Sunday , 26 May 2019
Breaking News
You are here: Home » Religion » ਅੱਗਰਵਾਲ ਜਯੰਤੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ

ਅੱਗਰਵਾਲ ਜਯੰਤੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ

ਸੁਨਾਮ ਊਧਮ ਸਿੰਘ ਵਾਲਾ, 10 ਅਕਤੂਬਰ (ਸੁਖਦੇਵ ਸਿੰਘ ਦੇਬੀ, ਗਰਗ)- ਅੱਜ ਸਥਾਨਕ ਮਹਾਰਾਜਾ ਅੱਗਰਸੈਨ ਚੌਕ ਵਿਖੇ ਅੱਗਰਵਾਲ ਸਭਾ ਵੱਲੋਂ ਅੱਗਰਵਾਲ ਜਯੰਤੀ ਸਮਾਰੋਹ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਗਰੂਰ ਦੇ ਸੰਸਦ ਮੈਂਬਰ ਸ਼੍ਰੀ ਭਗਵੰਤ ਮਾਨ ਨੇ ਨਵੇਂ ਬਣੇ ਚੌਂਕ ਦੇ ਨਵੀਕਰਨ ਦਾ ਉਦਘਾਟਨ ਕੀਤਾ। ਇਸ ਸਮੇਂ ਅੱਗਰਵਾਲ ਸਭਾ ਵੱਲੋਂ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਦੇ ਚੇਅਰਮੈਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਮਹਾਰਾਜਾ ਅੱਗਰਸੈਨ ਚੌਂਕ ਨੂੰ ਦੁਬਾਰਾ ਨਵੀਨੀਕਰਨ ਕਰਨ ਵਾਸਤੇ 5 ਲੱਖ ਦੀ ਗਰਾਂਟ ਦਿੱਤੀ ਗਈ ਸੀ ਅਤੇ ਇਸ ਚੌਂਕ ਦੀ ਖੂਬਸੂਰਤੀ ਨੂੰ ਚਾਰ-ਚੰਦ ਲਗਾਉਣ ਦਾ ਸਿਹਰਾ ਪ੍ਰਧਾਨ ਰਵੀ ਕਮਲ ਗੋਇਲ ਅਤੇ ਵਿਨੋਦ ਗੋਇਲ ਜੀ ਦੇ ਸਿਰ ਜਾਂਦਾ ਹੈ। ਇਸ ਮੌਕੇ ਸੰਬੋਧਨ ਕਰਦੇ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਹੈ। ਉਨ੍ਹਾਂ ਨੇ ਕਿਹਾ ਕਿ ਸੁਨਾਮ ਹਲਕੇ ਦੇ ਕੋਈ ਵੀ ਵਿਅਕਤੀ ਨੂੰ ਜੇਕਰ ਮੇਰੀ ਜਰੂਰਤ ਹੈ ਤਾਂ ਉਹ ਹਰ ਸਮੇਂ ਤਿਆਰ ਹਨ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਨਾਂ ਉਪਰ ਇੱਕ ਵਿਸ਼ੇਸ਼ ਰੇਲ ਗੱਡੀ ਜਲ੍ਹਿਆਂਵਾਲਾ ਬਾਗ ਤੋਂ ਲੈ ਕੇ ਨਵੀਂ ਦਿੱਲੀ ਤੱਕ ਚਲਾਉਣ ਲਈ ਭਰੋਸਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਹ ਰੇਲ ਗੱਡੀ ਜਲਦੀ ਹੀ ਚਲਾਉਣ ਦੀ ਮੰਗ ਰੇਲਵੇ ਮੰਤਰੀ ਕੋਲ ਰੱਖੀ ਜਾਵੇਗੀ। ਇਸ ਸਮੇਂ ਹਲਕਾ ਵਿਧਾਇਕ ਅਮਨ ਅਰੋੜਾ ਜੀ ਵੱਲੋਂ ਅੱਗਰਸੈਨ ਜਯੰਤੀ ’ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮਹਾਰਾਜਾ ਅੱਗਰਸੈਨ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਅਮਨ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਅੱਗਰਵਾਲ ਸਭਾ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵੇਦ ਪ੍ਰਕਾਸ਼ ਹੋਡਲਾ, ਟੀ.ਕੇ. ਗੁਪਤਾ, ਵਿਕਰਮ ਵਿੱਕੀ, ਰੇਨੂ ਗਰਗ, ਹਕੂਮਤ ਰਾਏ ਜਿੰਦਲ, ਰੇਵਾ ਛਾਹੜੀਆ, ਰਾਜੀਵ ਜਿੰਦਲ, ਹਰੀ ਦੇਵ ਗੋਇਲ, ਮਹਿੰਦਰ ਜੌੜਾ, ਤਰਸੇਮ ਸਿੰਗਲਾ, ਮਨਪ੍ਰੀਤ ਵੜੈਚ ਅਤੇ ਕਈ ਹੋਰ ਅੱਗਰਵਾਲ ਸਭਾ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਮਹਾਰਾਜਾ ਅਗਰਸੈਨ ਨੂੰ ਸ਼ਰਧਾ ਦੇ ਫੁੱਲ ਭੇੱਟ ਕੀਤੇ।

Comments are closed.

COMING SOON .....


Scroll To Top
11