Wednesday , 3 June 2020
Breaking News
You are here: Home » Editororial Page » ਆਫਤਾਂ ਅਤੇ ਵਿਕਾਸ ‘ਚ ਸੰਤੁਲਨ ਜ਼ਰੂਰੀ

ਆਫਤਾਂ ਅਤੇ ਵਿਕਾਸ ‘ਚ ਸੰਤੁਲਨ ਜ਼ਰੂਰੀ

ਅੱਜ ਵਿਸ਼ਵ ਦਾ ਹਰ ਦੇਸ਼ ਵਿਕਾਸ ਦੀ ਰਫ਼ਤਾਰ ਨੂੰ ਨਿਰੰਤਰ ਤੇਜ ਕਰਨਾ ਚਾਹੁੰਦਾ ਹੈ ਤੇ ਕਰ ਵੀ ਰਿਹਾ ਹੈ।ਜਿੱਧਰ ਮਰਜੀ ਨਜ਼ਰ ਘੁਮਾਓ ਪੱਕੀਆਂ ਸੜਕਾਂ, ਪੱਕੇ ਮਕਾਨ, ਡੈਮ, ਪੁੱਲ, ਮੋਟਰ ਕਾਰਾਂ, ਅਤੇ ਵੱਡੀਆਂ ਵੱਡੀਆਂ ਬਿਲਡਿੰਗਾਂ।ਕੰਕਰੀਟ ਦੇ ਜੰਗਲ ਬੜੀ ਤੇਜ਼ੀ ਨਾਲ਼ ਉਸਰ ਰਹੇ ਹਨ।ਜੀਵਨ ਜੀਊਣ ਦਾ ਢੰਗ ਤੱਕ ਬਦਲ ਚੁੱਕਾ ਹੈ।ਪਹਿਲਾ ਘਰ ਦਾ ਵਿਹੜਾ ਕੱਚਾ ਹੁੰਦਾ ਸੀ ਹੁਣ ਉਹ ਵੀ ਪੱਕਾ ਹੋ ਚੁੱਕਾ ਹੈ।ਵੱਡੇ ਵੱਡੇ ਸਹਿਰਾਂ ਵਿਚ ਤਾਂ ਕੱਚੀ ਜਮੀਨ ਲੱਭਣੀ ਪੈਂਦੀ ਹੈ।ਬੇਸ਼ਕ ਅੱਜ ਅਸੀਂ ਵਿਗਿਆਨ ਅਤੇ ਅਧੁਨਿਕ ਯੁੱਗ ਦੇ ਸਿਖਰ ਤੇ ਖੜ੍ਹੇ ਹਾਂ।ਵਿਗਿਆਨ ਨੇ ਜੀਵਨ ਨੂੰ ਹਰ ਪੱਖੋ ਸੁਖਾਲ਼ਾ ਬਣਾ ਦਿੱਤਾ ਹੈ।ਪਰੰਤੂ ਅੱਜ ਵੀ ਆਫਤਾਂ ਸਾਹਮਣੇ ਮਾਨਵ ਸਕਤੀ ਅਤੇ ਵਿਗਿਆਨ ਬੋਣਾਂ ਨਜ਼ਰ ਆਉਂਦਾ ਹੈ।ਭਾਵੇਂ ਆਫਤਾਂ ਨੂੰ ਘਟਾਉਣ ਲਈ ਵਿਗਿਆਨ ਨੇ ਬਹੁਤ ਸਾਰੀਆਂ ਵਿਧਿਆਂ ਆਦਿ ਬਣਾਈਆਂ ਹਨ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ।ਅਕਸਰ ਦੇਖਿਆ ਗਿਆ ਹੈ ਕਿ ਜਿਆਦਾਤਰ ਵਿਕਾਸ ਯੋਜਨਾਵਾਂ ਆਫਤਾਂ ਨੂੰ ਧਿਆਨ ਵਿਚ ਨਾ ਰੱਖ ਕੇ ਹੀ ਬਣਾਈਆਂ ਜਾਂਦੀਆਂ ਹਨ।ਆਫਤਾਂ ਭਾਵੇਂ ਕੁਦਰਤੀ ਹੋਣ ਭਾਵੇਂ ਮਨੁੱਖੀ ਜਦ ਵੀ ਆਉਂਦੀਆਂ ਨੇ ਤਾਂ ਬਹੁਤ ਕੁਝ ਤਬਾਹ ਕਰ ਕੇ ਹੀ ਜਾਂਦੀਆਂ ਹਨ।ਜਪਾਨ ਵਿਚ ਸੁਨਾਮੀ ਦੀ ਘੱਟਨਾ ਨੂੰ ਕੋਣ ਭੁੱਲ ਸਕਦਾ ਹੈ ਜਿੱਥੇ ਸੁਨਾਮੀ ਦੀਆਂ ਲਹਿਰਾਂ 30 ਫੁੱਟ ਤੱਕ ਸਨ।ਹਜ਼ਾਰਾਂ ਲੋਕ ਮਾਰੇ ਗਏ,ਅਨੇਕਾਂ ਹੀ ਲੋਕ ਬੇਘਰ ਹੋ ਗਏ।ਡਾਟੇ ਦੱਸਦੇ ਹਨ ਕਿ 121,778 ਬਿਲਡਿੰਗਾਂ ਪੂਰੀ ਤਰਾਂ੍ਹ ਢਹਿ ਗਈਆਂ ਜਦੋਕਿ 280,926 ਬਿਲਡਿੰਗਾਂ ਅੱਧੀਆਂ ਕੁ ਢਹਿ ਗਈਆਂ। 699,180 ਬਿਲਡਿੰਗਾਂ ਦਾ ਥੋੜਾ ਬਹੁਤਾ ਨੁਕਸਾਨ ਹੋਇਆ।ਕਈ ਥਾਂਵਾਂ ਤੇ ਅੱਗ ਨਾਲ਼ ਕਾਫੀ ਨੁਕਸਾਨ ਹੋਇਆ।ਰੋਡ,ਰੇਲ ਰੋਡ, ਪੁੱਲ,ਡੈਮ ਆਦਿ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ।ਲੱਖਾਂ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣ ਕਾਰਣ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਦੀ ਖ਼ਬਰ ਸਭ ਪਾਸੇ ਹੀ ਛਾਈ ਹੋਈ ਹੈ।ਦਰਜਣਾਂ ਹੀ ਘਰ ਜਲ਼ ਕੇ ਸੁਆਹ ਹੋ ਚੁੱਕੇ ਹਨ। ਅਨੇਕਾਂ ਹੀ ਪਾਲਤੂ,ਜੰਗਲੀ,ਛੋਟੇ, ਵੱਡੇ ਜੀਵ, ਪੌਦੇ ਆਦਿ ਜਲ਼ ਕੇ ਸੁਆਹ ਹੋ ਚੁੱਕੇ ਹਨ। ਇੱਥੇ ਵੱਡੀ ਮਾਤਰਾ ਵਿਚ ਜੈਵ ਵਿਭਿੰਨਤਾ ਦਾ ਘਾਣ ਹੋਇਆ ਹੈ।ਕਾਰਬਨ ਡਾਇਆਕਸਾਈਡ ਵੱਡੀ ਮਾਤਰਾ ਵਿਚ ਵਾਯੂਮੰਡਲ ਵਿਚ ਦਾਖਲ ਹੋ ਰਹੀ ਹੈ।ਆਕਾਸ਼ ਧੂੰਏ ਨਾਲ਼ ਭਰ ਚੁੱਕਾ ਹੈ।ਜੋ ਨਵੀਆਂ ਬਿਮਾਰੀਆਂ ਨੂੰ ਜਨਮ ਦੇਵੇਗਾ।ਗਲੋਬਲ ਵਾਰਮਿੰਗ ਜਾ ਆਲਮੀ ਤੱਪਸ਼ ਕਾਰਣ ਅੱਗ ਤੇ ਕਾਬੂ ਪਾਉਣਾ ਇਕ ਵੱਡੀ ਚੁਣੌਤੀ ਹੈ।ਹਵਾ ਦੀ ਗਤੀ ਤੇਜ਼ ਹੋਣ ਕਾਰਨ ਅੱਗ ਤੇਜ਼ੀ ਨਾਲ਼ ਫੈਲ ਰਹੀ ਹੈ।ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਅੱਗ ਨਾਲ਼ ਜਲਵਾਯੂ ਅਤੇ ਮੌਸਮ ਤੇ ਵੱਡਾ ਅਸਰ ਦੇਖਣ ਨੂੰ ਮਿਲੇਗਾ।ਇਸੇ ਤਰਾਂ੍ਹ ਹੀ ਐਮਾਜ਼ੋਨ ਦੇ ਸਦਾਬਹਾਰ ਜੰਗਲ ਜੋ ਕਿ 60% ਬ੍ਰਾਜੀਲ ਵਿਚ ਹਨ ,ਵਿਚ ਅੱਗ ਲੱਗੀ ਤਾਂ ਵੀ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ।ਦੱਸਣਯੋਗ ਹੈ ਕਿ ਐਮਾਜ਼ੋਨ ਦੇ ਜੰਗਲ ਜੈਵ ਵਿਭਿੰਨਤਾ ਪੱਖੋ ਬਹੁਤ ਅਮੀਰ ਸਥਾਨ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਪੂਰੀ ਧਰਤੀ ਦਾ 20% ਆਕਸੀਜਨ ਐਮਾਜ਼ੋਨ ਦੇ ਜੰਗਲ ਪੈਦਾ ਕਰਦੇ ਹਨ।ਸੋਚੋ ਜੇਕਰ ਐਮਾਜ਼ੋਨ ਦੇ ਜੰਗਲ ਨਾ ਰਹੇ ਤਾਂ ਕੀ ਹੋਵੇਗਾ?ਅੱਜ ਦੇ ਇਸ ਆਧੁਨਿਕ ਦੌਰ ਵਿਚ ਖਾਣ ਪੀਣ ਦੀਆਂ ਵਸਤਾਂ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੀਆਂ ਹਨ।ਜਿਸ ਕਾਰਨ ਲਾ ਇਲਾਜ ਬੀਮਾਰੀਆਂ ਦਾ ਵੱਡੇ ਪੱਧਰ ਦੇ ਪਸਾਰ ਹੋ ਰਿਹਾ ਹੈ।ਇਕ ਸੰਸਥਾਂ ਦੀ ਰਿਪੋਰਟ ਪੜ੍ਹ ਕੇ ਤਾਂ ਹੈਰਾਨੀ ਹੁੰਦੀ ਹੈ ਕਿ ਹੋਲ਼ੀ ਹੋਲ਼ੀ ਸਾਡੇ ਸ਼ਰੀਰ ਤੇ ਦਵਾਈਆਂ ਦਾ ਅਸਰ ਖਤਮ ਹੁੰਦਾ ਜਾ ਰਿਹਾ ਹੈ।ਜਿਸ ਕਾਰਣ ਬੀਮਾਰੀਆਂ ਤੇ ਕਾਬੂ ਪਾਉਣਾ ਮੁਸਕਿਲ ਅਤੇ ਆਉਣ ਵਾਲੇ ਸਮੇਂ ਵਿਚ ਨਾਮੁਮਕਿੰਨ ਹੋ ਜਾਵੇਗਾ।ਇਸ ਦਾ ਕਾਰਣ ਬੇਲੋੜੀਆਂ ਰੋਗਾਣੂਨਾਸ਼ਕ ਜਾ ਐਂਟੀ ਬਾਈਟਕਸ ਦਵਾਈਆਂ ਦੀ ਵਰਤੋਂ ਹੈ।ਇਹ ਇਕ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ।ਜੇਕਰ ਸਿਹਤ ਅਤੇ ਸਿਹਤ ਸਹੂਲਤਾਂ ਚੰਗੀਆਂ ਨਹੀਂ ਹੋਣਗੀਆਂ ਤਾਂ ਵਿਕਾਸ ਦਾ ਕੀ ਮਤਲਬ?
2018 ਦੇ ਵਿਚ ਕੇਰਲ ਹੜ੍ਹਾਂ ਦੌਰਾਨ ਹੋਏ ਬਦ ਤੋ ਬਦਤਰ ਹਾਲਾਤਾਂ ਤੋ ਆਪਾਂ ਸਭ ਜਾਣੂ ਹੀ ਹਾਂ।ਅਨੇਕਾਂ ਹੀ ਲੋਕ ਬੇਘਰ ਹੋਏ ਤੇ ਕਈਆਂ ਨੇ ਆਪਣੀ ਜਾਨ ਗੁਆ ਲਈ।ਰਿਪੋਰਟਾਂ ਦੱਸਦੀਆਂ ਹਨ ਕਿ ਲਗਭਗ 400 ਬਿਲੀਅਨ ਸੱਪੰਤੀ ਦਾ ਨੁਕਸਾਨ ਹੋਇਆ ਸੀ।ਜਾਣਕਾਰ ਮੰਨਦੇ ਹਨ ਕਿ ਹੜ੍ਹ ਆਉਣ ਦਾ ਇਕ ਕਾਰਨ ਪਾਣੀ ਦਾ ਧਰਤੀ ਵਿਚ ਸਮਾਉਣ ਦੀ ਦਰ ਘੱਟ ਹੋਣਾਂ ਵੀ ਸੀ। ਹੋਰ ਕਾਰਨਾਂ ਤੋ ਇਲਾਵਾ ਵੱਡੀ ਅਬਾਦੀ ਅਤੇ ਕੰਕਰੀਟ ਦੇ ਜੰਗਲ ਵੀ ਵੱਡੇ ਕਾਰਨ ਸਨ।ਬਿਹਾਰ,ਚੇਨਈ , ਅਤੇ ਪੰਜਾਬ ਆਦਿ ਵਿਚ ਵੀ ਹੜ੍ਹਾਂ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ।ਬਰਸਾਤ ਦੇ ਮੌਸਮ ਵਿਚ ਫਿਲਮ ਨਗਰੀ ਮੁੰਬਈ ਵਿਚ ਹੜ੍ਹ ਵਰਗੀ ਸਥਿਤੀ ਬਣੀ ਰਹਿੰਦੀ ਹੈ।ਇਸ ਕਾਰਣ ਮਕਾਨਾਂ ਅਤੇ ਬਿਲਡਿੰਗਾਂ ਦੀ ਉਮਰ ਘੱਟ ਰਹੀ ਹੈ।ਕਈ ਵਾਰੀ ਇੱਥੇ ਮਕਾਨ ਡਿੱਗ ਵੀ ਜਾਂਦੇ ਹਨ।ਪੂਰਾ ਜਨ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ।ਕਾਰਣ ਪਾਣੀ ਦਾ ਸਹੀ ਨਿਕਾਸ ਨਾ ਹੋਣਾ ਹੈ।ਚੱਕਰਵਾਤਾਂ ਨੇ ਵੀ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ।ਭਾਵੇ ਉਹ ਚੱਕਰਵਾਤ ਫਾਨੀ ਹੋਵੇ,ਚੱਕਰਵਾਤ ਮਾਹਾ ਹੋਵੇ ਜਾ ਚੱਕਰਵਾਤ ਬੁੱਲਬੁੱਲ ਆਦਿ।ਭਾਰਤ ਵਿਚ ਸਮੁੰਦਰੀ ਕੰਢੇ ਵਸੇ ਸ਼ਹਿਰ ਵਿਸਾਖਾਪਟਨਮ, ਪਣਜੀ, ਸੂਰਤ, ਦਮਨ ਦੇਊ, ਕੋਚੀਨ, ਮੁੰਬਈ, ਚੇਨਈ ਆਦਿ ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦੇ ਪਾਣੀ ਦਾ ਸਤਰ ਲਗਾਤਾਰ ਵੱਧ ਰਿਹਾ ਹੈ।ਜਿਸ ਕਾਰਣ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸ਼ਹਿਰਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਸਕਦੇ ਹਨ।