Wednesday , 3 June 2020
Breaking News
You are here: Home » PUNJAB NEWS » ‘ਆਪ’ ਦੇ ਸੂਬਾ ਯੂਥ ਮੀਤ ਪ੍ਰਧਾਨ ਵੱਲੋਂ ਐਸਡੀਐਮ ਭਵਾਨੀਗੜ੍ਹ ਨੂੰ ਮੰਗ ਪੱਤਰ

‘ਆਪ’ ਦੇ ਸੂਬਾ ਯੂਥ ਮੀਤ ਪ੍ਰਧਾਨ ਵੱਲੋਂ ਐਸਡੀਐਮ ਭਵਾਨੀਗੜ੍ਹ ਨੂੰ ਮੰਗ ਪੱਤਰ

ਭਵਾਨੀਗੜ੍ਹ, 23 ਅਸਤ (ਕ੍ਰਿਸ਼ਨ ਗਰਗ)- ਅਜ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਐਨ ਐਚ-7 ਤੇ ਅਣਅਧਿਕਾਰਤ ਕਟ ਅਤੇ ਗਰਿਲਾਂ ਪਟਣ ਨੂੰ ਰੋਕਣ ਸੰਬੰਧੀ ਐਸ ਡੀ ਐਮ ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਨੂੰ ਮੰਗ ਪਤਰ ਦਿਤਾ ਗਿਆ। ਜਿਸ ਵਿਚ ਕਿ ਜੋ ਸੜਕ ਦੀਆਂ ਸਾਈਡਾਂ ਤੇ ਗਰਿਲਾਂ ਪੁਟ ਕੇ ਰਸਤਾ ਖੋਲ੍ਹਿਆ ਜਾ ਰਿਹਾ ਹਨ। ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇ। ਜਿਸ ਨਾਲ ਕਿ ਸੜਕਾਂ ਉਪਰ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣਦੇ ਹਨ। ਜਿਸ ਨਾਲ ਕਾਰ, ਟਰਕ, ਮੋਟਰਸਾਈਕਲ, ਆਦਿ ਦੇ ਐਕਸੀਡੈਂਟ ਹੋ ਜਾਂਦੇ ਹਨ। ਜਿਸ ਨਾਲ ਜਾਨ ਮਾਲ ਨੁਕਸਾਨ ਵੀ ਹੁੰਦਾ ਹੈ। ਬਿਜਲੀ ਬੋਰਡ ਦੇ ਸਾਹਮਣੇ ਪੈਟੋਰਲ ਪੰਪ ਹੈ ਉਸ ਦਾ ਵੀ ਕਟ ਬੰਦ ਹੋਵੇ। ਇਸ ਸੰਬੰਧੀ ਐਸ ਡੀ ਐਮ ਨੂੰ ਮੰਗ ਪਤਰ ਦਿੰਦਿਆਂ ਉਕਤ ਗਲਾਂ ਰਾਹੀਂ ਜਾਣਕਾਰੀ ਦਿਤੀ ਗਈ ਹੈ। ਇਸਦੇ ਨਾਲ ਐਸ ਐਚ ਓ ਭਵਾਨੀਗੜ੍ਹ ਨੂੰ ਵੀ ਇਸ ਸਬੰਧੀ ਮੰਗ ਪਤਰ ਦੀ ਕਾਪੀ ਦਿਤੀ ਗਈ। ਇਸ ਸੰਬੰਧੀ ਐਸ ਡੀ ਐਮ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਬੰਧਤ ਅਧਿਕਾਰੀਆਂ ਨੂੰ ਦਿਸਾਂ ਨਿਰਦੇਸ਼ ਜਾਰੀ ਕਰ ਦਿਤੇ ਹਨ। ਜੋ ਜਲਦੀ ਹੀ ਟੋਲ ਪਲਾਜਾ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿਤੇ ਜਾਣਗੇ। ਇਸ ਸੰਬੰਧੀ ਜਦੋਂ ਟੋਲ ਪਲਾਜਾ ਦੇ ਮੈਨੇਜਰ ਸਹਾਇਕ ਇੰਜੀਨੀਅਰ ਨਰਿੰਦਰ ਕੁਮਾਰ ਨਾਲ ਗਲਬਾਤ ਕੀਤੀ ਤਾਂ ਉਨਾਂ ਕਿਹਾ ਜੋ ਮੰਗ ਪਤਰ ਦੀ ਕਾਪੀ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਉਹ ਆਪਣੇ ਮੁੱਖ ਦਫਤਰ ਭੇਜ ਦੇਣਗੇ, ਉਨ੍ਹਾਂ ਨੂੰ ਜੋ ਵੀ ਹੈਡ ਆਫਿਸ ਦਾ ਹੁਕਮਾਂ ਹੋਵੇਗਾ ਉਸਨੂੰ ਲਾਗੂ ਕੀਤਾ ਜਾਵੇਗਾ। ਇਸ ਸੰਬੰਧੀ ਮੇਜਰ ਸਿੰਘ ਨੇ ਕਿਹਾ ਕਿ ਅਗਰ ਪ੍ਰਸਾਸਨ ਨੇ ਕੋਈ ਕਾਰਵਾਈ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਨਵੇਂ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਤੇ ਅਵਤਾਰ ਸਿੰਘ, ਮੇਜਰ ਸਿੰਘ, ਰਾਜਿੰਦਰ ਬਬਲਾ, ਅਵਤਾਰ ਸਿੰਘ ਤਾਰੀ, ਜਸਵੀਰ ਕੌਰ ਖਾਲਸਾ,ਪਰਮਜੀਤ ਕੌਰ, ਰਸ਼ਪਾਲ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11