Friday , 19 April 2019
Breaking News
You are here: Home » PUNJAB NEWS » ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ’ਚ 5 ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ’ਚ 5 ਉਮੀਦਵਾਰਾਂ ਦਾ ਐਲਾਨ

ਖਹਿਰਾ ਧੜੇ ਵੱਲੋਂ ਨਵਾਂ ਸਿਆਸੀ ਫਰੰਟ ਬਣਾਉਣ ਦੀ ਤਿਆਰੀ

ਚੰਡੀਗੜ੍ਹ, 30 ਅਕਤੂਬਰ- ਆਮ ਆਦਮੀ ਪਾਰਟੀ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ 5 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ। ਪਾਰਟੀ ਨੇ ਸੀਨੀਅਰ ਆਗੂ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸੰਗਰੂਰ ਤੋਂ ਹੀ ਚੋਣ ਲੜਾਉਣ ਦਾ ਐਲਾਨ ਕੀਤਾ ਹੈ।ਆਮ ਆਦਮੀ ਪਾਰਟੀ ਨੇ 2019 ਦੀ ਲੋਕ ਸਭਾ ਚੋਣਾਂ ਲਈ ਆਪਣੇ ਕੁੱਲ 5 ਉਮੀਦਰਵਾਰਾਂ ਦੇ ਨਾਮ ਐਲਾਨ ਦਿਤੇ ਹਨ। ਐਲਾਨ ਚੰਡੀਗੜ੍ਹ ‘ਚ ਆਪ ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਬੁਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਵਲੋਂ ਕੀਤਾ ਗਿਆ।ਇਸ ਮੁਤਾਬਕ ਸੰਗਰੂਰ ਤੋਂ ਭਗਵੰਤ ਮਾਨ , ਫਰੀਦਕੋਟ ਤੋਂ ਪ੍ਰੋ.ਸਾਧੂ ਸਿੰਘ , ਹੁਸ਼ਿਆਰਪੁਰ ਤੋਂ ਰਵਜੋਤ ਸਿੰਘ, ਅਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿਲ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਪਾਰਟੀ ਉਮੀਦਵਾਰ ਹੋਣਗੇ।ਇਸ ਦੌਰਾਨ ‘ਆਪ’ ਦੇ ਬਾਗੀ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਇਸ ਉਪਰ ਤਿੱਖਾ ਪ੍ਰਤੀਕਰਮ ਜਾਹਿਰ ਕੀਤਾ ਹੈ। ਉਨ੍ਹਾਂ ਨੇ ਪਾਰਟੀ ਨੂੰ 7 ਨਵੰਬਰ ਤੱਕ ਦਾ ਅਲਟੀਮੈਟਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਪਾਰਟੀ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਉਹ ਪੰਜਾਬ ਵਿੱਚ ਦੂਸਰੀਆਂ ਧਿਰਾਂ ਨਾਲ ਮਿਲਕੇ ਤੀਸਰਾ ਫਰੰਟ ਬਣਾਉਣਗੇ।

Comments are closed.

COMING SOON .....


Scroll To Top
11