Wednesday , 19 December 2018
Breaking News
You are here: Home » PUNJAB NEWS » ‘ਆਪ’ ਨੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਕਢਿਆ ਰੋਸ ਮਾਰਚ

‘ਆਪ’ ਨੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਕਢਿਆ ਰੋਸ ਮਾਰਚ

ਬਠਿੰਡਾ, 6 ਦਸੰਬਰ (ਸੁਖਵਿੰਦਰ ਸਰਾਂ)- ਆਮ ਆਦਮੀ ਪਾਰਟੀ ਮਾਲਵਾ ਜ਼ੋਨ 1 ਵੱਲੋਂ ਪੰਜਾਬ ਦੇ ਬਹੁਤ ਹੀ ਗੰਭੀਰ ਮੁਦੇ ਜਿਵੇਂ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਾਨਾਂ ਦੇ ਮੁਦੇ ਬਿਜਲੀ ਦਰਾਂ ਵਿਚ ਵਾਧੇ ਟੀਚਰਾਂ ਦੀਆਂ ਮੰਗਾਂ ਦਲਿਤ ਵਿਦਿਆਰਥੀਆ ਦੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ ਪਤਰ ਵੀ ਦਿਤਾ ਇਸ ਮੌਕੇ ਪ੍ਰੋਫੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਬੁਧ ਰਾਮ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਮੂਲੀਅਤ ਕੀਤੀ ਇਸ ਰੋਸ ਪ੍ਰਦਰਸ਼ਨ ਵਿਚ ਅਨਿਲ ਠਾਕੁਰ ਵਾਇਸ ਪ੍ਰਧਾਨ ਵਪਾਰ ਵਿੰਗ ਪੰਜਾਬ ਗੁਰਦਿਤ ਸਿੰਘ ਸੇਖੋਂ ਪ੍ਰਧਾਨ ਮਾਲਵਾ ਜ਼ੋਨ 2 ਨੀਲ ਗਰਗ ਸਪੋਕਸਮੇਨ ਪੰਜਾਬ ਜੋਨ ਵਾਇਸ ਪ੍ਰਧਾਨ ਅਮ੍ਰਿਤ ਲਾਲ ਅਗਰਵਾਲ ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਜੀਦਾ ਤੇ ਮਾਲਵਾ ਜ਼ੋਨ ਦੇ ਅਹੁਦੇਦਾਰ ਅਤੇ ਵਲੰਟੀਅਰਜ਼ ਹਾਜ਼ਰ ਸਨ ਇਸ ਮੌਕੇ ਪ੍ਰੋਫੈਸਰ ਸਾਧੂ ਸਿੰਘ ਤੇ ਬੁਧ ਰਾਮ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਅਜ ਵਾਪਰ ਰਹੀਆਂ ਹਨ ਉਸ ਤੋਂ ਪਤਾ ਲਗਦਾ ਹੈ ਪੰਜਾਬ ਅੰਦਰ ਕਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁਕੀ ਹੈ ਕਿਉਂਕਿ ਕੁਝ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਗੀਆ ਹੋਈਆ ਹਨ ਉਹਨਾਂ ਕਿਹਾ ਇਹ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਚੁਕੀ ਹੈ।
