Sunday , 27 May 2018
Breaking News
You are here: Home » TOP STORIES » ਅੱਤਵਾਦ ਨਾਲ ਲੜਣਗੇ ਭਾਰਤ ਤੇ ਇਜ਼ਰਾਇਲ

ਅੱਤਵਾਦ ਨਾਲ ਲੜਣਗੇ ਭਾਰਤ ਤੇ ਇਜ਼ਰਾਇਲ

7 ਅਹਿਮ ਸਮਝੌਤਿਆਂ ’ਤੇ ਲੱਗੀ ਮੋਹਰ

image ਯੇਰੂਸ਼ਲਮ/ਨਵੀਂ ਦਿੱਲੀ, 5 ਜੁਲਾਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਜ਼ਰਾਇਲ ਯਾਤਰਾ ਦੇ ਦੂਜੇ ਦਿਨ ਭਾਰਤ ਅਤੇ ਇਜ਼ਰਾਇਲ ਦਰਮਿਆਨ ਪੁਲਾੜ ਅਤੇ ਖੇਤੀ ਦੇ ਖੇਤਰ ਵਿੱਚ ਸਹਿਯੋਗ ਸਮੇਤ 7 ਮਹੱਤਵਪੂਰਨ ਸਮਜੌਤਿਆਂ ’ਤੇ ਸਹੀ ਪਾਈ ਗਈ। ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈ¤ਸ ਕਾਨਫਰੰਸ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇੱਕ-ਦੂਜੇ ਨੂੰ ਅਹਿਮ ਕਰਾਰ ਦਿੰਦੇ ਹੋਏ ਦੁਨੀਆ ਦੇ ਸਾਹਮਣੇ ਆਪਣੀ ਗੱਲ ਰੱਖੀ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਸ੍ਰੀ ਬੈਜਾਮਿਨ ਨੇਤਨਯਾਹੂ ਨੂੰ ਪਤਨੀ ਸਮੇਤ ਭਾਰਤ ਦੌਰੇ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਤੁਰੰਤ ਪ੍ਰਵਾਨ ਕਰ ਲਿਆ। ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਮੁਤਾਬਿਕ ਭਾਰਤ ਅਤੇ ਇਜ਼ਰਾਇਲ ਇੰਡਸਟਰੀਅਲ ਰਿਸਰਚ ਐਂਡ ਡਿਵੈ¤ਲਪਮੈਂਟ ਐਂਡ ਟੈਕਨਾਲੌਜੀ ਫੰਡ ਕਾਇਮ ਕਰਨਗੇ। ਭਾਰਤ ਵਿੱਚ ਪਾਣੀ ਦੀ ਸੰਭਾਲ ਲਈ ਅਤੇ ਜਲ ਪ੍ਰਬੰਧ ਸਬੰਧੀ ਇਜ਼ਰਾਇਲ ਭਾਰਤ ਨੂੰ ਸਹਿਯੋਗ ਦੇਵੇਗਾ। ਇਸ ਵਿੱਚ ਗੰਗਾ ਦੀ ਸਾਫ-ਸਫਾਈ ਦਾ ਪ੍ਰੋਗਰਾਮ ਵੀ ਸ਼ਾਮਿਲ ਹੈ। ਵਿਕਾਸ ਦੇ ਖੇਤਰ ਵਿੱਚ ਦੋਵੇਂ ਦੇਸ਼ ਇੱਕ-ਦੂਜੇ ਨਾਲ ਮਿਲ ਕੇ ਚੱਲਣਗੇ। ਪੁਲਾੜ ਖੇਤਰ ਵਿੱਚ ਵੀ ਦੋਵੇਂ ਦੇਸ਼ਾਂ ਨੇ ਆਪਸੀ ਸਹਿਯੋਗ ਦਾ ਨਿਰਣਾ ਲਿਆ ਹੈ। ਆਪਟੀਕਲ ਲਿੰਕ ਦੇ ਖੇਤਰ ਵਿੱਚ ਵੀ ਦੋਵੇਂ ਦੇਸ਼ ਸਹਿਯੋਗ ਕਰਨਗੇ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਸ੍ਰੀ ਨੇਤਨਯਾਹੂ ਦੇ ਨਾਲ ਸਾਂਝੀ ਪ੍ਰੈ¤ਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਟੜਵਾਦ ਅਤੇ ਅੱਤਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਇਸ ਖਿਲਾਫ ਲੜਣਗੇ। ਸ੍ਰੀ ਮੋਦੀ ਨੇ ਕਿਹਾ ਕਿ ਇਜ਼ਰਾਇਲ ਨਵੀਆਂ ਖੋਜਾਂ ਦੀ ਧਰਤੀ ਹੈ ਅਤੇ ਭਾਰਤ ਨੂੰ ਇਸ ਤੋਂ ਕਾਫੀ ਕੁਝ ਸਿੱਖਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਇਜ਼ਰਾਇਲੀ ਸੈਲਾਨੀਆਂ ਦੀ ਗਿਣਤੀ ਪਹਿਲਾਂ ਤੋਂ ਵਧੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਜ਼ਰਾਇਲ ਦੀ ਇਸ ਦੋਸਤੀ ਨੂੰ ਉਹ ਨਵੀਂ ਉਚਾਈ ’ਤੇ ਲੈ ਕੇ ਜਾਣਗੇ

Comments are closed.

COMING SOON .....
Scroll To Top
11