Thursday , 27 June 2019
Breaking News
You are here: Home » BUSINESS NEWS » ਆਮ ਆਦਮੀ ਪਾਰਟੀ ਦਾ ਅਸਲ ਮਕਸਦ ਪੰਜਾਬ ’ਚੋਂ ਨਸ਼ੇ ਖ਼ਤਮ ਕਰਨਾ : ਭਗਵੰਤ ਮਾਨ

ਆਮ ਆਦਮੀ ਪਾਰਟੀ ਦਾ ਅਸਲ ਮਕਸਦ ਪੰਜਾਬ ’ਚੋਂ ਨਸ਼ੇ ਖ਼ਤਮ ਕਰਨਾ : ਭਗਵੰਤ ਮਾਨ

ਦਿੜ੍ਹਬਾ ਮੰਡੀ, 10 ਅਗਸਤ (ਸਤਪਾਲ ਖਡਿਆਲ)- ਪੰਜਾਬ ਡਰੱਗ ਮਾਫੀਆ ਤੋਂ ਬਹੁਤ ਦੁਖੀ ਹੈ, ਜਿਸ ਕਰਕੇ ਆਪ ਪਾਰਟੀ ਦਾ ਅਸਲ ਮਕਸਦ ਪੰਜਾਬ ਵਿੱਚੋਂ ਡਰੱਗ ਨੂੰ ਖ਼ਤਮ ਕਰਵਾਉਣਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਚਿਰਾਂ ਤੋ ਮੰਗ ਹੈ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰੋ, ਨੌਜਵਾਨਾਂ ਨੂੰ ਰੁਜ਼ਗਾਰ ਦੇਵੋ ਪਰੰਤੂ ਪੰਜਾਬ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾਂ, ਸ਼੍ਰੀ ਰਾਮ ਗੋਇਲ, ਸਿਮਰਨਜੀਤ ਸਿੰਘ ਦਿੜ੍ਹਬਾ ਆਦਿ ਆਗੂ ਹਾਜ਼ਰ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜਿੰਨ੍ਹਾਂ ਗਰੀਬਾਂ ਨੂੰ ਨਰੇਗਾ ਅਤੇ ਮਨਰੇਗਾ ਦੀ ਦਿਹਾੜੀ ਨਹੀਂ ਮਿਲ ਰਹੀ,ਛੋਟੇ ਵਪਾਰੀਆਂ ਨੂੰ ਜੀਐਸਟੀ ਤੇ ਨੋਟਬੰਦੀ ਨੇ ਤਬਾਹ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਅਤੇ ਕਵਰ ਸੰਧੂ ਧੜੇ ਵਿੱਚ ਗਏ ਵਿਧਾਇਕਾਂ ਸਬੰਧੀ ਉਹਨਾਂ ਕਿਹਾ ਕਿ ਮੈ ਉਹਨਾਂ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਲੋਕਾਂ ਨੇ ਬੜ੍ਹੀ ਮਿਹਨਤ ਨਾਲ ਜਿਤਾਇਆ ਹੈ ਤੁਸ਼ੀ ਆਪਣੇ ਹਲਕਿਆਂ ਵਿੱਚ ਵਿਕਾਸ ਦੇ ਕੰਮਾਂ ਵੱਲ ਧਿਆਨ ਦਿਓ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਪਰ ਇਹਨਾਂ ਗਿਣਤੀ ਮਿਣਤੀਆਂ ਵਿੱਚ ਨਾ ਪਓ। ਇਸ ਤੋਂ ਪਹਿਲਾਂ ਉਹਨਾਂ ਸਰਕਾਰੀ ਸੈਕੰਡਰੀ ਸਕੂਲ ਦਿੜ੍ਹਬਾ ਵਿੱਚ ਆਪਣੇ ਐਮਪੀ ਕੋਟੇ ਵਿੱਚੋਂ ਬਣਾਏ ਗਏ ਦਸ ਨਵੇਂ ਕਮਰਿਆਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ੍ਯਕਿਹਾ ਕਿ ਉਹ ਲੋਕ ਸਭਾ ਵਿੱਚ ਆਪਣੇ ਹਲਕਿਆਂ ਦੀਆਂ ਸਮੱਸਿਅਵਾਂ, ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ, ਖਰਾਬ ਹਾਲਤ ਵਿੱਚ ਪਏ ਹਸਪਤਾਲਾਂ ਅਤੇ ਸਕੂਲਾਂ ਬਾਰੇ ਬੋਲਦਾਂ ਹੈ। ਉਹਨਾਂ ਜਿੱਥੇ ਕਾਮੇਡੀ ਅੰਦਾਜ ਵਿੱਚ ਭਾਸ਼ਣ ਦੇ ਕੇ ਬੱਚਿਆਂ ਨੂੰ ਹਸਾ ਹਸਾ ਕੇ ਦੂਹਰੇ ਕਰ ਦਿੱਤਾ, ਉੱਥੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਨਕਲ ਤੋਂ ਰਹਿਤ ਪੜ੍ਹਾਈ ਵਿੱਚ ਵੱਧ ਤੋਂ ਵੱਧ ਮਿਹਨਤ ਕਰਕੇ ਉੱਚ ਅਹੁਦਿਆਂ ਤੇ ਪਹੁੰਚਣ ਦਾ ਸੱਦਾ ਦਿੱਤਾ। ਇਸ ਦੌਰਾਨ ਹੀ ਉਹਨਾਂ ਨੇ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਖਸਤਾ ਹਾਲਤ ਕਮਰਿਆਂ ਦੀ ਹਾਲਤ ਦੇਖੀ ਅਤੇ ਇਹਨਾਂ ਕਮਰਿਆਂ ਦੀ ਉਸਾਰੀ ਲਈ ਜਲਦੀ ਹੀ ਐਮਪੀ ਕੋਟੇ ਵਿੱਚੋਂ ਗਰਾਂਟ ਦੇਣ ਦਾ ਭਰੋਸਾ ਕੀਤਾ। ਇਸ ਮੋਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ ਨੇ ਵੀ ਸੰਬੋਧਨ ਕੀਤਾ।

Comments are closed.

COMING SOON .....


Scroll To Top
11