Saturday , 30 May 2020
Breaking News
You are here: Home » PUNJAB NEWS » ਅੱਤਵਾਦੀ ਜਾਕਿਰ ਮੂਸਾ ਦੀ ਭਾਲ ਲਈ ਪੁਲਿਸ ਨੇ ਵਧਾਈ ਚੌਕਸੀ

ਅੱਤਵਾਦੀ ਜਾਕਿਰ ਮੂਸਾ ਦੀ ਭਾਲ ਲਈ ਪੁਲਿਸ ਨੇ ਵਧਾਈ ਚੌਕਸੀ

ਬਠਿੰਡਾ, 6 ਦਸੰਬਰ (ਹਰਮਿੰਦਰ ਸਿੰਘ ਅਵਿਨਾਸ਼)- ਖਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਦੇ ਅਤੱਵਾਦੀ ਜਾਕਿਰ ਮੂਸਾ ਦੇ ਬਠਿੰਡਾ ਰੇਂਜ਼ ਅੰਦਰ ਹੋਣ ਦੇ ਸੁਰੱਖਿਆ ਏਜੰਸੀਆ ਵੱਲੋਂ ਜਾਰੀ ਅਲਰਟ ਤੋਂ ਬਾਅਦ ਬਠਿੰਡਾ ਪੁਲਿਸ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਅਤੇ ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਹੋਰ ਮਹੱਤਵਪੂਰਨ ਸਥਾਨਾਂ ਤੇ ਭਾਰੀ ਤਦਾਦ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ। ਇਸੇ ਤਹਿਤ ਰੇਲਵੇ ਸਟੇਸ਼ਨ ਤੇ ਫੌਜ ਦੀ ਇੱਕ ਟੁਕੜੀ ਵੱਲੋਂ ਮੋਰਚਾ ਸੰਭਾਲਦਿਆਂ ਸੁਰੱਖਿਆ ਤੇਜ਼ ਕਰ ਦਿੱਤੀ। ਅਲਰਟ ਦੇ ਚਲਦੇ ਪੁਲਿਸ ਵੱਲੋਂ ਆਉਣ ਜਾਣ ਵਾਲੇ ਮੁਸਾਫਿਰਾਂ ਦੀ ਚੈਕਿੰਗ ਕੀਤੀ ਗਈ। ਜਿਕਰਯੋਗ ਹੈ ਕਿ ਕਰੀਬ 16 ਦਿਨ ਪਹਿਲਾਂ ਹੀ ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦੀ ਪਛਾਣ ਲਈ ਸ਼ਹਿਰ ਵਿੱਚ ਪੁਲਿਸ ਵੱਲੋਂ ਪੋਸਟਰ ਵੀ ਲਾਏ ਗਏ ਸਨ ਅਤੇ ਅੱਜ ਜਾਰੀ ਹੋਏ ਅਲਰਟ ਅਨੁਸਾਰ ਜ਼ਾਕਿਰ ਮੂਸਾ ਦੀ ਪੱਗ ਵਾਲੀ ਫੋਟੋ ਸ਼ੇਅਰ ਹੋਈ ਹੈ ਜਿਸਦੇ ਚਲਦੇ ਸੁਰੱਖਿਆ ਏਜੰਸੀਆਂ ਨੇ ਮੂਸਾ ਦਾ ਬਠਿੰਡਾ ਰੇਂਜ ਵਿੱਚ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਥਾਣਾ ਜੀ.ਆਰ.ਪੀ ਬਠਿੰਡਾ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਵੱਲੋਂ ਰੇਲਵੇ ਸਟੇਸ਼ਨ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਆਉਣ ਵਾਲੇ ਵਾਲੇ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਬਠਿੰਡਾ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਤੇ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਜਿਲ੍ਰੇ ਦੇ ਨਾਲ ਲੱਗਦੀਆਂ ਹੋਰਨਾਂ ਰਾਜਾਂ ਦੀ ਸਰਹੱਦਾਂ ’ਤੇ ਨਾਕਾਬੰਦੀ ਵਧਾ ਦਿੱਤੀ ਗਈ ਹੈ। ਐਸ.ਐਸ.ਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਰੈਡ ਅਲਰਟ ਦੇ ਚਲਦੇ ਚੱਪੇ ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਹੈ।

Comments are closed.

COMING SOON .....


Scroll To Top
11