ਜਲਵਾਯੂ ਪਰਿਵਰਤਨ ਨੂੰ ਜਿੱਥੇ ਠੱਲ੍ਹ ਪਾਉਣ ਲਈ ਪੂਰੇ ਵਿਸ਼ਵ ਦੇ ਦੇਸ਼ਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ ਉੱਥੇ ਹੀ ਇਨ੍ਹਾਂ ਸ਼ਹਿਰਾਂ ਨੂੰ ਬਚਾਉਣ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਪੁਖਤਾ ਕਦਮ ਚੁੱਕਣ ਦੀ ਲੋੜ ਹੈ।ਇਹ ਤਾਂ ਕੁਝ ਕੁ ਘਟਨਾਵਾਂ ਦਾ ਵੇਰਵਾ ਹੈ।ਇਸ ਤੋ ਇਲਾਵਾ ਵੀ ਦੇਸ਼ ਵਿਦੇਸ਼ਾਂ ਵਿਚ ਅਨੇਕਾ ਘਟਨਾਵਾਂ ਵਾਪਰੀਆਂ ਹਨ ਜਿਸ ਨਾਲ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।ਅੱਜ ਲੋੜ ਕੇਵਲ ਵਿਕਾਸ ਦੀ ਨਹੀਂ ਸਗੋਂ ਸਥਾਈ ਵਿਕਾਸ ਦੀ ਹੈ।ਸਰਕਾਰ ਪੀਪਲ (ਲੋਕ), ਪਰੋਫਿਟ (ਪੈਸਾ) ਅਤੇ ਪਲੈਨਟ (ਗ੍ਰਹਿ) ਵਿਚਕਾਰ ਸੰਤੁਲਨ ਕਾਇਮ ਕਰੇ।ਵਾਤਾਵਰਨ ਨੂੰ ਓਹਲੇ ਕਰਕੇ ਕੇਵਲ ਵਿਕਾਸ ਵੱਲ ਧਿਆਨ ਦੇਣਾ ਵਿਨਾਸ਼ ਦਾ ਕਾਰਣ ਬਣ ਸਕਦਾ ਹੈ ਤੇ ਕਈ ਥਾਂਵਾਂ ਤੇ ਬਣਿਆ ਵੀ ਹੈ।ਕੇਵਲ ਆਰਥਿਕ ਪੱਖ ਵੱਲ ਧਿਆਨ ਦੇਣਾ ਸਥਾਈ ਵਿਕਾਸ ਨਹੀਂ।ਅੱਜ ਜੋ ਵੱਡੇ ਵੱਡੇ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ ਉਹ ਦੁਖਦਾਇਕ ਅਤੇ ਚਿੰਤਾ ਦਾ ਵਿਸ਼ਾ ਹੈ।ਭਾਵੇਂ ਕਈ ਥਾਂਵਾਂ ਤੇ ਇਹ ਟਿੱਪਣੀ ਦੇਖਣ ਨੂੰ ਮਿਲਦੀ ਹੈ ਕਿ “ਜੇਕਰ ਆਪਾਂ ਜੰਗਲ ਕੱਟ ਰਹੇ ਹਾਂ ਤਾਂ ਨਵੇਂ ਪੌਦੇ ਲਗਾ ਵੀ ਤਾਂ ਰਹੇ ਹਾਂ”।ਤਾਂ ਇਹ ਦੱਸ ਦੇਣਾ ਚਾਹੰਦਾ ਹਾਂ ਕਿ ਇਕ ਸੋਧ ਵਿਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੁਦਰਤੀ ਜੰਗਲ ਕਾਰਬਨ ਡਾਇਆਕਸਾਈਡ ਨੂੰ ਸੋਖਣ ਵਿਚ ਜਿਆਦਾ ਸਹਾਈ ਹੁੰਦੇ ਹਨ।ਸੋ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜੰਗਲਾਂ ਨੂੰ ਬਚਾਈਏ।ਅੱਜ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਵਿਕਾਸ ਯੋਜਨਾਵਾਂ ਬਣਾਉਣ ਦੇ ਨਾਲ਼ ਨਾਲ਼ ਆਫਤਾਵਾਂ ਨਾਲ਼ ਨਜਿੱਠਣ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਵਿਕਾਸ ਦੀ ਅੰਨੀ ਦੋੜ,ਵਿਨਾਸ ਵੱਲ ਦੋੜ ਹੈ।

Comments are closed.

COMING SOON .....


Scroll To Top
11