Saturday , 20 April 2019
Breaking News
You are here: Home » Editororial Page » ਅੰਮ੍ਰਿਤਸਰ ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ

ਅੰਮ੍ਰਿਤਸਰ ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ

ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਹਾਦਸੇ ਦੀ ਜਿਥੇ-2 ਖਬਰ ਪਹੁੰਚੀ ਸਾਰੀ ਦੁਨੀਆ ਵਿਚ ਇਸਦਾ ਸੋਗ ਮਨਾਇਆ ਗਿਆ ਤੇ ਖਾਸ ਕਰਕੇ ਸਾਰਾ ਪੰਜਾਬ ਤੇ ਪੰਜਾਬੀ ਤਿਉਹਾਰਾ ਦੇ ਇਸ ਮਾਹੌਲ ਵਿਚ ਸੋਗਮਈ ਹੋ ਗਏ। ਪੰਜਾਬ ਵਿਚ ਵਸਦੇ ਤੇ ਬਾਹਰਲੇ ਮੁਲਖਾ ਵਿਚ ਵਸਦੇ ਜਿਥੇ ਵੀ ਦੋ ਪੰਜਾਬੀ ਇਕਠੇ ਹੰਦੇ ਨੇ ਸਬ ਤੋ ਪਹਿਲਾ ਇਸੇ ਹਾਦਸੇ ਦਾ ਅਫਸੋਸ ਜਤਾਉਦੇ ਨੇ,ਪਰ ਜਿਥੇ ਇਸ ਹਾਦਸੇ ਨੇ ਸਾਨੂੰ ਸਾਰਿਆ ਨੂੰ ਦੁਖੀ ਕੀਤਾ ਹੈ ਉਥੇ ਅਸੀ ਕਿੰਨੇ ਕੁ ਸੰਵੇਦਨਸ਼ੀਲ ਹਾਂ ਇਹ ਗਲ ਵੀ ਖੁਲ ਕੇ ਸਾਹਮਣੇ ਆ ਗਈ ਹੈ।
ਸਬ ਤੋ ਪਹਿਲਾ ਆਪਾ ਆਪਣੀ ਗਲ ਕਰਦੇ ਹਾਂ, ਜਿਸ ਤਰੀਕੇ ਨਾਲ ਇਸ ਮਸਲੇ ਦੀਆ ਵੀਡੀਉਜ਼ ਤੇ ਫੋਟੋਆ ਸ਼ੇਅਰ ਕੀਤੀਆਂ ਗਈਆਂ ਉਹ ਸਮਝ ਤੋ ਬਾਹਰ ਨੇ, ਲਾਸ਼ ਦੀ ਫੋਟੋ ਤਾਂ ਸਾਨੂੰ ਵੇਸੇ ਵੀ ਕਿਸੇ ਦੀ ਸ਼ੇਅਰ ਨਹੀ ਕਰਨੀ ਚਾਹੀਦੀ ਪਰ ਜਿਸ ਤਰਾ ਅਸੀ ਕਟੀਆ ਵਢੀਆ ਲਾਸ਼ਾ ਦੀਆ ਫੋਟੋ ਤੇ ਵੀਡੀਉਜ ਸ਼ੇਅਰ ਕੀਤੀਆ ਉਸ ਨਾਲ ਸਾਡੀ ਸੂਝ ਦਾ ਕਿਹੜਾ ਪਖ ਸਾਹਮਣੇ ਆਉਦਾ ਹੈ ਸਮਝ ਨਹੀ ਆਉਦੀ, ਬੜੇ-2 ਸੀਨੀਅਰ ਪਤਰਕਾਰਾ ਨੇ ਵੀ ਅਜਿਹਿਆ ਵੀਡੀਉਜ ਸ਼ੇਅਰ ਕਰਨੇ ਤੋ ਗੁਰੇਜ ਨਹੀ ਕੀਤਾ। ਟਰੇਨ ਉਤੋ ਲੰਂਘਣ ਨਾਲ ਕਿਸੇ ਇੰਨਸਾਨ ਦਾ ਕੀ ਹਾਲ ਹੋ ਸਕਦਾ ਇਹ ਕਿਸੇ ਨੂੰ ਦਸਣ ਦੀ ਜ਼ਰੂਰਤ ਨਹੀ ਉਸ ਤਰਾ ਦੀਆ ਫੋਟੋਜ ਪਾਉਣ ਤੋ ਦੋਸਤੋ ਗੁਰੇਜ ਕਰਿਆ ਕਰੋ।
ਦੂਜੀ ਗਲ ਸਾਡੇ ਰਾਜਨੀਤਕਾਂ ਦੀ, ਵੇਸੈ ਅਕਾਲੀ ਦਲ ਬਾਦਲ ਨੇ ਸਿੱਧੂ ਪਰਿਵਾਰ ਦੇ ਵਿਰੋਧ ਕਰਨ ਦੇ ਚੱਕਰ ਵਿੱਚ ਜਿੰਨਾ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਪਤਾ ਨਹੀ ਉਹਨਾਂ ਨੂੰ ਕਦ ਇਹ ਗਲ ਸਮਝ ਆਵੇਗੀ,ਪਹਿਲਾਂ ਤਾਂ ਜਦ ਨਵਜੋਤ ਸਿੰਘ ਸਿਧੂ ਪਾਕਿਸਤਾਨ ਤੋ ਵਾਪਸ ਆਇਆ ਸੀ ਉਸ ਵਕਤ ਅਕਾਲੀ ਦਲ ਬਾਦਲ ਨੂੰ ਸਬ ਤੋ ਪਹਿਲਾ ਸਿਧੂ ਸਾਹਬ ਦੀ ਹਿਮਾਇਤ ਕਰਨੀ ਬਣਦੀ ਸੀ ਕਿਉਕਿ ਉਹ ਆਪਣੇ ਆਪ ਨੂੰ ਪੰਂਥਕ ਕਹਾਉਦੇ ਨੇ ਤੇ ਸਿਧੂ ਸਾਹਬ ਪਹਿਲੇ ਪਾਤਸ਼ਾਹ ਦੇ ਅਸਥਾਨ ਦੇ ਲਾਂਘੇ ਖੁਲਣ ਵਾਰੇ ਗਲ ਕਰਕੇ ਆਏ ਸੰਨ ਪਰ ਜਿਸ ਤਰਾ ਉਹਨਾਂ ਸਿਧੂ ਸਾਹਬ ਦਾ ਵਿਰੋਧ ਕੀਤਾ ਕਿਸੇ ਵੀ ਪੰਜਾਬੀ ਤੋ ਐਸੀ ਉਮੀਦ ਨਹੀ ਕੀਤੀ ਜਾ ਸਕਦੀ,ਤੇ ਹੁਣ ਵੀ ਇਸ ਹਾਦਸੇ ਤੇ ਰਾਜਨੀਤੀ ਕਰਨੀ ਸਬ ਤੋ ਪਹਿਲਾ ਅਕਾਲੀ ਦਲ ਬਾਦਲ ਨੇ ਸ਼ੁਰੂ ਕੀਤੀ, ਸੁਖਵੀਰ ਬਾਦਲ ਤੇ ਮਜੀਠੀਆ ਸਾਹਬ ਅਣਗਿਣਤ ਥਾਂਹਾ ਤੇ ਮੁਖ ਮਹਿਮਾਨ ਦੇ ਤੋਰ ਤੇ ਗਏ ਹੋਣਗੇ ਤੇ ਬਹੁਤ ਵਾਰ ਦੇਰ ਨਾਲ ਵੀ ਪਹੁੰਚੇ ਹੋਣਗੇ ਪਰ ਹੁਣ ਜੇਕਰ ਉਸ ਜਗਾਹ ਤੇ ਕੋਈ ਹਾਦਸਾ ਹੋਇਆ ਹੋਵੇ ਕੀ ਉਸ ਵਾਰੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ, ਇਕ ਅਕਾਲੀ ਦਲ ਬਾਦਲ ਦੇ ਲੀਡਰ ਨੂੰ ਇਸ ਗਲ ਤੇ ਵੀ ਇਤਰਾਜ ਹੈ ਕੇ ਡਾ. ਨਵਜੋਤ ਕੌਰ ਸਿਧੂ ਨੇ ਫਟੜਾ ਦਾ ਇਲਾਜ ਕਿਉ ਕੀਤਾ, ਵੀਰ ਜੀ ਐਸੀ ਆਫਤਾ ਦੇ ਮੌਕੇ ਹਰ ਕੋਈ ਜਿਵੇ ਕਿਸੇ ਦੀ ਜਾਨ ਬਚਾ ਸਕੇ ਉਸ ਨੂੰ ਬਚਾਉਣੀ ਚਾਹੀਦੀ ਹੈ ਫਿਰ ਐਸੇ ਵਕਤ ਡਾਕਟਰਾ ਦੀ ਸਬ ਤੋ ਜਿਆਦਾ ਜਰੂਰਤ ਹੁੰਦੀ ਹੈ ਤੇ ਬੀਬੀ ਸਿਧੂ ਨੇ ਆਪਣਾ ਬਣਦਾ ਫਰਜ ਬਾਖੂਬੀ ਨਿਭਾਇਆ ਹੈ। ਬੇਨਤੀ ਹੈ ਕੇ ਖਾਂਦੇ ਦੀ ਦਾੜੀ ਹਿਲਦੀ ਵਾਲੀ ਤਨਕੀਦ ਨਾ ਕਰੋ। ਕੈਪਟਨ ਸਾਹਬ ਨੂੰ ਇਸ ਗਲ ਤੇ ਬੁਰਾ ਕਿਹਾ ਗਿਆ ਕੇ ਉਹ ਘਟਨਾ ਵਾਲੀ ਜਗਾਹ ਤੇ ਦੇਰ ਨਾਲ ਪਹੁੰਚੇ,ਚਲੋ ਮੰਨ ਲਿਆ ਕੇ ਉਹ ਦਿਲੀ ਏਅਰਪੋਰਟ ਤੋ ਹੈਲੀਕੋਪਟਰ ਲੇ ਐਮਰਜੈਂਸੀ ਅਮ੍ਰਿਤਸਰ ਪਹੁੰਚ ਵੀ ਜਾਂਦੇ ਫਿਰ ਹੁਣ ਨਾਲੋ ਕੀ ਵਖਰਾ ਹੋ ਜਾਂਦਾ ਸਬ ਤੋ ਜਰੂਰੀ ਸੀ ਲੋਕਾ ਦਾ ਇਲਾਜ ਜੋ ਡਾਕਟਰਾ ਨੇ ਕਰਨਾ ਸੀ ਤੇ ਉਹਨਾਂ ਕੀਤਾ ਵੀ ਮੁਖ ਮੰਤਰੀ ਜੀ ਨੇ ਜਿਹੜੇ ਐਲਾਨ ਕਰਨੇ ਸੰਨ ਉਹ ਤਾਂ ਉਹਨਾਂ ਚੰਡੀਗੜ ਤੋ ਵੀ ਕਰ ਦੇਣੇ ਸੰਨ,ਤੇ ਦੂਸਰੇ ਦਿਨ ਉਹ ਪਹੁੰਚ ਵੀ ਗਏ ਹਾਦਸਾਗਸ੍ਰਤਾ ਨੂੰ ਵੇਖਣ,ਹੁਣ ਜੇਕਰ ਉਸੇ ਵਕਤ ਉਹ ਉਥੇ ਪਹੁੰਚ ਜਾਂਦੇ ਤਾਂ ਉਹਨਾਂ ਨਾਲ ਬਹੁਤ ਜਿਆਦਾ ਸਕਿਊਰਟੀ ਹੋਣੀ ਸੀ ਇਸ ਦਾ ਸਬ ਤੋ ਵਡਾ ਨੁਕਸਾਨ ਆਮ ਜਨਤਾ ਨੂੰ ਹੀ ਹੋਣਾ ਸੀ ਜਿਥੇ-2 ਮਖਮੰਤਰੀ ਸਾਹਬ ਜਾਂਦੇ ਨਾਲ ਦੀ ਨਾਲ ਪਰੋਟੋਕੋਲ ਦੇ ਕਾਰਨ ਆਮ ਜਨਤਾ ਦੀ ਆਉਣ ਜਾਣ ਬੰਦ ਹੋ ਜਾਣੀ ਸੀ।
