Wednesday , 3 June 2020
Breaking News
You are here: Home » ENTERTAINMENT » ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ-ਅੱਜ ਭਰਨਗੇ ਨਾਮਜ਼ਦਗੀ

ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ-ਅੱਜ ਭਰਨਗੇ ਨਾਮਜ਼ਦਗੀ

ਗੁਰਦਾਸਪੁਰ, 28 ਅਪ੍ਰੈਲ (ਪ੍ਰਦੀਪ ਸਿੰਘ)- ਪੰਜਾਬ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਫਿਲਮ ਸਟਾਰ ਸੰਨੀ ਦਿਓਲ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਸੋਮਵਾਰ ਨੂੰ ਨਾਮਜ਼ਦਗੀ ਭਰਨਗੇ। ਸੰਨੀ ਦਿਓਲ ਸ੍ਰੀ ਦਰਬਾਰ ਸਾਹਿਬ ਮਥਾ ਟੇਕਣਗੇ ਅਤੇ ਇਸ ਤੋਂ ਬਾਅਦ ਸ੍ਰੀ ਦੁਰਗਿਆਨਾ ਤੀਰਥ ਵੀ ਜਾਣਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਰੋਡ ਸ਼ੋਅ ਕਰਦੇ ਹੋਏ ਸੋਮਵਾਰ ਸਵੇਰੇ ਗੁਰਦਾਸਪੁਰ ਪਹੁੰਚਣਗੇ।ਭਾਜਪਾ ‘ਚ ਸ਼ਾਮਲ ਹੋਏ ਸੰਨੀ ਦਿਓਲ ਸੋਮਵਾਰ ਨੂੰ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ। ਉਨ੍ਹਾਂ ਨਾਲ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਵੀ ਹੋਣਗੇ। ਤਿੰਨਾਂ ਨੂੰ ਦੇਖਣ ਲਈ ਅਜ ਤੋਂ ਹੀ ਲੋਕਾਂ ‘ਚ ਜਨੂੰਨ ਨਜ਼ਰ ਆ ਰਿਹਾ ਹੈ।ਗੁਰਦਾਸਪੁਰ ਲੋਕ ਸਭਾ ਹਲਕਾ ਵਿਖੇ ਚੋਣ ਅਖਾੜਾ ਤਿਆਰ ਹੋ ਚੁਕਾ ਹੈ। ਸ਼ੁਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਸੀ ਤੇ ਹੁਣ ਸੋਮਵਾਰ ਨੂੰ ਸੰਨੀ ਦਿਓਲ ਨਾਮਜ਼ਦਗੀ ਲਈ ਪਹੁੰਚ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤਕ ਰੋਡ ਸ਼ੋਅ ਕੀਤਾ ਜਾਵੇਗਾ ਉਥੇ ਤਿਬੜੀ ਰੋਡ ਗੁਰਦਾਸਪੁਰ ‘ਚ ਸਥਿਤ ਇਪਰੂਵਮੈਂਟ ਟ੍ਰਸਟ ਦੀ ਸਕੀਮ ਨੰਬਰ-7 ਵਿਖੇ ਰੈਲੀ ਵੀ ਕੀਤੀ ਜਾਵੇਗੀ। ਇਸ ਦੀਆਂ ਤਿਆਰੀਆਂ ਚਲ ਰਹੀਆਂ ਹਨ। ਇਸ ਰੈਲੀ ਦੀ ਖ਼ਾਸ ਗਲ ਇਹ ਹੈ ਕਿ ਸੰਨੀ ਨਾਲ ਸਦਾਬਹਾਰ ਅਦਾਕਾਰ ਧਰਮਿੰਦਰ ਤੇ ਬੌਬੀ ਦਿਓਲ ਹੋਣਗੇ। ਗੁਰਦਾਸਪੁਰ ਦੇ ਲੋਕਾਂ ‘ਚ ਤਿੰਨਾਂ ਦੀ ਇਕ ਝਲਕ ਵੇਖਣ ਲਈ ਕਾਫ਼ੀ ਜੋਸ਼ ਹੈ। ਭਾਜਪਾ ਦੇ ਲੋਕ ਸਭਾ ਇੰਚਾਰਜ ਕਮਲ ਸ਼ਰਮਾ ਨੇ ਦਸਿਆ ਕਿ ਸੰਨੀ ਦਿਓਲ ਦੇ ਨਾਮਜ਼ਦਗੀ ਭਰਨ ਵਾਲੇ ਦਿਨ ਸਕੀਮ ਨੰਬਰ-7 ‘ਚ ਰੈਲੀ ਕੀਤੀ ਜਾਵੇਗੀ। ਰੈਲੀ ਸਵੇਰੇ 10 ਵਜੇ ਹੋਵੇਗੀ। ਰੈਲੀ ਦੌਰਾਨ ਹੀ ਸੰਨੀ ਦਿਓਲ ਨਾਮਜ਼ਦਗੀ ਵੀ ਭਰਨਗੇ। ਉਨ੍ਹਾਂ ਦਸਿਆ ਕਿ ਸੰਨੀ ਦਿਓਲ ਸਵੇਰੇ ਅੰਮ੍ਰਿਤਸਰ ਪਹੁੰਚਣਗੇ ਤੇ ਉਥੇ ਸ੍ਰੀ ਦਰਬਾਰ ਸਾਹਿਬ ’ਚ ਮਥਾ ਟੇਕਣ ਤੋਂ ਬਾਅਦ ਗੁਰਦਾਸਪੁਰ ਰਵਾਨਾ ਹੋਣਗੇ। ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਰੋਡ ਸ਼ੋਅ ਕਰਦੇ ਹੋਏ ਪਹੁੰਚਣਗੇ। ਨਾਮਜ਼ਦਗੀ ਨਾਲ ਹੀ ਉਹ ਆਪਣੀ ਚੋਣ ਮੁੰਹਿਮ ਦਾ ਵੀ ਆਗਾਜ਼ ਕਰਨਗੇ।ਕਮਲ ਸ਼ਰਮਾ ਨੇ ਦਸਿਆ ਕਿ ਸੰਨੀ ਨਾਲ ਉਨ੍ਹਾਂ ਦੇ ਪਿਤਾ ਫਿਲਮ ਸਟਾਰ ਧਰਮਿੰਦਰ ਤੇ ਭਰਾ ਬੌਬੀ ਦਿਓਲ ਤੋਂ ਇਲਾਵਾ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਤੇ ਡਾ. ਜਿਤੇਂਦਰ ਸਿੰਘ ਵੀ ਹੋਣਗੇ।ਸੰਨੀ ਦੀ ਨਾਮਜ਼ਦਗੀ ਦਾਖਲ ਕਰਵਾਉਣ ਸਮੇਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਅਕਾਲੀ ਦਲ ਦੇ ਪ੍ਰਦੇਸ਼ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪੰਜਾਬ ਲੋਕ ਸਭਾ ਚੋਣ ਇੰਚਾਰਜ ਤੇ ਹਰਿਆਣਾ ਦੇ ਵਿਤ ਮੰਤਰੀ ਕੈਪਟਨ ਅਭਿਮਨਊ ਨਾਲ ਕੁਝ ਹੋਰ ਫਿਲਮ ਸਟਾਰ ਵੀ ਪਹੁੰਚ ਸਕਦੇ ਹਨ।ਕਵਿਤਾ ਖੰਨਾ ਤੇ ਸਲਾਰੀਆ ਪਾਰਟੀ ਨਾਲ- ਕਮਲ ਸ਼ਰਮਾ ਨੇ ਕਿਹਾ ਕਿ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਭਾਜਪਾ ਨਾਲ ਹਨ। ਦੋਵੇਂ ਪੂਰੇ ਜ਼ੋਸ਼-ਸ਼ੋਰ ਨਾਲ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਸਮਰਥਨ ਕਰਨਗੇ। ਇਸ ਦੀ ਪੁਸ਼ਟੀ ਕਵਿਤਾ ਖੰਨਾ ਨੇ ਖ਼ੁਦ ਕਰ ਦਿਤੀ ਹੈ।

Comments are closed.

COMING SOON .....


Scroll To Top
11