Tuesday , 23 April 2019
Breaking News
You are here: Home » Carrier » ਆਰੀਅਨਜ਼ ਗਰੁੱਪ ਵੱਲੋਂ ਪ੍ਰਤਿਭਾ ਹੰਟ ਦਾ ਆਯੋਜਨ

ਆਰੀਅਨਜ਼ ਗਰੁੱਪ ਵੱਲੋਂ ਪ੍ਰਤਿਭਾ ਹੰਟ ਦਾ ਆਯੋਜਨ

ਮੋਹਾਲੀ – ਨਵੇਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵੱਲੋਂ ਪ੍ਰ੍ਰਤਿਭਾ ਹੰਟ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ । ਵਿਦਿਆਰਥੀਆਂ ਨੇ ਆਪਣੀਆਂ ਅੰਦਰੂਨੀ ਛੁੱਪੀ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੂੰ ਆਪਣੀਆਂ ਅੰਦਰੂਨੀ ਛੁੱਪੀ ਪ੍ਰਤਿਭਾਵਾਂ ਨੂੰ ਖੋਜਣ ਅਤੇ ਸੁਧਾਰਨ ਦਾ ਮੌਕਾ ਮਿਲਿਆਂ। ਵੱਖ-ਵੱਖ ਬ੍ਰਾਂਚਾਂ ਜਿਹਨਾਂ ਵਿੱਚ ਇੰਜਨੀਅਰਿੰਗ, ਲਾਅ, ਐਗਰੀਕਲਚਰ, ਫਾਰਮੇਸੀ, ਮੈਨੇਜਮੈਂਟ, ਐਜੁਕੇਸ਼ਨ ਆਦਿ ਸਮੇਤ ਵਿਦਿਆਰਥੀਆਂ ਨੇ ਗਾਣਿਆਂ, ਗਰੁੱਪ ਡਾਂਸ, ਭੰਗੜਾਂ, ਗਿੱਧਾ, ਸੋਲੋ ਡਾਂਸ, ਮਿਮਿਕਰੀ ਆਦਿ ਸਮੇਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਦੇ ਬਾਰੇ ਵਿੱਚ ਜੋਰ ਦਿੰਦਿਆਂ ਪ੍ਰੌਫੈਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਕਾਲੇਜ ਵਿਦਿਆਰਥੀਆਂ ਲਈ ਅਕਾਦਮਿਕ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣ ਦੀ ਹਮੇਸ਼ਾਂ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਰਪਣ, ਅਨੁਸ਼ਾਸਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਤੇ ਜੋਰ ਦੇਣ ਦੇ ਲਈ ਵੀ ਕਿਹਾ। ਸਿੱਧੂ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਦੀ ਛਿਪੀ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਹੋਣਾ ਚਾਹੀਦਾ ਹੈ ਤਾਂਕਿ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਇਹਨਾਂ ਵਿੱਚ ਭਾਗ ਲੈ ਸਕਣ। ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਦੇ ਸਾਰੇ ਵਿਕਾਸ ਹੁੰਦੇ ਹਨ। ਗਰੁੱਪ ਡਾਂਸ ਵਿੱਚ ਜੀ.ਐਮ.ਐਮ ਦੇ ਵਿਦਿਆਰਥੀਆਂ ਨੇ ਪਹਿਲਾਂ ਸਥਾਨ, ਸੋਲੋ ਡਾਂਸ ਵਿੱਚ ਬੀ.ਐਸਸੀ ਐਗਰੀਕਲਚਰ ਦੇ ਯੁਵਰਾਜ ਨੇ ਦੂਜਾ ਸਥਾਨ ਅਤੇ ਕਾਰਡ ਮੋਕਿੰਗ ਦੇ ਲਈ ਹਿਨਾ ਨੂੰ ਸੰਤਾਂਵਨਾ ਇਨਾਮ ਦਿੱਤਾ ਗਿਆ।

Comments are closed.

COMING SOON .....


Scroll To Top
11