Sunday , 5 April 2020
Breaking News
You are here: Home » PUNJAB NEWS » ਅੰਮ੍ਰਿਤਸਰ ਜੇਲ੍ਹ ‘ਚੋਂ ਕੰਧ ਟੱਪ ਕੇ 3 ਕੈਦੀ ਫਰਾਰ-ਕੈਪਟਨ ਵੱਲੋਂ ਨਿਆਂਇਕ ਜਾਂਚ ਦੇ ਆਦੇਸ਼-7 ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ ਜੇਲ੍ਹ ‘ਚੋਂ ਕੰਧ ਟੱਪ ਕੇ 3 ਕੈਦੀ ਫਰਾਰ-ਕੈਪਟਨ ਵੱਲੋਂ ਨਿਆਂਇਕ ਜਾਂਚ ਦੇ ਆਦੇਸ਼-7 ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ/ਚੰਡੀਗੜ੍ਹ, 2 ਫਰਵਰੀ- ਪੰਜਾਬ ‘ਚ ਸਭ ਤੋਂ ਵੱਧ ਸੁਰੱਖਿਆ–ਚੌਕਸੀ ਵਾਲੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਦੇਰ ਰਾਤ ਤਿੰਨ ਕੈਦੀ ਫ਼ਰਾਰ ਹੋ ਗਏ। ਇਹ ਘਟਨਾ ਸ਼ਨਿੱਚਰਵਾਰ– ਐਤਵਾਰ ਦੀ ਰਾਤ ਨੂੰ ਵਾਪਰੀ ਹੈ। ਜੇਲ੍ਹ ‘ਚੋਂ ਭੱਜੇ ਕੈਦੀਆਂ ਸ਼ਨਾਖ਼ਤ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਲੁੱਟਾਂ–ਖੋਹਾਂ ਦੇ ਮਾਮਲਿਆਂ ‘ਚ ਅਤੇ ਵਿਸ਼ਾਲ ਬੱਚੇ ਨਾਲ ਜਬਰ–ਜਨਾਹ ਦੇ ਦੋਸ਼ ਵਿੱਚ ਜੇਲ੍ਹ ‘ਚ ਬੰਦ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜਨ ਦੇ ਕਮਿਸਨਰ ਨੂੰ ਕਰਨ ਦੇ ਆਦੇਸ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਨੂੰ ਪੈਂਡਿੰਗ ਜਾਂਚ ਦੇ ਨਾਲ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਘਟਨਾ ਜੋ ਸਵੇਰੇ 3.20 ਵਜੇ ਵਾਪਰੀ, ਦੇ ਵਾਪਰਨ ਦੇ ਦੋ ਘੰਟਿਆਂ ਦੇ ਅੰਦਰ ਅੰਦਰ ਏ ਡੀ ਜੀ ਪੀ ਜੇਲ੍ਹਾਂ ਨੂੰ ਵਿੱਚ ਜੇਲ੍ਹਾਂ ਦੀ ਸੁਰੱਖਿਆ ਪੂਰੀ ਚੌਕਸ ਕਰਨ ਦੇ ਆਦੇਸ ਦਿੰਦਿਆਂ ਕਿਹਾ ਕਿ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬੇ ਪੱਧਰ ਉਤੇ ਤਲਾਸੀ ਮੁਹਿੰਮ ਵਿੱਢ ਦਿੱਤੀ ਹੈ। ਸੀਸੀਟੀਵੀ ਫੁਟੇਜ ਅਨੁਸਾਰ ਭੱਜਣ ਵਾਲੇ
ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ੍ਹ ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਹੈ। ਸੁਰੱਖਿਆ ਵਿੱਚ ਕੁਤਾਹੀ ਦਾ ਗੰਭੀਰ ਨੋਟਿਸ ਲੈੰਦਿਆਂ ਮੁੱਖ ਮੰਤਰੀ ਨੇ ਇਸ ਜੇਲ੍ਹ ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣ ਦੇ ਨਾਲ-ਨਾਲ ਜੇਲ੍ਹ ਸੁਰੱਖਿਆ ਨੂੰ ਅੱਗੇ ਤੋਂ ਹੋਰ ਮਜਬੂਤ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਨੇ ਨਾ ਸਿਰਫ ਇਸ ਜੇਲ੍ਹ ਦੇ ਬਲਕਿ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ਦੀ ਸਖਤ ਸੁਰੱਖਿਆ ਦੇ ਹੁਕਮ ਦਿੱਤੇ। ਇਸ ਦੌਰਾਨ ਏਡੀਜੀਪੀ ਜੇਲ੍ਹਾਂ ਸ਼੍ਰੀ ਪੀ.ਕੇ. ਸਿਨ੍ਹਾ ਨੇ ਦੱਸਿਆ ਕਿ 2 ਸਹਾਇਕ ਜੇਲ੍ਹ ਸੂਪਰਡੈਂਟ ਪ੍ਰਸ਼ੋਤਮ ਲਾਲ, ਗਿਆਨ ਸਿੰਘ, ਚਾਰ ਵਾਰਡਨ ਸੁਬੇਰ ਸਿੰਘ, ਕੁਲਵੰਤ ਸਿੰਘ, ਦੀਰ ਸਿੰਘ, ਸ਼ਮਸ਼ੇਰ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਕਸ਼ਮੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Comments are closed.

COMING SOON .....


Scroll To Top
11