ਅਜ ਸਰਕਾਰ ਤੋਂ ਹਰ ਵਰਗ ਦੁਖੀ ਹੈ ਉਹਨਾਂ ਕਿਹਾ ਕਿ ਦੇਸ਼ ਦਾ ਭਵਿਖ ਤਿਰਾਸਨ ਵਾਲੇ ਅਧਿਆਪਕ ਅਜ ਸੜਕਾਂ ਤੇ ਬੈਠੇ ਹਨ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਦੇ ਹਕ ਵਿਚ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਲਿਤ ਵਿਦਿਆਰਥੀਆ ਦੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ ਤੇ ਸਰਕਾਰ ਨੂੰ ਇਹ ਸਹਾਇਤਾ ਮੁੜ ਚਾਲੂ ਕਰ ਦੇਣੀ ਚਾਹੀਦਾ ਹੈ ਇਸ ਮੌਕੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ਤੇ ਵਰਦਿਆ ਕਿਹਾ ਇਹਨਾਂ ਨੇ ਚੂਠੇ ਵਾਅਦੇ ਤੇ ਗੁਮਰਾਹ ਕਰ ਕੇ ਤੇ ਮਹਿੰਗਾਈ/ਭ੍ਰਿਸਟਾਚਾਰ ਇਸ ਤਰ੍ਹਾਂ ਦੇ ਮੁਦਿਆਂ ਨੂੰ ਉਛਾਲ ਕੇ ਸਤਾ ਹਾਸਲ ਕੀਤੀ ਤੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਤੇ ਅਜ ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਚਾਹੇ ਉਹ ਕਿਸਾਨ ਹੈ ਵਪਾਰੀ ਹੈ ਆਮ ਜਨਤਾ ਹੈ ਉਹਨਾਂ ਕਿਹਾ ਕਿ ਦਿਲੀ ਦੇ ਅੰਦਰ ਅਜ ਸਾਡੀ ਸਰਕਾਰ ਹੈ ਤੇ ਪਿਛਲੇ ਚਾਰ ਸਾਲਾਂ ਦੌਰਾਨ ਦਿਲੀ ਦੇ ਅੰਦਰ ਸਾਡੀ ਸਰਕਾਰ ਨੇ ਢਾਈ ਰੁਪਏ ਜੁਨਿਟ ਬਿਜਲੀ ਅਤੇ ਮੁਫ਼ਤ ਪਾਣੀ,ਸਿਖਿਆ ਤੇ ਮੈਡੀਕਲ ਸਹੂਲਤਾਂ ਤੇ ਬੁਢਾਪਾ ਪੈਨਸ਼ਨ ਵਿਚ ਵਾਧਾ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਕੇ ਆਮ ਲੋਕਾਂ ਨੂੰ ਇਕ ਵਡੀ ਰਾਹਤ ਦਿਤੀ ਹੈ ਤੇ ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਇਹਨਾਂ ਦੀ ਸਰਕਾਰ ਬਣੀ ਹੈ ਗਿਆਰਾਂ ਵਾਰ ਬਿਜਲੀ ਦੀਆਂ ਦਰਾਂ ਵਧਾ ਚੁਕੇ ਹਨ ਤੇ ਚੋਣ ਮੈਨੀਫੈਸਟੋ ਵਿਚੋਂ ਇਕ ਵੀ ਵਿਆਦਾ ਪੂਰਾ ਨਹੀਂ ਕਰ ਸਕੇ ਵੋਟਾਂ ਤੋਂ ਪਹਿਲਾਂ ਵਡੀਆ ਵਡੀਆ ਗਲਾਂ ਕਰਦੇ ਸਨ ਪਰ ਪੰਜਾਬ ਅੰਦਰ ਵਪਾਰ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਹਲੇ ਤਕ ਇਕ ਵੀ ਪਾਲਸੀ ਤਿਆਰ ਨਹੀਂ
