Saturday , 30 May 2020
Breaking News
You are here: Home » PUNJAB NEWS » ਅੰਮ੍ਰਿਤਸਰ ’ਚ 13ਵੇਂ ਪਾਈਟੈਕਸ ਮੇਲੇ ਦੀ ਸ਼ੁਰੂਆਤ

ਅੰਮ੍ਰਿਤਸਰ ’ਚ 13ਵੇਂ ਪਾਈਟੈਕਸ ਮੇਲੇ ਦੀ ਸ਼ੁਰੂਆਤ

ਉਦਯੋਗ ਵਿਭਾਗ ਦੀ ਜਮੀਨਾਂ ਦਾ ਰਿਕਾਰਡ ਹੋਵੇਗਾ ਆਨਲਾਈਨ

ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਡੈਨੀ)- ਉਦਯੋਗ ਵਿਭਾਗ ਪੰਜਾਬ ਦੀ ਐਡੀਸ਼ਨਲ ਚੀਫ਼ ਸੈਕਟਰੀ ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਨਿਵੇਸ਼ ਅਤੇ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਹਰ ਸੰਭਵ ਮਾਹੋਲ ਪ੍ਰਦਾਨ ਕਰਨ ਲਈ ਵਚਨਬਧ ਹੈ।ਸ੍ਰੀਮਤੀ ਵਿੰਨੀ ਮਹਾਜਨ ਨੇ ਅਜ ਰਣਜੀਤ ਐਵੀਨਿਊ ਵਿਖੇ ਲਗੇ ਪਾਈਟੈਕਸ ਮੇਲੇ ਦੇ ਦੌਰਾਨ ਪੀਐਚਡੀ ਚੈਂਬਰ ਆਫ ਕਮਰਸ ਵਲੋਂ ਅੰਮ੍ਰਿਤਸਰ ਦੀ ਵਖ-ਵਖ ਇੰਡਸਟਰੀ ਸੰਗਠਨਾਂ ਅਤੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਉਦਯੋਗ ਵਿਭਾਗ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਨੇ ਉਦਯੋਗਪਤੀਆਂ ਵਲੋਂ ਦਸਿਆਂ ਗਈਆਂ ਸਮਸਿਆਵਾਂ ਦੇ ਹਲ ਕਰਨ ਦਾ ਭਰੋਸੇ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿਚ ਹੀ ਪੀਐਸਆਈਈਸੀ ਵਿਚ ਠੇਕੇ ਦੇ ਆਧਾਰ ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨਾਲ ਉਦਯੋਗਪਤੀਆਂ ਨੂੰ ਲਾਭ ਮਿਲੇਗਾ। ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਵਿਚ ਈਐਸਆਈਈਸੀ ਦੇ ਅਧੀਨ ਚਲ ਰਹੇ ਫੋਕਲ ਪੁਆਇੰਟਾਂ ਵਿਚ ਖਾਲੀ ਪਏ ਪਲਾਟਾਂ ਦਾ ਜਲਦੀ ਹੀ ਸਰਵੇ ਕਰਵਾ ਕੇ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਉਦਯੋਗਪਤੀਆਂ ਦੇ ਸਮਸਿਆਵਾਂ ਦਾ ਹਲ ਕਰਨ ਲਈ ਨਿਯਮਿਤ ਰੂਪ ਵਿਚ ਮੀਟਿੰਗਾਂ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਖਾਲੀ ਪਏ ਉਦਯੋਗਿਕ ਪਲਾਟਾਂ ਦਾ ਰਿਕਾਰਡ ਵੀ ਕੰਪਿਉਟਰੀਕਰਨ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਪੰਜਾਬ ਦੇ ਸਾਰੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਵਿਚ ਮਜ਼ਬੂਤੀ ਲਿਆਉਣ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵਲੋਂ ਉਦਯੋਗਪਤੀਆਂ ਨੂੰ ਸੁਵਿਧਾਵਾਂ ਦੇਣ ਲਈ ਨਿਯਮਿਤ ਰੂਪ ਵਿਚ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੇ ਅਧਿਕਾਰੀ ਉਦਯੋਗਿਕ ਸੰਗਠਨਾਂ ਨਾਲ ਮਿਲ ਕੇ ਉਨ•ਾਂ ਦੀਆਂ ਸਮਸਿਆਵਾਂ ਨੂੰ ਹਲ ਕਰ ਰਹੇ ਹਨ। ਉਨਾਂ ਦਸਿਆ ਕਿ ਦੂਜੇ ਵਿਭਾਗ ਵੀ ਉਦਯੋਗ ਵਿਭਾਗ ਨਾਲ ਤਾਲ ਮੇਲ ਕਰਕੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹਲ ਕਰਨ।ਪੀਐਚਡੀ ਚੈਂਬਰ ਆਫ ਕਮਰਸ ਪੰਜਾਬ ਦੇ ਚੇਅਰਮੈਨ ਆਰਐਸ ਸਚਦੇਵਾ ਨੇ ਕਿਹਾ ਕਿ ਚੈਂਬਰ ਦੁਆਰਾ ਹਮੇਸ਼ਾ ਹੀ ਸਰਕਾਰ ਅਤੇ ਉਦਯੋਗਪਤੀਆਂ ਵਿਚਕਾਰ ਪੁਲ ਦਾ ਕੰਮ ਕੀਤਾ ਹੈ ਅਤੇ ਇਸ ਪ੍ਰੋਗਰਾਮ ਦਾ ਮੁਖ ਉਦੇਸ਼ ਵੀ ਉਦਯੋਗਪਤੀਆਂ ਦੀਆਂ ਸਮਸਿਅਵਾਂ ਦਾ ਮੌਕੇ ਤੇ ਹੀ ਹਲ ਕਰਨਾ ਹੈ। ਇਸ ਮੀਟਿੰਗ ਵਿਚ ਉਦਯੋਗਪਤੀਆਂ ਵਲੋਂ ਆਪਣੀਆਂ ਸਮਸਿਆਵਾਂ ਰਖੀਆਂ ਗਈਆਂ ਜਿਨ•ਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।

Comments are closed.

COMING SOON .....


Scroll To Top
11