Tuesday , 20 August 2019
Breaking News
You are here: Home » Editororial Page » ਆਉ ਠਨਿਜਤਾ’’ ਤੋਂ ਉਪਰ ਉਠ ਕੇ ਪੰਜਾਬ ਬਚਾਈਏ!

ਆਉ ਠਨਿਜਤਾ’’ ਤੋਂ ਉਪਰ ਉਠ ਕੇ ਪੰਜਾਬ ਬਚਾਈਏ!

ਏਸ ਵਕਤ ਚੋਣਾਂ ਦੀ ਰੁਤ ਏ ,ਬਰਸਾਤੀ ਡਡੂਆਂ ਦੀ ਆਮਦ ਵਾਂਗ ਰਾਜਨੀਤਕ ਪਾਰਟੀਆਂ ਬਣ ਰਹੀਆਂ ਹਨ ਤੇ ਅਖੌਤੀ ਪੰਜਾਬ ਸੇਵਕ ਲੀਡਰ ਕੁਰਸੀ,ਟਿਕਟ ਜਾਂ ਨੋਟਾਂ ਦੇ ਲਾਲਚ ਵਿਚ ਆ ਕੇ ਧੜਾਧੜ ਪਾਰਟੀਆਂ ਬਦਲ ਰਹੇ ਹਨ ਜਿਹੜਾ ਅਜ ਨੀਲਿਆਂ ਵਿਚ ਮਹਾਂ-ਬਦਨਾਮ ਸੀ ਉਹ ਚਿਟਿਆਂ ਨਾਲ ਰਲ ਕੇ ਦੁਧ ਧੋਤਾ ਹੋ ਗਿਆ ਤੇ ਜਿਹੜਾ ਅਜ ਚਿਟਿਆਂ ਵਿਚ ਮਹਾਂ-ਚੋਰ ਸੀ ਉਹ ਭਗਵੇਂ ਜਾਂ ਨੀਲਿਆਂ ਵਿਚ ਜਾ ਕੇ ਭਦਰਪੁਰਸ਼ ਬਣ ਗਿਆ ਤੇ ਜਿਹੜਾ ਸਾਰਿਆਂ ਵਿਚ ਸਿਰੇ ਦਾ ਕੰਜਰ ਮੰਨਿਆਂ ਜਾਂਦਾ ਸੀ ਉਹ ਝਾੜੂ ਫੜ ਕੇ ਸੇਵਾਦਾਰ ਬਣ ਗਿਆ ਤੇ ਉਹਨਾਂ ਲੋਕਾਂ ਦਾ ਕੀ ਏ ਜਿਹੜੇ ਥੋਨੂੰ ਹਰਲ ਹਰਲ ਕਰਦੇ ਫਿਰਦਿਆਂ ਨੂੰ ਪਿੰਡਾਂ ਵਿਚ ਆਇਆ ਨੂੰ ਰੋਟੀ ਪਾਣੀ ਵੀ ਦਿੰਦੇ ਹਨ ਤੇ ਤੁਹਾਡੇ ਚੋਣ ਭਾਸ਼ਣ ਦੇ ਹਰ ਝੂਠ ਤੇ ਦੰਭ ਨੂੰ ਝੇਲਦੇ ਵੀ ਹਨ !ਅਜਾਦੀ ਤੋਂ ਬਾਅਦ ਭਾਰਤ ਦਾ ਇਹੀ ਨਜਾਰਾ ਕਿ ਉਪਰਲੇ ਲੀਡਰ ਇਕ ਦੂਜੇ ਨਾਲ ਚੋਣਾਂ ਲੜਕੇ ਵੀ ਸ਼ਾਮ ਨੂੰ ਪੈਗ ਸਾਂਝਾਂ ਕਰਦੇ ਹਨ ਤੇ ਆਮ ਲੋਕ ਇਹਨਾਂ ਪਿਛੇ ਕਈ ਵਾਰ ਉਮਰਾਂ ਦੀਆਂ ਦੁਸ਼ਮਣੀਆ ਪਾ ਕੇ ਬੈਠ ਜਾਂਦੇ ਹਨ ਬੇਸ਼ਕ ਪੰਜਾਬ ਦੇ ਲੋਕ ਸੂਝਵਾਨ ਤੇ ਬਾਗੀ ਕਿਸਮ ਦੇ ਜਾਣੀ ਕਿਸੇ ਦੀ ਟੈਂ ਨਾਂ ਮੰਨਣ ਵਾਲੇ ਮੰਨੇ ਜਾਂਦੇ ਹਨ ਪਰ ਇਹਨਾਂ ਝੂਠੇ ਲੀਡਰਾਂ ਦੀਆਂ ਗਲਾਂ ਵਿਚ ਆ ਕੇ ਪਤਾ ਨਹੀਂ ਕਿਉਂ ਹਫਲ ਜਾਂਦੇ ਹਨ ਜਦ ਪਤਾ ਕਿ ਦੋ ਪਾਰਟੀਆਂ ਸਾਨੂੰ ਪਿਛਲੇ ਸਤਰ ਬਹਤਰ ਸਾਲ ਤੋਂ ਦੋਨੋ ਹਥੀ ਲੁਟ ਰਹੀਆਂ ਹਨ ਫਿਰ ਕਿਸੇ ਤੀਜੇ ਨੂੰ ਪੰਜ ਸਾਲ ਦੇ ਕੇ ਵੇਖ ਲਵੋ ਸ਼ਾਇਦ ਕੁਝ ਬਣ ਜੇ ਪੰਜਾਬ ਦਾ ਜੇ ਉਹ ਵੀ ਚੋਰ ਨਿਕਲੇ ਤਾਂ ਫਿਰ ਇਹ ਖਾਨਦਾਨੀ ਲੁਟੇਰੇ ਤਾਂ ਹਨ ਈ। ਏਸ ਵਕਤ ਪੰਜਾਬ ਬਰਬਾਦੀ ਦੀਆਂ ਬਰੂਹਾਂ ਤੇ ਖੜਾ ਹੈ,ਕਲਮਾਂ ਵਾਲੇ ਆਪਣੇ ਵਲੋਂ ਇਸ ਨੂੰ ਸੁਧਾਰਨ ਲਈ ਕਾਗਜ਼ ਕਾਲੇ ਕਰੀ ਜਾ ਰਹੇ ਹਨ ਪਰ ਕਾਗਜ ਕਾਲੇ ਕਰਕੇ ਪੰਜਾਬ ਦੀ ਹਾਲਤ ਨਹੀਂ ਸੁਧਰਨੀ ਜੇ ਪੰਜਾਬ ਦੀ ਹਾਲਤ ਵਿਚ ਸੁਧਾਰ ਲਿਆਉਣਾ ਤਾਂ ਹਰ ਪੰਜਾਬੀ ਨੂੰ ਰਿਵਾਇਤੀ ਰਾਜਨੀਤਕ ਪਾਰਟੀਆਂ ਤੋਂ ਤੋੜ ਵਿਛੋੜਾ ਕਰ ਕੇ ਕਿਸੇ ਤੀਜੇ ਨੂੰਪੰਜਾਬ ਦਾ ਸਟੇਰਿੰਗ ਫੜਾਉਣਾਂ ਪਏਗਾ ਤਾਂ ਹੀ ਪੰਜਾਬ ਦਾ ਕੁਝ ਬਣ ਸਕਦਾ ਹੈ ਨਹੀਂ ਤਾਂ ਪੰਜੀ ਸਾਲੀਂ ਇਹ ਸ਼ਾਤਰ ਦਿਮਾਗ਼ ਰਾਜਨੇਤਾ ਲੋਕ ਥੋਨੂੰ ਪਿਉ ਕਹਿ ਕੇ ਥੋਡੇ ਪੈਰੀਂ ਹਥ ਲਾ ਕੇ ਜਾਂ ਚੋਣਾਂ ਦੌਰਾਨ ਤੁਹਾਡੇ ਘਰ ਸ਼ਰਾਬ,ਭੁਕੀ ਤੇ ਹੋਰ ਨਸ਼ੇ ਸੁਟ ਕੇ ਜਿਥੇ ਤੁਹਾਡੀ ਆਉਣ ਵਾਲੀ ਜਵਾਨੀ ਨੂੰ ਖਤਮ ਕਰ ਰਹੇ ਹਨ ਉਥੇ ਪੰਜਾਬ ਦੇ ਲੋਕ ਖਜਾਨੇ ਨੂੰ ਦੋਨੋ ਹਥੀ ਲੁਟ ਰਹਿਣਗੇ ਕਿਉਂਕਿ ਫਿੰਨਸੀ ਜਦੋਂ ਨਾਸੂਰ ਬਣ ਜਾਵੇ ਤਾਂ ਉਹਦਾ ਇਲਾਜ ਨਹੀਂ ਹੁੰਦਾ ਸਗੋਂ ਨਾਸੂਰ ਵਾਲੇ ਅੰਗ ਨੂੰ ਕਟਣਾ ਹੀ ਪੈਂਦਾ ਏ। ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹਨਾਂ ਲਈ ਆਪਸੀ ਜਿਤ ਹਾਰ ਕੋਈ ਮਾਇਨੇ ਨਹੀਂ ਰਖਦੀ,ਇਹ ਤਾਂ ਜਿਤੇ ਵੀ ਉੰਨੇ ਤਾਕਤਵਰ ਹਨ ਤੇ ਹਾਰੇ ਹੋਏ ਵੀ ਕਿਉਂਕਿ ਇਹਨਾਂ ਨੇ ਵਾਰੀ ਬੰਨੀ ਏ ਪੰਜਾਬ ਨੂੰ ਲੁਟਣ ਦੀ ਸੋ ਸਵਾਦ ਤਾਂ ਏ ਜੇ ਸਾਰੀਆਂ ਰਿਵਾਇਤੀ ਪਾਰਟੀਆਂ ਨੂੰ ਨਕਾਰ ਕਿਸੇ ਤੀਜੇ ਨੂੰ ਪੰਜਾਬ ਸੰਭਾਲਣ ਦਾ ਮੌਕਾ ਦਈਏ !
ਪੰਜਾਬ ਦੀ ਜਵਾਨੀ ਬੇਹਦ ਸੰਜੀਦਾ ਨੌਜਵਾਨਾਂ ਦੀ ਘਾਟ ਨਹੀਂ ਜੋ ਪੰਜਾਬ ਪ੍ਰਤੀ ਸਚਮੁਚ ਹਮਦਰਦੀ ਰਖਦੇ ਹਨ ਤੇ ਚਾਹੁੰਦੇ ਹਨ ਪੰਜਾਬ ਮੁੜ ਰੰਗਲਾ ਪੰਜਾਬ ਬਣੇ ਤਾਂ ਸਾਰੇ ਹੀ ਪੰਜਾਬ ਹਿਤੈਸ਼ੀਆਂ ਤੇ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਜੇ ਪੰਜਾਬ ਬਚਾਉਣਾ ਹੈ ਤਾਂ ਆਪਣੀ ਨਿਜਤਾ ਤੋਂ ਉਪਰ ਉਠ ਕੇ ਕੰਢਿਆਲੇ ਰਾਹਵਾਂ ਤੇ ਤੁਰਨਾ ਪੈਣਾਂ ਤੇ ਪੰਜਾਬ ਨੂੰ ਲੁਟ ਕੇ ਬਰਬਾਦ ਕਰਨ ਵਾਲੇ ਅਖੌਤੀ ਆਗੂਆਂ ਨੂੰ ਵੋਟਾਂ ਵਿਚ ਕਰਾਰੀ ਹਾਰ ਦੇਣੀ ਪੈਣੀ ਏ। ਇਹੀ ਸਮੇਂ ਦੀ ਮੰਗ ਹੈ ਕਿ ਆਉ ਨਿਜਤਾ ਤੋਂ ਉਪਰ ਉਠ ਕੇ ਪੰਜਾਬ ਬਚਾਈਏ ।

Comments are closed.

COMING SOON .....


Scroll To Top
11