Monday , 22 October 2018
Breaking News
You are here: Home » INTERNATIONAL NEWS » ‘ਆਪ’ ਮੈਰੀਲੈਂਡ, ਵਰਜੀਨੀਆ ਅਤੇ ਡੀ.ਸੀ. ਚੈਪਟਰ ਦੀ ਮੀਟਿੰਗ

‘ਆਪ’ ਮੈਰੀਲੈਂਡ, ਵਰਜੀਨੀਆ ਅਤੇ ਡੀ.ਸੀ. ਚੈਪਟਰ ਦੀ ਮੀਟਿੰਗ

ਲੀਜ਼ਬਰਗ, ਵਰਜੀਨੀਆ, 3 ਦਸੰਬਰ (ਕੁਲਵਿੰਦਰ ਸਿੰਘ ਫਲੌਰਾ)-ਆਮ ਆਦਮੀ ਪਾਰਟੀ ਮੈਰੀਲੈਂਡ , ਡੀ ਸੀ ਅਤੇ ਵਿਰਜੀਨੀਆ ਦੇ ਚੈਪਟਰ ਵ¤ਲੋਂ 5 ਤਾਰਾ ਰੈਸਟੋਰੈਂਟ ਵਿਚ ਮੀਟਿੰਗ ਕੀਤੀ ਗਈ । ਜਿਸ ਦਾ ਏਜੰਡਾ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕਰਨਾ ਸੀ । ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਕ ਝੂਠੇ ਡਰ¤ਗ ਮਾਮਲੇ ਵਿਚ ਸ਼ਾਮਲ ਕੀਤੇ ਜਾਣ ਤੇ ਚਰਚਾ ਕੀਤੀ ਗਈ ।ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵੀ ਏਜੰਡੇ ਦਾ ਹਿ¤ਸਾ ਸਨ। ਮੀਟਿੰਗ ਸ਼ਾਮ 6 ਵਜੇ ਸ਼ੁਰੂ ਹੋਈ ਅਤੇ ਅਮਰਜੀਤ ਸਿੰਘ ਸੰਧੂ ਨੇ ਸਾਰੇ ਪਹਿਲੁਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ । ਇੰਦਰਬੀਰ ਸਿੰਘ ਸਮਰਾ ਨੇ ਇਹ ਵੀ ਸੁਝਾਅ ਦਿ¤ਤਾ ਕਿ ਇਸ ਮੁਸ਼ਕਲ ਘੜੀ ਵਿਚ ਵਾਲੰਟੀਅਰਾਂ ਨੂੰ ‘ਆਪ‘ ਵਿਧਾਇਕ ਨੂੰ ਸੁ¤ਖਪਾਲ ਖਹਿਰਾ ਦੀ ਹਮਾਇਤ ਕਰਨ ਲਈ ਕਹਿਣਾ ਚਾਹੀਦਾ ਹੈ।ਸਾਰੇ ਵਲੰਟੀਅਰਾਂ ਨੇ ਸਰਬਸੰਮਤੀ ਨਾਲ ਵਿਰੋਧੀ ਧਿਰ ਦੇ ਨੇਤਾ ਵਜੋਂ ਸੁਖਪਾਲ ਸਿੰਘ ਖਹਿਰਾ ਨੂੰ ਸਮਰਥਨ ਦੇਣ ਲਈ ਇ¤ਕ ਮਤਾ ਅਪਣਾਇਆ ਅਤੇ ਕਾਂਗਰਸ ਅਤੇ ਅਕਾਲੀ ਦਲ ਵਲੋ ਨਸ਼ਾ ਤਸਕਰੀ ਦੇ ਮਾਮਲੇ ਵਿ¤ਚ ‘ਆਪ‘ ਦੇ ਆਗੂ ਸੁ¤ਖਪਾਲ ਖਹਿਰਾ ਲਈ ਸਾਜ਼ਸ਼ ਘੜ ਕੇ ਫਸਾਉਣ ਦੀ ਸਖ਼ਤ ਨਿੰਦਾ ਕੀਤੀ ਗਈ। ਸੁਖਵਿੰਦਰ ਸਿੰਘ ਪੰਨੂੰ ਨੇ ਪੰਜਾਬ ਦੇ ‘ਆਪ‘ ਨੇਤਾਵਾਂ ਨਾਲ ਹੋਈ ਆਪਣੀ ਗ¤ਲਬਾਤ ਦੇ ਨਾਲ ਵਲੰਟੀਅਰਾਂ ਨੂੰ ਜਾਣਕਾਰ ਕੀਤਾ । ਅਤੇ ਸਾਰੇ ਵਲੰਟੀਅਰਾਂ ਵ¤ਲੋਂ ਕਈ ਚੰਗੇ ਸੁਝਾਅ ਦਿ¤ਤੇ ਗਏ ਜਿਨ੍ਹਾਂ ਵਿ¤ਚ ਸ ਹਰਪਾਲ ਸਿੰਘ ਗਿ¤ਲ, ਮਹਿਤਾਬ ਸਿੰਘ, ਅਮਨ ਸਿੰਘ ਅਤੇ ਸ਼੍ਰੀ ਅਜੀਤ ਸਿੰਘ ਸਾਹਾ, ਪਰਮਿੰਦਰ ਸਿੰਘ ਸੰਧੂ ਜਗਤਾਰ ਸੰਧੂ ਸੁਰਿੰਦਰ ਮੋਹਨ ਐਸ ਨੈਟ ਸਤਿੰਦਰਜੀਤ ਸਿੰਘ ਰਾਜ ਚੋਪੜਾ ਹਰਬੰਸ ਸਿੰਘ ਹਰਕਨਵਾਲ ਸਿੰਘ ਇੰਦਰਜੀਤ ਸਿੰਘ ਪੰਨੂੰ ਵੀ ਸ਼ਾਮਲ ਸਨ। ਆਪ‘ ਮਹਿਲਾ ਵਿੰਗ ਦੇ ਨੁਮਾਇੰਦੇ ਹਰਪਿੰਦਰ ਕੌਰ ਮਾਨ ਨੇ ਵੀ ਵਲੰਟੀਅਰਾਂ ਨਾਲ ਗ¤ਲ ਕੀਤੀ। ਨੌਜਵਾਨ ਵਲੰਟੀਅਰ ਅਮਰਿੰਦਰ ਸਿੰਘ ਨੇ ਪੰਜਾਬ ਵਿਚ ‘ਆਪ‘ ਦੇ ਵਲੰਟੀਅਰਾਂ ਦੇ ਸੰਪਰਕ ਵਿਚ ਰਹਿਣ ਦੀ ਸਲਾਹ ਦਿ¤ਤੀ ।

Comments are closed.

COMING SOON .....


Scroll To Top
11