ਤੇ ਤੀਜਾ ਸਾਡਾ ਮੀਡੀਆ,ਸਾਡਾ ਮੀਡੀਆ ਤਕਰੀਬਨ ਤਕਰੀਬਨ ਅਸੀ ਨਵੇ ਫੀਸਦੀ ਇੰਨਾ ਜਿਆਦਾ ਅਸੰਵੇਦਨਸ਼ੀਲ ਹੈ ਕੇ ਜਿਸਦੀ ਜਿੰਨੀ ਨਿੰਦਾ ਹੋਵੇ ਉਨੀ ਹੀ ਘਟ ਹੈ,ਹਾਦਸੇ ਦੇ ਵਕਤ ਰਿਪੋਰਟਿੰਗ ਕਿਸ ਤਰਾ ਕਰਨੀ ਹੈ ਲਗਦਾ ਨਹੀ ਕੇ ਜਿਆਦਾ ਲੋਕਾ ਨੂੰ ਪਤਾ ਹੋਵੇ,ਆਪਣੇ ਲੋਕਾ ਅੰਦਰ ਅਜੀਬ ਤਰਾ ਦੀ ਘਬਰਾਹਟ ਪੈਦਾ ਕਰ ਦਿੰਦੇ ਨੇ ਸਾਡੇ ਜਿੰਨੇ ਨਿਊਜ ਚੈਨਲ ਨੇ,ਜਦੋ ਇਸ ਤਰਾ ਦਾ ਹਾਦਸਾ ਹੁੰਦਾ ਜਿਥੇ ਇੰਨੀਆ ਜਿਆਦਾ ਮੌਤਾ ਹੋ ਜਾਣ ਜਦੋ ਇਕਦਮ ਬਿਨਾ ਕਿਸੇ ਜਾਂਚ ਦੇ ਤੁਸੀ ਹਾਦਸੇ ਦੀ ਜਿੰਮੇਵਾਰੀ ਕਿਸੇ ਸਿਰ ਪਾਉਣ ਲਗਦੇ ਹੋ ਇਹ ਉਸ ਇੰਨਸਾਨ ਜਾਂ ਅਦਾਰੇ ਵਾਰੇ ਕਿਸ ਹਦ ਤਕ ਖਤਰਨਾਕ ਹੋ ਸਕਦਾ ਹੈ ਲਗਦਾ ਨਹੀ ਕੇ ਸਾਡੇ ਚੈਨਲਾ ਦੇ ਜਿੰਨੇ ਵੀ ਡਾਇਰਕੈਟਰ ਨਿਊਜ ਨੇ ਉਹ ਇਸ ਵਾਰੇ ਸੋਚਦੇ ਹੋਣ,ਲੀਡਰਾ ਮਗਰ-2 ਕੈਮਰੇ ਲੇ ਕੇ ਭਜਣਾ ਇਕੋ ਈ ਸਵਾਲ ਨੂੰ ਵੀਹ ਵਾਰ ਪੁਛਣਾ ਤੇ ਜੇਕਰ ਉਹ ਜਵਾਬ ਨਾ ਦੇਣ ਤਾਂ ਕਹਿਣਾ ਵੇਖੋ ਫਲਾਨਾ ਲੀਡਰ ਭਜ ਗਿਆ ਇਹ ਬਹੁਤ ਹੀ ਆਮ ਹੋ ਗਿਆ ਹੈ ਪਰ ਰਾਜਾ ਵਿਚ ਉਹ ਵੀ ਜਿਥੇ ਬੀਜੇਪੀ ਦੀ ਸਰਕਾਰ ਨਹੀਂ, ਕੇਂਦਰ ਦੀ ਸਤਾ ਤੇ ਕਾਬਿਜ ਧਿਰ ਨਾਲ ਐਸਾ ਕਰਨਾ ਤਾਂ ਦੂਰ ਉਹਨਾਂ ਤੋਂ ਬਣਦੇ ਸਵਾਲ ਪੁਛਣ ਵਾਰੇ ਵੀ ਸੋਚਿਆ ਨਹੀ ਜਾ ਸਕਦਾ,ਕਿਉਕਿ ਉਥੇ ਸਾਡੇ ਪਰ ਜਲਦੇ ਨੇ,ਹੁਣ ਤਾਂ ਸੋਸ਼ਲ ਮੀਡੀਆ ਆਉਣ ਕਾਰਨ ਮੀਡੀਆ ਵਾਲਿਆ ਨੇ ਸਿਰਾ ਹੀ ਕੀਤਾ ਪਿਆ,ਇੰਨੇ ਮਾੜੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਆਮ ਲੋਕ ਜਿਹਨਾਂ ਨੂੰ ਪਤਰਕਾਰੀ ਅਸੂਲਾ ਵਾਰੇ ਕੋਈ ਜਾਣਕਾਰੀ ਨਹੀ ਉਹ ਵੀ ਕੋਈ ਪੋਸਟ ਨਹੀ ਪਾਉਦੇ ਜਿਸ ਤਰਾ ਇਹ ਵਡੇ-2 ਚੈਨਲ ਕਰਦੇ ਨੇ, ਖਬਰ ਨੂੰ ਗਲਤ ਰੰਗਤ ਦਿੰਦਾ ਟਾਇਟਲ ਪਾਉਣਾ ਤਾਂ ਤਕਰੀਬਨ ਆਮ ਹੋ ਚੁਕਾ ਹੈ,ਜਿਥੇ ਕੋਈ ਲੀਡਰ ਆਪਣੇ ਤੋ ਪੁਛੇ ਸਵਾਲਾ ਦੇ ਜਵਾਬ ਦੇ ਕੇ ਵਾਪਸ ਜਾ ਰਿਹਾ ਹੋਵੇ ਤੇ ਹੁਣ ਤੀਹ ਚੈਨਲਾ ਵਿਚੋ ਜੇਕਰ ਕਿਸੇ ਇਕ ਦਾ ਜਵਾਬ ਰਹਿ ਗਿਆ ਉਸ ਵਾਰੇ ਇਹ ਕਹਿਣਾ ਕੇ ਸਵਾਲਾ ਤੋ ਡਰਦਾ ਭਜ ਗਿਆ ਇਹ ਕਿਸ ਕਿਸਮ ਦੀ ਪਤਰਕਾਰੀ ਹੈ?
ਇਸ ਗਲ ਦਾ ਤਾਂ ਬਹੁਤ ਵਾਰ ਫਿਲਮਾ ਨਾਟਕਾ ਵਿਚ ਮਜਾਕ ਵੀ ਬਣਾਇਆ ਜਾ ਚੁਕਾ ਹੈ ਪਰ ਫਿਰ ਵੀ ਸਾਡੇ ਪਤਰਕਾਰ ਹਟਦੇ ਨਹੀ ਇਹ ਪੁਛਣੋ ਕੇ ਤੁਸੀ ਕਿਵੇ ਮਹਿਸੂਸ ਕਰ ਰਹੇ ਹੋ,ਹੁਣੇ ਇਕ ਚੈਨਲ ਉਪਰ ਉਹਨਾਂ ਦਾ ਰਿਪੋਟਰ ਉਸ ਮਾਂ ਨੂੰ ਕੁਝ ਪੁਛਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸਦਾ ਤਿੰਨ ਸਾਲ ਦਾ ਪੁਤਰ ਇਸ ਹਾਦਸੇ ਦੀ ਭੇਟ ਚੜ ਗਿਆ, ਜਦ ਸਾਨੂੰ ਪਤਾ ਹੁੰਦਾ ਹੈ ਕੇ ਇਸ ਪਰਿਵਾਰ ਨਾਲ ਬੁਰਾ ਹੋਇਆ ਹੈ,ਅਸੀ ਕਿਉ ਵਾਰ-2 ਉਹਨਾਂ ਦੇ ਜਖਮਾ ਤੇ ਲੂਣ ਭੁਕਦੇ ਹਾਂ, ਇਕ ਨਿਊਜ ਵੈਬਸਾਇਟ ਵਾਲੇ ਨੇ ਤਾਂ ਕਲ ਕਮਾਲ ਈ ਕਰ ਦਿਤਾ ਗਿਣਤੀ ਦੇ ਦਸ ਵੀਹ ਬੰਦੇ ਨਜਰ ਆ ਰਹੇ ਨੇ ਜਿਹਨਾਂ ਇਕ ਬਸ ਘੇਰੀ ਹੋਈ ਹੈ ਜਿਸ ਦੀ ਕੇ ਉਹ ਭੰਨ ਤੋੜ ਕਰਨ ਦੀ ਸਿਰਫ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਥੇ ਪੁਲਿਸ ਵਾਲੇ ਵੀ ਮੌਜੂਦ ਨੇ ਤੇ ਜਨਾਬ ਪਤਰਕਾਰ ਇਹ ਕਹਿ ਰਹੇ ਨੇ “ਭੜਕ ਗਏ ਨੇ ਅਮ੍ਰਿਤਸਰ ਵਿਚ ਲੋਕ ਭੜਕ ਗਏ ਨੇ”, ਦੋਸਤੋ ਇਸ ਤਰਾ ਦੀਆ ਗਲਾ ਨਾਲ ਕਈ ਵਾਰ ਬਹੁਤ ਨੁਕਸਾਨ ਹੋ ਸਕਦਾ, ਪਤਰਕਾਰੀ ਵਿਚ ਅਸੀ ਖਬਰ ਇਸ ਤਰਾ ਨਾਲ ਨਸ਼ਰ ਕਰਨੀ ਹੁੰਦੀ ਹੈ ਜਿਸ ਦਾ ਕੇ ਕੋਈ ਬੁਰਾ ਪ੍ਰਭਾਵ ਨਾ ਪਵੇ। ਬਾਕੀ ਰਹੀ ਗਲ ਹਾਦਸੇ ਦੀ ਜੁੰਮੇਵਾਰੀ ਦੀ ਉਹ ਜਿੰਨਾ ਚਿਰ ਕੋਈ ਜਾਂਚ ਨਹੀ ਹੁੰਦੀ ਉਸ ਵਕਤ ਤਕ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਉ ਇੰਨੀ ਗਿਣਤੀ ਵਿਚ ਲੋਕਾ ਦਾ ਜਾਨੀ ਨੁਕਸਾਨ ਹੋਇਆ ਹੈ ਜਿਸਦੀ ਕੇ ਕੋਈ ਭਰਪਾਈ ਨਹੀ ਇਸ ਲਈ ਬਿਨਾ ਕਿਸੇ ਤਥ ਤੋ ਕਿਸੇ ਨੂੰ ਦੋਸ਼ੀ ਕਰਾਰ ਦੇ ਕੇ ਅਸੀ ਕਿਸੇ ਦੀ ਜਾਨ ਨੂੰ ਜੋਖਿਮ ਵਿਚ ਨਾ ਪਾਈਏ,ਹਾਲਾਂਕਿ ਇਹ ਗਲ ਸਿਆਸਤਦਾਨ ਤੇ ਮੀਡੀਆ ਕਹਿਣ ਤੋ ਡਰ ਰਿਹਾ ਹੈ ਪਰ ਜਿਥੇ ਇਸ ਘਟਨਾ ਲਈ ਪਜਾਹ ਫੀਸਦੀ ਬਾਕੀ ਸਾਰੇ ਜਿੰਮੇਵਾਰ ਨੇ ਪਜਾਹ ਫੀਸਦੀ ਰੇਲਵੇ ਲਾਇਨ ਤੇ ਖੜੇ ਲੋਕ ਵੀ ਨੇ,ਬਸਾ ਵਿਚ ਲਿਖਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ ਦੋਸਤੋ ਸਾਨੂੰ ਵੀ ਸਮਝਣਾ ਪਵੇਗਾ ਜਿਸ ਹਾਲਤ ਵਿਚ ਅਜੇ ਸਾਡਾ ਦੇਸ਼ ਹੈ ਇਥੇ ਨਾਗਰਿਕ ਆਪਣੀ ਜਿੰਦਗੀ ਦਾ ਵੀ ਖੁਦ ਜਿੰਮੇਵਾਰ ਹੈ,ਬਿਨਾ ਸ਼ਕ ਕਿਸੇ ਵੀ ਪਛਮੀ ਦੇਸ਼ ਵਿਚ ਐਸੀ ਖਤਰਨਾਕ ਜਗਾਹ ਤੇ ਕੋਈ ਐਸਾ ਪ੍ਰੋਗਰਾਮ ਨਹੀ ਹੋਣ ਦਿਤਾ ਜਾਊ ਜਿਥੇ ਕਿਸੇ ਹਾਦਸੇ ਦਾ ਖਤਰਾ ਹੋਵੇ ਪਰ ਸਾਡਾ ਦੇਸ਼ ਅਜੇ ਉਸ ਜਗਾਹ ਤਕ ਨਹੀ ਪਹੁੰਚਿਆ ਇਹ ਤਾਂ ਮਰਨ ਵਾਲਿਆ ਦੀ ਗਿਣਤੀ ਜਿਆਦਾ ਕਾਰਨ ਇੰਨਾ ਰੌਲਾ ਰਪਾ ਹੋ ਗਿਆ ਨਹੀ ਤਾਂ ਭਾਰਤ ਦੀਆ ਸੜਕਾ ਉਪਰ ਇੰਨੇ ਲੋਕ ਰੋਜ ਮਰਦੇ ਨੇ ਜੋ ਸਾਡੇ ਨਿਊਜ ਚੈਨਲਾ ਦੀਆ ਖਬਰਾ ਦਾ ਸਿਰਫ ਦਸ ਸੈਕਿੰਡ ਦਾ ਹਿਸਾ ਹੁੰਦੇ ਨੇ,ਇਸ ਲਈ ਸਾਨੂੰ ਵੀ ਖਿਆਲ ਰਖਣਾ ਚਾਹੀਦਾ,ਸੁਣਨ ਵਿਚ ਆਇਆ ਹੈ ਕੇ ਬਹੁਤ ਵਾਰ ਸਟੇਜ ਉਪਰੋ ਅਨਾਊਸਮੈਂਟ ਹੋਈ ਕੇ ਲਾਇਨ ਉਪਰ ਨਾ ਖੜੋ,ਇਹ ਤਾਂ ਲੋਕ ਵੀ ਜਿਆਦਾ ਉਸੇ ਇਲਾਕੇ ਦੇ ਸੰਨ ਜਿਹੜੇ ਰੇਲਗਡੀ ਦੀ ਟਾਇਮਿੰਗ ਤੋ ਬਾਕਿਵ ਸੰਨ,ਫਿਰ ਵੀ ਉਹਨਾਂ ਰੇਲਗਡੀ ਦੀ ਪਰਵਾਹ ਨਹੀ ਕੀਤੀ।
ਆਖਿਰ ਮੁਕਦੀ ਗਲ ਇਹ ਹੈ ਗਿਆ ਵਾਪਸ ਨਹੀਂ ਆਉਣਾ ਤੇ ਉਹਨਾਂ ਦਾ ਦੁਖ ਵੀ ਕੋਈ ਨੀ ਵੰਂਢ ਸਕਦਾ ਜਿਨਾ ਦੇ ਆਪਣੇ ਧੀਆ ਪੁਤ ਮਾਂ ਬਾਪ ਚਲੇ ਗਏ ਵੇਸੈ ਤਾਂ ਸਾਰਾ ਪੰਜਾਬ ਉਹਨਾਂ ਨਾਲ ਹੈ ਪਰ ਇਸ ਵਕਤ ਜੋ ਉਹਨਾਂ ਤੇ ਬੀਤ ਰਹੀ ਹੈ ਇਹ ਉਹ ਹੀ ਜਾਣਦੇ ਨੇ,ਵਾਹਿਗੁਰੂ ਕਦੇ ਕਿਸੇ ਤੇ ਐਸਾ ਵਕਤ ਨਾ ਲਿਆਵੇ,ਸਾਡੀ ਅਰਦਾਸ ਹੈ ਵਾਹਿਗੁਰੂ ਅਗੇ ਜਿਹੜੇ ਚਲੇ ਗਏ ਉਹਨਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਈ ਤੇ ਪਰਿਵਾਰਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਜਿੰਨੇ ਵੀ ਫਟੜ ਨੇ ਉਹ ਜਲਦ ਹੀ ਤੰਦਰੁਸਤ ਹੋ ਕੇ ਆਪਣੀ ਜਿੰਦਗੀ ਵਿਚ ਵਾਪਸ ਪਰਤਣ।
– ਭੁੱਲ ਚੁਕ ਲਈ ਮਾਜ਼ਰਤ

Comments are closed.

COMING SOON .....


Scroll To Top
11