Tuesday , 20 August 2019
Breaking News
You are here: Home » Editororial Page » ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ

ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ

ਵਿਸ਼ਵ ਧਰਤੀ ਦਿਵਸ 22 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਧਰਤੀ ਦੇ ਵਾਤਾਵਰਣ ਦੀ ਸੁਰੱਖਿਆ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾ ਇਸ ਦਿਨ ਅਮਰੀਕਾ ਵਿੱਚ 1990 ਵਿੱਚ ਵੀਹ ਲੱਖ ਲੋਕਾਂ ਦੁਆਰਾ ਜੇਰਾਲਡ ਨੇਲਸਨ ਦੀ ਅਗਵਾਈ ਵਿੱਚ ਅਮਰੀਕਾ ਵਿੱਚ ਵੱਧ ਰਹੇ ਪ੍ਰਦੂਸ਼ਣ ਵਿਰੁੱਧ ਅਮਰੀਕਾ ਦੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਵੱਡੀ ਇਕੱਤਰਤਾ ਕੀਤੀ ਗਈ ਸੀ।ਅੱਜ ਇਸ ਜਾਗਰੂਕਤਾਂ ਮੁਹਿਮ ਵਿੱਚ ਦੁਨਿਆ ਭਰ ਦੇ ਲਗਭਗ 182 ਦੇਸ਼ ਹਿੱਸਾ ਬਣ ਚੁੱਕੇ ਹਨ।ਵਿਸ਼ਵ ਧਰਤੀ ਦਿਵਸ਼ ਮਨਾਉਣ ਦਾ ਮੁੱਖ ਮਕਸਦ ਧਰਤੀ ਉਪਰ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਦੇ ਬਾਰੇ ਵਿੱਚ ਲੋਕਾਂ ਨੂੰ ਜਾਣਕਾਰੀ ਦੇ ਕੇ ਉਸ ਦੇ ਹੱਲ ਪ੍ਰਤੀ ਜਾਗਰੂਕ ਕਰਨ ਦਾ ਹੈ।ਅੱਜ ਧਰਤੀ ਦੇ ਸਮੁੰਦਰਾਂ ਵਿੱਚ ਸਭ ਤੋਂ ਵੱਡੀ ਸਮੱਸਿਆਂ ਤੇਲ ਦਾ ਰਿਸਾਵ ਅਤੇ ਪਲਾਸਟਿਕ ਹੈ।ਫੈਕਟਰੀਆਂ ਦਾ ਪ੍ਰਦੂਸ਼ਿਤ ਅਤੇ ਜਹਿਰੀਲਾ ਪਾਣੀ ਨਾਲਿਆਂ ਦੁਆਰਾਂ ਨਦੀਆਂ ਤੇ ਸਮੁੰਦਰਾਂ ਵਿੱਚ ਮਿਲਾਇਆ ਜਾ ਰਿਹਾ ਹੈ,ਜਿਸ ਕਾਰਨ ਸਮੁੰਦਰ ਦਾ ਪਾਣੀ ਪ੍ਰਦੂਸ਼ਿਤ ਹੋ ਕੇ ਸਮੁੰਦਰੀ ਜੀਵ-ਜੰਤੂਆਂ ਨੂੰ ਖਤਮ ਕਰ ਰਿਹਾ ਹੈ।ਸਮੁੰਦਰ ਦੇ ਪਾਣੀ ਵਿੱਚ ਤੇਲ ਦਾ ਰਿਸਾਵ ਅਤੇ ਰਲ ਰਹੀ ਪਲਾਸਟਿਕ ਦੀ ਵੱਡੀ ਮਾਤਰਾ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।ਇਹ ਅਨੁਮਾਨ ਲਗਾਇਆ ਜਾ ਰਿਹਾ ਹੈ,ਕਿ 2050 ਤੱਕ ਸਮੁੰਦਰ ਵਿੱਚ ਮੱਛਿਆਂ ਤੋਂ ਜਿਆਦਾ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਸਮਾਨ ਹੋਵੇਗਾ।ਅਸੀਂ ਲਗਭਗ 50 ਪ੍ਰਤੀਸ਼ਤ ਪਲਾਸਟਿਕ ਦੀਆਂ ਵਸਤੂਆਂ ਸਿਰਫ਼ ਇੱਕ ਵਾਰ ਪ੍ਰਯੋਗ ਕਰਕੇ ਹੀ ਸੁੱਟ ਦਿੰਦੇ ਹਨ।ਪਲਾਸਟਿਕ ਦਾ ਪ੍ਰਯੋਗ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਇੱਕ ਵੱਡਾ ਖਤਰਾ ਬਣ ਰਿਹਾ ਹੈ।ਧਰਤੀ ਦੀ ਉਪਰਲੀ ਸਤ੍ਹਾ ਵਿੱਚ ਪਲਾਸਟਿਕ ਰਲ ਜਾਣ ਕਾਰਣ ,ਇਹ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਕਰ ਰਹੀ ਹੈ ।ਪਲਾਸਟਿਕ ਗਲਨ-ਸੜਨ ਵਿੱਚ ਵੀ ਕਈ ਕਈ ਸਾਲ ਲੈਂਦੀ ਹੈ। ਅੱਜ ਰੁੱਖਾਂ ਦੀ ਅੰਨੇ ਵਾਹ ਕਟਾਈ,ਫੈਕਟਰੀਆਂ ਦਾ ਪ੍ਰਦੂਸ਼ਣ,ਆਵਾਜਾਈ ਦੇ ਸਾਧਨਾ ਦੀ ਲੋੜ ਤੌਂ ਵੱਧ ਵਰਤੋ ਸ਼ੁੱਧ ਹਵਾ ਨੂੰ ਦਿਨੋ-ਦਿਨ ਪ੍ਰਦੂਸ਼ਿਤ ਕਰ ਰਹੀ ਹੈ। ਜਿਸ ਕਾਰਨ ਵਾਤਾਵਰਨ ਵਿੱਚ ਜਹਿਰੀਲੀਆਂ ਗੈਸਾਂ ਮਿਲ ਰਹੀਆਂ ਹਨ ਜੋ ਸਾਹ ਦੀਆਂ ਬੀਮਾਰੀਆਂ ਪੈਦਾ ਕਰ ਰਹੀਆ ਹਨ।ਹਵਾ ਪ੍ਰਦੂਸ਼ਣ ਕਾਰਨ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਜਹਿਰੀਲੀਆਂ ਗੈਸਾਂ ਦੀ ਮਾਤਰਾਂ ਵੱਧਣ ਨਾਲ ਅੱਜ ਗਲੋਬਲ ਵਾਰਮਿੰਗ ਦਾ ਖਤਰਾ ਬਣਦਾ ਰਿਹਾਂ ਹੈ, ਜਿਸ ਕਾਰਨ ਧਰਤੀ ਦੀ ਉਪਰਲੀ ਸਤ੍ਹਾ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ।ਹਵਾ ਪ੍ਰਦੂਸ਼ਣ ਨਾਲ ਵਾਯੂਮੰਡਲ ਵਿੱਚ ਬਣੀ ਸਾਡੇ ਲਈ ਪਾਰਬੈਗਣੀ ਕਿਰਨਾਂ ਤੋਂ ਬਚਾਉਣ ਵਾਲੀ ਓਜੋਨ ਪਰਤ ਲਗਾਤਾਰ ਘੱਟ ਰਹੀ ਹੈ। ‘ਨਾਸਾ’ ਦੀ ਆਈ ਜਾਣਕਾਰੀ ਮੁਤਾਬਿਕ ਧਰਤੀ ਦੀ ਸਤ੍ਹਾਂ ਦਾ ਤਾਪਮਾਨ ਪਿੱਛਲੇ ਸਮੇਂ ਤੋਂ ਕਈ ਡਿਗਰੀ ਵੱਧਿਆ ਹੈ। ਰਸਾੲਣਿਕ ਖਾਦਾਂ ਅਤੇ ਜਹਿਰੀਲੇ ਕੀਟਨਾਸ਼ਿਕਾਂ ਦੇ ਲਗਾਤਾਰ ਪ੍ਰਯੋਗ ਕਾਰਣ ਪੀਣ ਵਾਲਾ ਪਾਣੀ ਜਹਿਰੀਲਾ ਹੋ ਰਿਹਾਂ ਹੈ। ਜਿਸ ਨਾਲ ਕੈਂਸਰ ਵਰਗੀਆਂ ਭਿਆਨਿਕ ਬੀਮਾਰੀਆਂ ਫੈਲ ਰਹਿਆ ਹਨ।
ਹੁੱਣ ਤੱਕ ਧਰਤੀ ਹੀ ਇੱਕ ਅਜਿਹਾ ਗ੍ਰਹ ਹੈ, ਜਿਸ ਦੇ ਵਾਤਾਵਰਣ ਕਾਰਣ ਹੀ ਇਸ ਤੇ ਜੀਵਨ ਸੰਭਵ ਹੈ।ਪਰ ਮਨੁੱਖ ਆਪਣੇ ਸਵਾਰਥਾਂ ਕਾਰਨ ਇਸ ਦੇ ਵਾਤਾਵਰਣ ਨੂੰ ਲਗਾਤਾਰ ਪ੍ਰਦੂਸ਼ਿਤ ਕਰਕੇ ਆਪਣੀ ਹੋਂਦ ਨੂੰ ਹੀ ਖਤਮ ਕਰਨ ਵਿੱਚ ਲੱਗਿਆ ਹੋਇਆ ਹੈ।ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ,ਪਲਾਸਟਿਕ ਦੀਆਂ ਵਸਤੂਆਂ ਦਾ ਘੱਟ ਉਪਯੋਗ ਕਰਨ ਦੀ।ਸਰਕਾਰਾਂ ਨੂੰ ਵੀ ਇਸ ਸੰਬੰਧੀ ਸਖਤ ਫੈਸਲੈ ਲੈ ਕੇ ਆਪਣੀ ਭੂਮਿਕਾ ਨਿਭਾਣੀ ਚਾਹੀਦੀ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਦੀ ਗੱਲ ਕਰਕੇ ਧਰਤੀ ਤੇ ਮੋਜੂਦ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਕਿੰਨਾਂ ਵੱਡਾ ਦਰਜਾ ਦਿੱਤਾ ਗਿਆ ਹੈ।ਧਰਤੀ ਸਾਡੀ ਜਿੰਦਗੀ ਲਈ ਸਾਨੂੰ ਸਭ ਕੁੱਝ ਪ੍ਰਦਾਨ ਕਰਦੀ ਹੈ,ਪਰ ਅਸੀਂ ਆਪਣੇ ਸਵਾਰਥ ਵੱਸ ਇਸ ਨੂੰ ਨਸ਼ਟ ਕਰਨ ਵੱਲ ਲੱਗੇ ਹਾਂ। ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ ਤਾਂ ਜੋ ਸਾਡੀਆਂ ਭਵਿੱਖੀ ਪੀੜੀਆਂ ਨੂੰ ਸੁਰੱਖਿਅਤ ਵਾਤਾਵਰਣ ਮਿਲ ਸਕੇ।

Comments are closed.

COMING SOON .....


Scroll To Top
11