Wednesday , 3 June 2020
Breaking News
You are here: Home » BUSINESS NEWS » ਆਦਮਪੁਰ ਪੁਲਿਸ ਵੱਲੋਂ 3 ਕਿੱਲੋ ਅਫੀਮ, ਪਿਸਤੌਲ, ਜਿੰਦਾ ਰੋਂਦ ਤੇ ਕਾਰ ਸਮੇਤ 4 ਤਸਕਰ ਕਾਬੂ

ਆਦਮਪੁਰ ਪੁਲਿਸ ਵੱਲੋਂ 3 ਕਿੱਲੋ ਅਫੀਮ, ਪਿਸਤੌਲ, ਜਿੰਦਾ ਰੋਂਦ ਤੇ ਕਾਰ ਸਮੇਤ 4 ਤਸਕਰ ਕਾਬੂ

ਜਲੰਧਰ, 3 ਅਕਤੂਬਰ (ਰਾਜੂ ਸੇਠ)- ਐੱਸ.ਐੱਸ.ਪੀ ਜਲੰਧਰ ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕੇ 02/10/19 ਨੂੰ ਵਕਤ ਕਰੀਬ 11 ਵਜੇ ਸਵੇਰ ਨੂੰ ਏ.ਆਈ.ਆਈ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਪੁੱਲ ਨਹਿਰ ਮੇਹਮਦਪੁਰ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਹੋਏ ਇੱਕ ਗੱਡੀ ਆਦਮਪੁਰ ਵਿੱਚ ਸਵਾਰ ਚਾਰ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ ਅਤੇ ਉਹਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਭਾਣੋਲੰਗਾਂ ਥਾਣਾ ਸਦਰ ਕਪੂਰਥਲਾ,ਜਸਵੰਤ ਸਿੰਘ ਪੁੱਤਰ ਵੈਦ ਪ੍ਰਕਾਸ਼ ਵਾਸੀ ਚੰਨਣ ਕੇ ਥਾਣਾ ਮਹਿਤਾ ਜ਼ਿਲਾ ਅੰਮ੍ਰਿਤਸਰ ਕੰਵਲਪ੍ਰੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਢੁੱਡੀਆਵਾਲ ਥਾਣਾ ਸੁਲਤਾਨਪੁਰ ਜ਼ਿਲਾ ਕਪੁਰਥਲਾ ਅਮਰਜੋਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਢੂਢਿਆਵਾਲ ਥਾਣਾ ਸੁਲਤਾਨਪੁਰ ਜ਼ਿਲਾ ਕਪੂਰਥਲਾ ਵਜੋਂ ਹੋਈ.ਜੋ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਸ਼੍ਰੀ ਅੰਕੁਰ ਗੁਪਤਾ ਆਈ.ਪੀ.ਐੱਸ ਸਹਾਇਕ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਨੂੰ ਦਿੱਤੀ.ਜਿਨ੍ਹਾਂ ਦੀ ਹਾਜ਼ਰੀ ਵਿੱਚ ਇਹਨਾਂ ਦੋਸ਼ੀਆਂ ਦੀ ਤਲਾਸ਼ੀ ਲਈ ਗਈ.ਕੰਵਲਪ੍ਰੀਤ ਦੀ ਤਲਾਸ਼ੀ ਕਰਨ ਤੇ ਉਸਦੇ ਕਬਜੇ ਵਿਚੋਂ ਇੱਕ ਪਿਸਤੌਲ 7.65 ਹਾਸਿਲ ਹੋਇਆ ਜਿਸਦੇ ਮੈਗਜ਼ੀਨ ਵਿੱਚੋਂ 2 ਰੋਂਦ ਜਿੰਦਾ ਬਰਾਮਦ ਹੋਏ ਫਿਰ ਗੁਰਪ੍ਰੀਤ ਸਿੰਘ,ਜਸਵੰਤ ਸਿੰਘ,ਅਮਰਜੋਤ ਉਕਤ ਦੀ ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਪ੍ਰਾਪਤ ਨਹੀਂ ਹੋਈ.ਗੱਡੀ ਦੀ ਪਿਛਲੀ ਸੀਟ ਤੇ ਤਿੰਨ ਮੋਮੀ ਲਿਫਾਫਿਆਂ ਵਿੱਚ ਤਿੰਨ ਕਿਲੋ ਅਫੀਮ ਬਰਾਮਦ ਹੋਈ.ਜੋ ਉਕਤ ਦੋਸ਼ੀਆਂ ਦੇ ਕਬਜੇ ਵਿਚੋਂ ਤਿਨ ਕਿਲੋ ਅਫੀਮ,ਇੱਕ ਪਿਸਤੋਲ 7.65 ਦੋ ਰੋਂਦ ਜਿੰਦਾ ਬਰਾਮਦ ਹੋਣ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ.ਦੋਸ਼ੀਆਂ ਪਾਸੋਂ ਢੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ,ਹੋਰ ਵੱਡੇ ਖੁਲਾਸੇ ਹੋਣ ਦੀ ਸਮਭਾਵਣਾ ਹੈ.

Comments are closed.

COMING SOON .....


Scroll To Top
11