ਕਰ ਸਕੇ ਉਹਨਾਂ ਕਿਹਾ ਕਿ ਜੇਕਰ ਬਿਜਲੀ, ਪੈਟਰੋਲ, ਡੀਜਲ, ਸਲੰਡਰ ਦੀਆਂ ਕੀਮਤਾਂ ਘਟ ਨਾ ਕੀਤੀਆਂ ਤਾਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿਚ ਰੋਸ ਮੁਜ਼ਾਹਰੇ ਕਰਦੀ ਰਹੇਗੀ ਤੇ ਸਘੰਰਸ਼ ਨੂੰ ਹੋਰ ਤੇਜ਼ ਕਰੇਗੀ ਅਮਰਦੀਪ ਸਿੰਘ ਰਾਜਨ ਵਾਇਸ ਪ੍ਰਧਾਨ ਯੂਥ ਵਿੰਗ ਪੰਜਾਬ ਮਹਿੰਦਰ ਸਿੰਘ ਕਚੂਰਾ ਵਾਇਸ ਪ੍ਰਧਾਨ ਯੂਥ ਵਿੰਗ ਪੰਜਾਬ ਭੁਪਿੰਦਰ ਬਾਂਸਲ ਜੋਨ ਜਨਰਲ ਸਕਤਰ ਰਾਕੇਸ਼ ਪੁਰੀ ਜੋਨ ਮੀਡੀਆ ਇੰਚਾਰਜ ਸੁਖਵੀਰ ਸਿੰਘ ਮਾਇਸਰਖਾਨਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ ਗਗਨ ਗਲੋਹਤਰਾ ਜਨਰਲ ਸਕਤਰ ਮਾਲਵਾ ਜ਼ੋਨ ਜਗਦੇਵ ਸਿੰਘ ਬਾਮ ਜਿਲਾ ਪ੍ਰਧਾਨ ਮੁਕਤਸਰ ਜਸਪਾਲ ਸਿੰਘ ਦਾਤੇਵਾਸ ਜਿਲਾ ਪ੍ਰਧਾਨ ਮਾਨਸਾ ਦੇਵ ਰਾਜ ਜਿਲਾ ਪ੍ਰਧਾਨ ਕਾਰਜ ਸਿੰਘ ਵਿਰਕ ਹਲਕਾ ਇੰਚਾਰਜ ਲੰਬੀ ਗੁਰਜੰਟ ਸਿੰਘ ਸਿਵੀਆ ਜਿਲ੍ਹਾ ਪ੍ਰਧਾਨ ਸ਼3 ਵਿੰਗ ਬਠਿੰਡਾ ਬਲਦੇਵ ਸਿੰਘ ਮਾਇਨਿੰਗ ਮਲਕੀਤ ਸਿੰਘ ਥਿੰਦ ਹਲਕਾ ਇੰਚਾਰਜ ਗੁਰੂ ਹਰਸਹਾਏ ਭੋਲਾ ਸਿੰਘ ਮਾਨ ਹਲਕਾ ਇੰਚਾਰਜ ਸਰਦੂਲਗੜ੍ਹ ਸਮਰਵੀਰ ਸਿੰਘ ਫਾਜਿਲਕਾ ਮਾਸਟਰ ਜਗਸੀਰ ਸਿੰਘ ਹਲਕਾ ਇੰਚਾਰਜ ਭੁਚੋ ਮਹਿੰਦਰ ਸਿੰਘ ਫੁਲੋਮਿਠੀ ਹਲਕਾ ਇੰਚਾਰਜ ਬਠਿੰਡਾ ਨਛਤਰ ਸਿੰਘ ਮੋੜ ਯੂਥ ਆਗੂ ਗੁਰਦਿਤ ਸਿੰਘ ਮਾਹਲ ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ ਰਿੰਕੂ ਸਰਮਾ ਸੁਖਵੀਰ ਸਿੰਘ ਬਰਾੜ ਸੋਸ਼ਲ ਮੀਡੀਆ ਇੰਚਾਰਜ ਧੰਨਾ ਸਿੰਘ ਗੁਰਜਿੰਦਰ ਸਿੰਘ ਸਮਰਾ ਤੇ ਵਡੀ ਗਿਣਤੀ ਵਿਚ ਮਾਲਵਾ ਜ਼ੋਨ ਦੇ ਵਲੰਟੀਅਰਜ਼ ਤੇ ਅਹੁਦੇਦਾਰ ਹਾਜਰ ਸਨ

Comments are closed.

COMING SOON .....


Scroll To Top
11