Sunday , 17 December 2017
Breaking News
You are here: Home » BUSINESS NEWS » ਆਂਗਣਵਾੜੀ ਸੈਂਟਰਾਂ ’ਚ ਮੁੜ ਤੋਂ ਸੁਣਨ ਲੱਗੀਆਂ ਬੱਚਿਆਂ ਦੀਆਂ ਕਿਲਕਾਰੀਆਂ

ਆਂਗਣਵਾੜੀ ਸੈਂਟਰਾਂ ’ਚ ਮੁੜ ਤੋਂ ਸੁਣਨ ਲੱਗੀਆਂ ਬੱਚਿਆਂ ਦੀਆਂ ਕਿਲਕਾਰੀਆਂ

ਬੋਹਾ, 6 ਦਸੰਬਰ (ਸੰਤੋਖ ਸਾਗਰ)-ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਵਿੱਢੇ ਤਿੱਖੇ ਸੰਘਰਸ਼ ਉਪਰੰਤ ਸੂਬਾ ਸਰਕਾਰ ਵੱਲੋਂ ਸੈਂਟਰਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲਏ ਜਾਣ ਕਾਰਨ ਆਂਗਣਵਾੜੀ ਸੈਂਟਰਾਂ ਵਿੱਚ ਫਿਰ ਤੋਂ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲਨ ਲੱਗੀਆਂ ਹਨ।ਇਹਨਾਂ ਸੈਂਟਰਾਂ ਦੇ ਮੁੜ ਤੋਂ ਸ਼ੁਰੂ ਹੋਣ ਨਾਲ ਸਮੂਹ ਆਗਣਵਾੜੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਬੰਦੀ ਦੀ ਬਲਾਕ ਪ੍ਰਧਾਨ ਅਤੇ ਪਿੰਡ ਹਾਕਮਵਾਲਾ ਦੇ ਆਂਗਣਵਾੜੀ ਸੈਂਟਰ ਦੀ ਇੰਚਾਰਜ ਰਣਵੀਰ ਕੌਰ ਥਿਂਦ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਪ੍ਰੀ ਨਰਸਰੀ ਜਮਾਤਾਂ ਸ਼ੁਰੂ ਕਰਨ ਨਾਲ ਆਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ ਜਿਸ ਕਾਰਨ ਇਹ ਸੈਂਟਰ ਬੰਦ ਹੋਣ ਦੀ ਨੌਬਤ ਆ ਗਈ ਸੀ।ਪਰ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਆਗਵਾਹੀ ਹੇਠ ਵਿੱਢੇ ਗਏ ਕਰੋ ਜਾਂ ਮਰੋ ਦੀ ਨੀਤੀ ਵਾਲੇ ਸੰਘਰਸ਼ ਨੂੰ ਦੇਖਦਿਆਂ ਸੂਬਾ ਸਰਕਾਰ ਨੂੰ ਅਪਣਾਂ ਫੈਸਲਾ ਬਦਲਣ ਲਈ ਮਜਬੂਰ ਹੋਣਾਂ ਪਿਆ।ਜਿਸ ਸਦਕਾ ਇਹ ਸੈਂਟਰ ਮੁੜ ਤੋਂ ਸ਼ੁਰੂ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਬੱਚੇ ਫਿਰ ਤੋਂ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਆਉਣੇ ਸ਼ੁਰੂ ਹੋਏ ਹਨ।

Comments are closed.

COMING SOON .....
Scroll To Top
11