Thursday , 27 June 2019
Breaking News
You are here: Home » Editororial Page » ਅੱਜ ਸਾਡਾ ਨੌਜਵਾਨ ਨਿਰਾਸ਼ ਹੈ

ਅੱਜ ਸਾਡਾ ਨੌਜਵਾਨ ਨਿਰਾਸ਼ ਹੈ

ਕਿਸੇ ਦੇਸ਼ ਦਾ ਨੌਜਵਾਨ ਰਿਾਸ਼ ਹੋ ਜਾਵੇ, ਇਹ ਸਭ ਤੋਂ ਵਡਾ ਦੁਖਾਂਤ ਹੈ। ਅਤੇ ਅਜ ਸਾਡੇ ਦੇਸ਼ ਦਾ ਨੌਜਵਾਨ ਨਿਰਾਸ਼ ਹੈ, ਇਸ ਲਈ ਭਾਰਤ ਲਈ ਇਹ ਵਡੀ ਦੁਖਾਂਤ ਦੀ ਘੜੀ ਹੈ। ਅੱਜ ਸਾਡੇ ਨੌਜਵਾਨ ਦੀ ਸਿਹਤ ਸਹੀ ਨਹੀਂ ਹੈ। ਸਾਡੇ ਨੌਜਵਾਨਾਂ ਪਾਸ ਵਾਜਬ ਸਿਖਿਆ ਨਹੀਂ ਹੈ। ਸਾਡੇ ਨੌਜਵਾਨਾਂ ਪਾਸ ਵਾਜਬ ਕਿੱਤਾ ਅਗਵਾਈ ਨਹੀਂ ਹੈ। ਅਜ ਸਾਡੇ ਨੌਜਵਾਨਾ ਪਾਸ ਵਾਜਬ ਸਿਖਲਾਈ ਨਹੀਂ ਹੈ। ਅਜ ਸਾਡਾ ਨੌਜਵਾਨ ਬੇਰੁਜ਼ਗਾਰ ਹੈ। ਅਜ ਸਾਡੇ ਨੌਵਾਨਾ ਵਾਜਬ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਜਿਹੜੇ ਮਾੜੇ ਮੋਟੇ ਕੰਮਾਂ ਉਤੇ ਲਗੇ ਹੋਏ ਹਨ ਉਨ੍ਹਾਂ ਦੀ ਆਮਦਨ ਵਾਜਬ ਨਹੀਂ ਹੈ। ਇਹ ਨੌਜਵਾਨ ਆਪਣਾ ਘਰ ਸਕਾਪਿਤ ਕਰਨ ਦੇ ਕਾਬਲ ਨਹੀਂ ਹੈ। ਪਹਿਲਾਂ ਤਾਂ ਬਹੁਤ ਸਾਰੇ ਨੌਜਵਾਨਾਂ ਦੀਆਂ ਸ਼ਾਦੀਆਂ ਹੀ ਨਹੀਂ ਹੁੰਦੀਆਂ ਅਤੇ ਅਗਰ ਹੋ ਵੀ ਜਾਂਦੀਆਂ ਹਨ ਤਾਂ ਇਹ ਆਪਣਾ ਘਰ ਨਹੀਂ ਚਲਾ ਸਕਦੇ ਅਤੇ ਅਜ ਸ਼ਾਦੀਆਂ ਸਬੰਧੀ ਬਹੁਤ ਸਾਰੇ ਮਾਮਲੇ ਅਦਾਲਤਾ ਵਿੱਚ ਚਲ ਰਹੇ ਹਨ।
ਅਸੀਂ ਅਗਸਤ, 1947 ਨੂੰ ਆਜ਼ਾਦ ਹੋਏ ਸਾਂ ਅਤੇ ਮਹਾਤਮਾ ਗਾਂਧੀ ਜੀ ਨੇ ਰਾਮ ਰਾਜ ਦਾ ਨਾਹਰਾ ਲਗਾਇਆ ਸੀ। ਪਰ ਇਤਿਹਾਸ ਗਵਾਹ ਹੈ ਕਿ ਮਹਾਤਮਾਂ ਜੀ ਨੇ ਵੀ ਰਾਮ ਰਾਜ ਦੀ ਵਿਆਖਿਆ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਹੋਰ ਰਾਜਸੀ ਲੀਡਰ ਨੇ ਅਜ ਤਕ ਰਾਮ ਰਾਜ ਦੀ ਵਿਆਖਿਆ ਹੀ ਕੀਤੀ ਹੈ। ਇਹ ਜਿਹੜਾ ਰਾਜ ਸਕਾਪਿਤ ਕੀਤਾ ਗਿਆ ਹੈ ਇਸ ਵਿੱਚ ਰਾਮ ਰਾਜ ਵਰਗਾ ਕੁੱਝ ਵੀ ਨਹੀਂ ਹੈ ਅਤੇ ਨਾ ਹੀ ਲੋਕਾਂ ਨੇ ਕਦੀ ਵਕਤ ਦੀਆਂ ਸਰਕਾਰਾਂ ਪਾਸੋ- ਪੁਛਿਆ ਹੀ ਹੈ ਕਿ ਰਾਮ ਰਾਜ ਕੈਸਾ ਹੁੰਦਾ ਹੈ। ਇਸ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਹੈ ਜਿਹੜੇ ਲੋਕਾਂ ਦੀ ਭਲਾਈ ਦਾ ਨਾਹਰਾ ਜ਼ਰੂਰ ਲਗਾਉਂਦੇ ਹਨ, ਪਰ ਅਸਲ ਵਿੱਚ ਇਥੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਇਹ ਰਾਜਸੀ ਲੋਕੀਂ ਆਪਣਾ ਮਕਸਦ ਪੂਰਾ ਕਰ ਰਹੇ ਹਨ। ਅਜ ਤਕ ਜਿਤਨੇ ਵੀ ਰਾਜਸੀ ਲੋਕਾਂ ਹਥ ਸ਼ਕਤੀ ਆਈ ਹੈ ਉਨ੍ਹਾਂ ਚੋਂ ਬਹੁਤਿਆਂ ਉਤੇ ਇਲਜ਼ਾਮ ਲਗ ਚੁੱਕੇ ਹਨ ਅਤੇ ਅਗਰ ਬਾਕੀ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦਾ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਉਹ ਵੀ ਕਿਸੇ ਨਾ ਕਿਸੇ ਘਪਲੇ ਘੁਟਾਲੇ ਵਿੱਚ ਫ਼ਸਾਏ ਜਾ ਸਕਦੇਹਨ ਕਿਉਂਕਿ ਉਹ ਆਪ ਜਾਂ ਉਨ੍ਹਾਂ ਦੀਆਂ ਓਲਾਦਾਂ ਜਿਸ ਤਰ੍ਹਾਂ ਦਾ ਜੀਵਨ ਜਿਉ ਰਹੀਆਂ ਹਨ ਉਹ ਮੁਗ਼ਲਈ ਰਾਜਕੁਮਾਰਾ ਵਰਗਾ ਹੈ। ਇਹ ਜੀਵਨ ਉਨ੍ਹਾਂ ਦਾ ਉਦੋਂ ਨਹੀਂ ਸੀ ਜਦ ਇਹ ਕੁਰਸੀਆਂ ਉਤੇ ਨਹੀਂ ਸਨ ਬੈਠੇ।
ਸਾਡੇ ਨੌਜਵਾਨ ਹੀ ਸਾਡਾ ਭਵਿਖ ਹਨ, ਪਰ ਇਹ ਨੌਜਵਾਨ ਜਿਹੜੇ ਆਪ ਹੀ ਕਿਸੇ ਬੁਨਿਆਦ ਉਤੇ ਨਹੀਂ ਖਲੌਤੇ ਹੋਏ ਇੰਨ੍ਹਾਂ ਪਾਸੋਂ ਕੈਸੇ ਭਵਿਖ ਦੀ ਆਸ ਕੀਤੀ ਜਾ ਸਕਦੀ ਹੈ। ਅਜ ਖਬਰਾਂ ਆ ਰਹੀਆਂ ਹਨ ਕਿ ਕਰੋੜਾ ਰੁਪੈ ਦੀਆਂ ਨਸ਼ੀਲੀਆਂ ਚੀਜ਼ਾ ਸਾਡੇ ਦੁਸ਼ਮਣ ਸਾਡੇ ਦੇਸ਼ ਵਿੱਚ ਭੇਜ ਰਹੇ ਹਨ ਤਾਂਕਿ ਸਾਡੀ ਸਾਰੀ ਦੀ ਸਾਰੀ ਨੌਜਵਾਨ ਪੀੜ੍ਹੀ ਨਸ਼ਈ ਬਣਾ ਦਿੱਤੀ ਜਾਵੇ ਅਤੇ ਇਤਨੀ ਕਮਜ਼ੋਰ ਕਰ ਦਿੱਤੀ ਜਾਵੇ ਕਿ ਇਕ ਦਿੰਨ ਸਾਨੂੰ ਆਪਣੀ ਫ਼ੌਜ ਲਈ, ਪੁਲਿਸ ਲਈ ਅਤੇ ਸਹਾਇਕ ਫ਼ੌਜੀ ਦਸਤਿਆਂ ਲਈ ਨੌਜਵਾਨ ਹੀ ਨਾ ਮਿਲਣ ਅਤੇ ਸਾਡੀ ਰਖਿਆ ਕਰਨ ਵਾਲਾ ਹੀ ਕੋਈ ਨਾ ਰਵੇ। ਇਹ ਸਾਜ਼ਿਸ਼ ਸਾਡੀ ਸਮਝ ਵਿੱਚ ਆ ਗਈ ਹੈ। ਪਰ ਇਸ ਮੁਲਕ ਦੇ ਨੌਜਵਾਨ ਨਸ਼ਈ ਹੋ ਗਏ ਹਨ ਅਤੇ ਇਸ ਮੁਸੀਬਤ ਦਾ ਕੋਈ ਸੁਧਾਰ ਕੀਤਾ ਜਾ ਸਕੇਗਾ, ਇਸ ਬਾਰੇ ਹੁਣੇ ਹੀ ਕੁਝ ਨਹੀਂ ਆਖਿਆ ਜਾ ਸਕਦਾ। ਇਹ ਨਸ਼ਾ ਸਿਲਸਿਲਾ ਹੁਣ ਖਤਮ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਨੋਜਵਾਨਾਦਾ ਇਹ ਨਸ਼ਾ ਵੀ ਸਹਾਰਾ ਬਣ ਗਿਆ ਹੈ। ਨਿਰਾਸ਼ ਆਦਮੀ ਹਮੇਸ਼ਾਂ ਨਸ਼ਾ ਕਰਦਾ ਹੈ। ਇਸ ਨੌਜਵਾਨ ਪਾਸ ਮੁਢਲੀਆਂ ਯੋਗਤਾਵਾਂ ਹੀ ਨਹੀਂ ਹਨ ਅਤੇ ਇਸ ਕਰਕੇ ਇਹ ਨੌਜਵਾਨ ਬੇਰੁਜ਼ਗਾਰ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਦਮੀ ਚਾਰ ਪੈਸੇ ਕਮਾਕੇ ਘਰ ਨਹੀਂ ਵੜਦਾ ਉਸ ਆਦਮੀ ਨੂੰ ਘਰ ਵਿੱਚ ਹੀ ਕੋਈ ਜੀ ਆਇਆ ਨਹੀਂ ਆਖਦਾ ਅਤੇ ਇਥੋਂ ਨਿਰਾਸ਼ਾ ਦਾ ਮੁਢ ਬਝਦਾ ਹੈ। 1947 ਤੋਂ ਲੈਕੇ ਹੁਣ ਤਕ ਜਿਤਨੇ ਵੀ ਰਾਜਸੀ ਲੋਕਾਂ ਹਥ ਤਾਕਤ ਆਈ ਹੈ ਉਨ੍ਹਾਂ ਨੇ ਇਸ ਭਾਰਤ ਦੇ ਨੌਜਵਾਨ ਬਾਰੇ ਕਦੀ ਸੋਚਿਆ ਹੀ ਨਹੀਂ ਹੈ। ਵਰਨਾ ਅਜ ਤਕ ਹੋਰ ਕੁੱਝ ਵੀ ਨਾ ਪਿਆ ਹੁੰਦਾ, ਅਸੀਂ ਆਪਣੇ ਭਾਰਤੀਆਂ ਨੂੰ ਵਾਜਬ ਸਿਹਤ, ਵਾਜਬ ਸਿਖਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਕਮਾਈ ਕਰਨ ਜੋਗਾ ਤਾ ਬਣਾ ਸਕਦੇ ਸਾਂ। ਪਰ ਅਜ ਅਗਰ ਰੋਜ਼ਗਾਰ ਦਫ਼ਤਰਾਂ ਦੇ ਅੰਕੜੇ ਦੇਖੇ ਜਾਣ ਅਤੇ ਰੁਜ਼ਗਾਰ ਅਫ਼ਸਰਾਂ ਨਾਲ ਗਲ ਕੀਤੀ ਜਾਵੇ ਤਾਂ ਇਹ ਗਲਾਂ ਸਾਹਮਣੇ ਆ ਜਾਂਦੀਆਂ ਹਨ ਕਿ ਇਹ ਬੇਰੁਜ਼ਗਾਰ ਨੌਜਵਾਨਾਂ ਪਾਸ ਵਾਜਬ ਸਿਖਿਆ, ਸਿਖਲਾਈ ਨਹੀਂਹੈਅਤੇ ਇਹ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਹਨ। ਕਈ ਕਈ ਦਹਾਕੇ ਨਾਮ ਦਰਜ ਰਹਿਣ ਦੇ ਬਾਵਜੂਦ ਇੰਨ੍ਹਾਂ ਪਾਸ ਰੁਜ਼ਗਾਰ ਦਫ਼ਤਰਾਂ ਵਲੋਂ ਕੋਈ ਚਿੱਠੀ ਨਹੀਂ ਆਉਂਦੀ ਅਤੇ ਇਹ ਵਿਚਾਰੇ ਆਪਣੇ ਘਰ ਵਾਲਿਆਂ ਸਾਹਮਣੇ ਨਿਰਾਸ਼ ਅਤੇ ਮੰਗਤੇ ਬਣਕੇ ਖਲੌਤੇ ਪਏ ਹਨ ਅਤੇ ਅਗਰ ਕੋਈ ਭੁਲ ਭੁਲੇਖੇ ਸ਼ਾਦੀ ਕਰ ਬੈਠਾ ਹੈ ਤਾਂ ਉਸਦੀ ਘਰ ਵਾਲੀ ਘਰੋਂ ਨਸ ਗਈ ਹੈ। ਇਸ ਮੁਲਕ ਵਿੱਚ ਬਹੁਤ ਕੁਝ ਹੈ। ਇਹ ਮੁਲਕ ਸਦਾ ਹੀ ਲੁਟੀਂਦਾ ਰਿਹਾ ਹੈ। ਇਹ ਵੀ ਇਕ ਸਚਾਈ ਹੈ। ਪਰ ਹਾਲਾਂ ਵੀ ਪਹਾੜ,ਦਰਿਆ, ਖਣਿਜ ਪਦਾਰਥ, ਜਲ ਵਾਯੂ, ਉਪਜਾਊ ਧਰਤੀ, ਮੇਹਨਤੀ ਲੋਕੀਂ, ਹਨ ਜਿਹੜੇ ਇਸ ਮੁਲਕ ਨੂੰ ਇਕ ਵਾਰੀਂ ਫ਼ਿਰ ਸੋਨੇ ਦੀ ਚਿੜੀਆਂ ਬਣਾ ਸਕਦੇ ਹਨ। ਪਰ ਸਾਡੇ ਪਾਸ ਸਹੀ ਕਿਸਮ ਦੇ ਰਾਜਸੀ ਲੋਕੀਂ ਨਹੀਂ ਹਨ ਅਤੇ ਉਹ ਤਾਂ ਆਪ ਕੁੱਝ ਨਹੀਂ ਜਾਣਦੇ ਅਤੇ ਅਫ਼ਸਰਸ਼ਾਹੀ ਦੇ ਗੁਲਾਮ ਹਨ। ਇਹ ਅੰਗਰੇਜ਼ ਆਪ ਤਾਂ ਅਫ਼ਸਰਸ਼ਾਹੀ ਰਾਹੀਂ ਹੀ ਰਾਜ ਚਲਾਇਆ ਕਰਦੇ ਸਨ ਅਤੇ ਉਹੀ ਵਿਰਸਾ ਇਹ ਸਾਡੇ ਰਾਜਸੀ ਲੋਕਾਂ ਗਲ ਪਾ ਗਏ ਹਨ। ਇਹ ਰਾਜਸੀ ਲੋਕਾਂ ਦੀ ਭਰਤੀ ਦਾ ਵੀ ਕੋਈ ਮਿਆਰ ਨਹੀਂ ਥਾਪਿਆ ਗਿਆ ਅਤੇ ਇਸ ਕਰਕੇ ਹਰ ਉਹ ਆਦਮੀ ਜਿਸ ਪਾਸ ਚਾਰ ਪੈਸੇ ਹਨ ਉਹ ਰਾਜਸੀ ਖੇਤਰ ਵਿੱਚ ਆ ਵੜਦਾ ਹੈ। ਉਸਦਾ ਮੁਖ ਉਦੇਸ਼ ਰਾਜਸੀਖ ਸ਼ੋਹਰਤ ਖਟਣੀ ਹੁੰਦੀ ਹੈ ਅਤੇ ਉਹ ਖਟ ਵੀ ਜਾਂਦਾ ਹੈ। ਸਾਰੇ ਰਾਜਸੀ ਲੋਕੀਂ ਇਕ ਹੀ ਕਿਸਮ ਦੇ ਹਨ ਅਤੇ ਇਹ ਰਾਜਸੀ ਪਾਰਟੀਆਂ ਵੀ ਕਿਸੇ ਸਿਧਾਂਤ ਉਤੇ ਨਹੀਂ ਬਣਦੀਆਂ ਬਲਕਿ ਇਹ ਮਹਿਜ਼ ਟੀਮਾਂ ਹਨ ਅਤੇ ਇਹ ਜਿਹੜੀਆਂ ਗਲਾਂ ਚੋਣਾ ਵਕਤ ਅਤੇ ਫ਼ਿਰ ਸਾਡੀਆਂ ਸਦਨਾ ਵਿੱਚ ਕੀਤੀਆਂ ਜਾਂਦੀਆਂ ਹਨ ਇਹ ਮਹਿਜ਼ ਦੌਸਤਾਨਾ ਮੈਚ ਹੁੰਦੇ ਹਨ ਅਤੇ ਅਸੀਂ ਭਾਰਤੀ ਤਮਾਸ਼ਬੀਨ ਬਣਕੇ ਇਹ ਨਜ਼ਾਰਾ ਦੇਖੀ ਜਾਂਦੇ ਹਾਂ। ਕਦੀ ਹਸ ਛਡਦੇ ਹਾਂ, ਕਦੀ ਮੁਸਕਰਾ ਪੈਂਦੇ ਹਾਂ, ਕਦੀ ਤਾਲੀਆਂ ਵੀ ਵਜਾ ਲੈਂਦੇ ਹਾਂ। ਇਹ ਵੀ ਸਚਾਈ ਹੈ ਕਿ ਕਈ ਵਾਰੀਂ ਸਾਡਾ ਰੋਣਾ ਵੀ ਨਿਕਲ ਪੈਂਦਾ ਹੈ ਕਿ ਇਹ ਕੈਸੇ ਕੈਸੇ ਲੋਕਾਂ ਦੀ ਅਸੀਂ ਚੋਣ ਕਰ ਬੈਠੇ ਹਾਂ। ਇਸ ਲਈ ਇਹ ਰਾਜਸੀ ਲੋਕੀਂ ਜੋ ਵੀ ਵਿਰਸਾ ਛਡਕੇ ਜਾ ਰਹੇ ਹਨ ਇਸਤੋਂ ਕੋਈ ਵਡੀਆਂ ਉਮੀਦਾਂ ਨਹੀਂ ਲਗਾਈਆਂ ਜਾ ਸਕਦੀਆਂ।
ਅਸੀਂ ਆਪ ਵੀ ਨਿਰਾਸ਼ ਹਾਂ। ਅਸੀਂ ਵੀ ਬਚੇ ਪੈਦਾ ਕਰਨ ਉਤੇ ਹੀ ਲਗੇ ਰਹੇ ਹਾਂ ਅਤੇ ਆਬਾਦੀ ਇਤਨੀ ਵਧਾ ਲਈ ਹੈ ਕਿ ਅਜ ਦੀਆਂ ਸਰਕਾਰਾਂ ਪਾਸ ਵੀ ਬਹਾਨਾ ਬਣ ਆਇਆ ਹੈ ਕਿ ਇਤਨੀ ਜੰਤਾ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਖੜੀਆਂ ਕਰਨੀਆ ਸਰਕਾਰ ਲਈ ਵੀ ਮੁਸ਼ਕਿਲ ਹਨ। ਇਸ ਲਈ ਵਕਤ ਦੀਆਂ ਸਰਕਾਰਾਂ ਨੇ ਅਜ ਦੇ ਨੋਜਵਾਨਾਂ ਲਈ ਕੁੱਝ ਕਰਨਾ ਹੀ ਬੰਦ ਕਰ ਦਿੱਤਾ ਹੈ। ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਅਗਰ ਇਹ ਹਾਲ ਇਉਂ ਹੀ ਚਲਦਾ ਰਹਿੰਦਾ ਹੈ ਤਾਂ ਸਾਡਾ ਭਵਿਖ ਕੋਈ ਬਹੁਤਾ ਉਜਲਾ ਹੋਣ ਵਾਲਾ ਨਹੀਂ ਹੈ। ਹੁਣ ਇਕਲਖਤ ਸਾਰੇ ਨੌਜਵਾਨਾ ਨੂੰ ਵਾਜਬ ਸਿਹਤ, ਵਾਜਬ ਸਿਖਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਆਮਦਨ. ਵਾਲਾ ਬਨਾਉਣਾ ਮੁਸ਼ਕਿਲ ਵਿਜਹ ਕੰਮ ਹੈ। ਇਸ ਲਈ ਵਕਤ ਦੀਆਂ ਸਰਕਾਰਾਂ ਮਾੜੀਆਂ ਮੋਟੀਆਂ ਰਿਆਇਤਾਂ ਦੇਕੇ ਆਪਣਾ ਵਕਤ ਲੰਘਾ ਲੈਂਦੀਆਂ ਹਨ। ਇਸ ਤੋਂ ਜ਼ਿਆਦਾ ਹੋਰ ਕੁਝ ਵੀ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹ ਮੁਢਲੀਆਂ ਗਲਾਂ ਵਲ ਅਗਰ ਅਜ ਦੀ ਸਰਕਾਰ ਧਿਆਨ ਦਿੰਦੀ ਹੈ ਤਾਂ ਵੀ ਘਟੋਘਟ ਪੰਜਾਹ ਸਾਲ ਹੋਰ ਲਗ ਜਾਣਗੇ ਜਦ ਤਕ ਇਹ ਨਿਰਾਸ਼ਾ ਹੋਰ ਵਧ ਜਾਵੇਗੀ। ਨਸ਼ੇ ਵੀ ਵਧਣਗੇ। ਰੁਜ਼ਗਾਰ ਦਾਫ਼ਤਰਾਂ ਦੇ ਅੰਕੜੇ ਵੀ ਵਧਣਗੇ। ਨਿਰਾਸ਼ ਲੋਕਾਂ ਦੀ ਇਹ ਵਧਦੀ ਗਿਣਤੀ ਲੋਕਾਂ ਲਈ ਕਈ ਮੁਸੀਬਤਾਂ ਪੈਦਾ ਕਰ ਸਕਦੀ ਹੈ। ਇਸ ਮੁਲਕ ਵਿੱਚ ਕਦੀ ਸਿਵਲ ਵਾਰ ਵੀ ਹੋ ਸਕਦੀ ਹੈ। ਇਕ ਵਾਰੀਂ ਪਹਿਲਾਂ ਵੀ ਐਮਰਜੈਂਸੀ ਲਗ ਚੁੱਕੀ ਹੈ ਅਤੇ ਅਡਵਾਨੀ ਜੀ,ਜਿਹੜੇ ਭਾਜਪਾ ਦੇ ਇਕ ਸੀਨੀਅਰ ਮੈਂਬਰ ਹਨ ਅਤੇ ਸਰਕਾਰੀ ਕੁਰਸੀ ਉਤੇ ਬੈਠੇ ਵੀ ਰਹੇ ਹਨ, ਉਚਾਰ ਚੁੱਕੇ ਹਨ ਕਿ ਇਸ ਮੁਲਕ ਵਿੱਚ ਫ਼ਿਰ ਐਮਰਜੈਂਸੀ ਲਗ ਸਕਦੀ ਹੈ। ਇਹ ਵਿਰੋਧੀ ਪਾਰਟੀਆਂ ਵੀ ਸਰਕਾਰ ਦੀ ਵਿਰੋਧਤਾ ਇਸ ਕਰਕੇ ਕਰਦੀਆਂ ਹਨ ਕਿ ਵਕਤ ਦੀਆਂ ਸਰਕਾਰਾਂ ਬਦਨਾਮ ਹੋ ਜਾਣ ਅਤੇ ਅਗਲੀ ਵਾਰੀਂ ਉਨ੍ਹਾਂ ਦੀ ਆ ਜਾਵੇ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦਾ ਵੀ ਹੋਰ ਕੋਈ ਨਿਸ਼ਾਨਾਂ ਨਹੀਂ ਹੈ। ਨੌਜਵਾਨਾ ਦੀ ਰਖਿਆ ਕਰਨ ਲਈ ਕੋਈ ਵੀ ਮੈਦਾਨ ਵਿੱਚ ਨਹੀਂ ਉਤਰ ਰਿਹਾ। ਇਸ ਲਈ ਨੌਜਵਾਨ ਹੋਰ ਨਿਰਾਸ਼ ਹੋ ਸਕਦਾ ਹੈ।

 

Comments are closed.

COMING SOON .....


Scroll To Top
11