦੇ ਕੰਮਕਾਜ ਨੂੰ ਦੇਖ ਕੇ ਬਹੁਤ ਖੁਸ਼ ਹੋਏ।ਮੁੱਖ ਤਕਨੀਕੀ ਇੰਜਨੀਅਰ ਮਿ. ਵਿਕਾਸ ਨੇ ਆਧੁਨਿਕ ਟੈਕਨੋਲਿਜੀਆਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਡਰਾਈਵਰ ਰਹਿਤ ਫੋਰਕਲਿਫਟ ਅਤੇ ਫਰਿੱਜ ਪ੍ਰਕਿਰਿਆਵਾਂ ਦਾ ਭਵਿੱਖ ।

Comments are closed.

COMING SOON .....


Scroll To Top
11