Monday , 16 December 2019
Breaking News
You are here: Home » HEALTH » ਅੱਖਾਂ ਦੇ ਮੁਫਤ ਜਾਂਚ/ਅਪ੍ਰੇਸ਼ਨ ਕੈਂਪ ਦੌਰਾਨ 634 ਮਰੀਜ਼ਾਂ ਦੀ ਜਾਂਚ-75 ਦੀ ਸ਼ੂਗਰ ਦੀ ਵੀ ਮੁਫਤ ਜਾਂਚ

ਅੱਖਾਂ ਦੇ ਮੁਫਤ ਜਾਂਚ/ਅਪ੍ਰੇਸ਼ਨ ਕੈਂਪ ਦੌਰਾਨ 634 ਮਰੀਜ਼ਾਂ ਦੀ ਜਾਂਚ-75 ਦੀ ਸ਼ੂਗਰ ਦੀ ਵੀ ਮੁਫਤ ਜਾਂਚ

ਕੋਟਕਪੂਰਾ, 4 ਨਵੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਸਥਾਨਕ ਜੈਤੋ ਸੜਕ ‘ਤੇ ਸਥਿੱਤ ਅਰੋੜਬੰਸ ਧਰਮਸ਼ਾਲਾ ਵਿਖੇ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਪ੍ਰਧਾਨ ਵਿਜੈ ਕੁਮਾਰ ਟੀਟੂ ਅਤੇ ਉਪ ਜ਼ਿਲ੍ਹਾ ਗਵਰਨਰ (ਸੈਕਟਰੀਜ਼) ਸੁਰਜੀਤ ਸਿੰਘ ਘੁਲਿਆਣੀ ਦੀ ਅਗਵਾਈ ਹੇਠ ਲਾਏ ਗਏ ਅੱਖਾਂ ਦੇ 25ਵੇਂ ਮੁਫਤ ਚੈੱਕਅਪ/ਅਪ੍ਰੇਸ਼ਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਕਿਸ਼ੋਰ ਕੁਮਾਰ ਵਰਮਾ (ਪੀਐੱਮਜੇਐੱਫ) ਪਾਸਟ ਜ਼ਿਲ੍ਹਾ ਗਵਰਨਰ 321 ਐੱਫ ਨੇ ਕੋਟਕਪੂਰਾ ਯੂਨਿਟ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਨਮਾਨ ਵਜੋਂ ਸਾਰੇ ਅਹੁਦੇਦਾਰਾਂ ਨੂੰ ‘ਪਿੰਨ’ ਲਾ ਕੇ ਉਤਸ਼ਾਹਿਤ ਕੀਤਾ। ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਉਕਤ ਕੈਂਪ ‘ਚ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਨੇ ਆਪਣੀ ਟੀਮ ਨਾਲ 634 ਮਰੀਜ਼ਾਂ ਦਾ ਚੈੱਕਅਪ ਕੀਤਾ। ਵਿਜੈ ਝਾਂਜੀ ਅਤੇ ਭੁਪਿੰਦਰ ਸਿੰਘ ਮੱਕੜ ਨੇ ਦੱਸਿਆ ਕਿ ਚੈੱਕਅਪ ਦੌਰਾਨ ਅਪ੍ਰੇਸ਼ਨਾ ਵਾਸਤੇ 73 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿੰਨਾਂ ਦੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਲੈਂਨਜ਼ ਪਾਏ ਜਾਣਗੇ, ਜਦਕਿ 110 ਲੋੜਵੰਦਾਂ ਨੂੰ ਨਜਰ ਵਾਲੀਆਂ ਐਨਕਾਂ ਵੀ ਦਿੱਤੀਆਂ ਜਾਣਗੀਆਂ। ਡਾ. ਸੁਨੀਲ ਛਾਬੜਾ ਨੇ ਦੱਸਿਆ ਕਿ ਕੈਂਪ ਦੌਰਾਨ 75 ਮਰੀਜਾਂ ਦੀ ਸ਼ੂਗਰ ਦੀ ਵੀ ਮੁਫਤ ਜਾਂਚ ਕੀਤੀ ਗਈ। ਉਨਾ ਮਰੀਜਾਂ ਨੂੰ ਕਲੱਬ ਵਲੋਂ ਪਿਛਲੇ 18 ਸਾਲਾਂ ਤੋਂ ਕੀਤੇ ਜਾ ਰਹੇ ਸੇਵਾ ਕਾਰਜਾਂ, ਅੱਖਾਂ ਦੀ ਸੰਭਾਲ ਅਤੇ ਕੈਂਪ ਸਬੰਧੀ ਵੱਖ-ਵੱਖ ਨੁਕਤਿਆਂ ਤੋਂ ਜਾਣੂ ਕਰਵਾਇਆ। ਰੀਜ਼ਨ ਚੇਅਰਮੈਨ ਰਜਿੰਦਰ ਸਿੰਘ ਸਰਾਂ ਅਤੇ ਜ਼ੋਨ ਚੇਅਰਮੈਨ ਪਵਨ ਗੋਇਲ ਨੇ ਦੱਸਿਆ ਕਿ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਜਿਲਿਆਂ ਅਤੇ ਗੁਆਂਢੀ ਰਾਜਾਂ ਤੋਂ ਵੀ ਭਾਰੀ ਗਿਣਤੀ ‘ਚ ਮਰੀਜ ਅੱਖਾਂ ਦੀ ਜਾਂਚ ਲਈ ਪੁੱਜੇ। ਹਰਿੰਦਰ ਸਿੰਘ ਚੋਟਮੁਰਾਦਾ ਅਤੇ ਵਿਨੋਦ ਮਿੱਤਲ ਅਨੁਸਾਰ ਲਾਇਨ ਮੈਂਬਰਾਂ ਦੇ ਵਿਤੀ ਸਹਿਯੋਗ ਸਮੇਤ ਕੈਂਪ ਦੌਰਾਨ ਦਾਨੀ ਸੱਜਣਾ ‘ਚ ਸ਼ਾਮਲ ਜਗਮੀਤ ਸਿੰਘ ਰਾਜਪੂਤ ਨੇ ੨੧੦੦੦, ਹਰਵਿੰਦਰ ਸਿੰਘ ਘੁਲਿਆਣੀ ਨੇ ਜਰਮਨੀ ਤੋਂ 11,000, ਦਲਵਿੰਦਰ ਸਿੰਘ ਢਿੱਲੋਂ ਕੈਨੇਡਾ ਤੋਂ 11,000, ਪ੍ਰੀਤਮ ਸਿੰਘ ਬਰਾੜ ਕੈਨੇਡਾ 11,000, ਵਿਜੈ ਕੁਮਾਰ ਟੀਟੂ 11,000, ਗੁਰਤੇਜ ਸਿੰਘ ਬਰਾੜ ਅਮਰੀਕਾ 5100, ਘੁਲਿਆਣੀ ਪਰਿਵਾਰ ਵਲੋਂ 16,000 ਰੁਪਏ ਦਾ ਸਹਿਯੋਗ ਮਿਲਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਦੀਸ਼ ਸਿੰਘ ਮੱਕੜ, ਓਮਕਾਰ ਗੋਇਲ, ਗੁਰਬਚਨ ਸਿੰਘ ਟੋਨੀ, ਸੁਰਿੰਦਰ ਸਿੰਘ ਸਰਪੰਚ, ਨੰਦ ਲਾਲ ਬਹਾਵਲਪੁਰੀ, ਸ਼ਾਮ ਲਾਲ ਚਾਵਲਾ, ਰਾਜਾ ਠੇਕੇਦਾਰ, ਜਤਿੰਦਰ ਸਿੰਘ ਜਸ਼ਨ, ਇੰਸ. ਨਛੱਤਰ ਸਿੰਘ, ਜਗਮੀਤ ਸਿੰਘ ਰਾਜਪੂਤ, ਗੁਰਿੰਦਰ ਸਿੰਘ, ਮਨਜੀਤ ਸਿੰਘ ਲਵਲੀ, ਅਮਰਦੀਪ ਸਿੰਘ ਮੀਤਾ, ਤਰਲੋਚਨ ਸਿੰਘ ਮੱਕੜ, ਮਨਜੀਤ ਸਿੰਘ ਔਲਖ, ਰਮੇਸ਼ ਗਾਬਾ, ਸੋਮਨਾਥ ਅਰੋੜਾ ਆਦਿ ਵੀ ਹਾਜਰ ਸਨ।

Comments are closed.

COMING SOON .....


Scroll To Top
11