Tuesday , 16 July 2019
Breaking News
You are here: Home » NATIONAL NEWS » ਅੰਦੋਲਨ ਨੂੰ ਸਮਰਥਨ-ਹਿੰਸਾ ਗਲਤ : ਮਾਇਆਵਤੀ

ਅੰਦੋਲਨ ਨੂੰ ਸਮਰਥਨ-ਹਿੰਸਾ ਗਲਤ : ਮਾਇਆਵਤੀ

ਲਖਨਊ, 2 ਅਪ੍ਰੈਲ (ਪੀ.ਟੀ.)- ਐਸ.ਸੀ-ਐਸ.ਟੀ. ਐਕਟ ‘ਚ ਸੁਪਰੀਮ ਕੋਰਟ ਵਲੋਂ ਕੀਤੀ ਗਈ ਤਬਦੀਲੀ ਦੇ ਵਿਰੋਧ ‘ਚ ਦਲਿਤ ਸੰਗਠਨਾਂ ਵਲੋਂ ਸੋਮਵਾਰ ਨੂੰ ਬੁਲਾਏ ਗਏ ਭਾਰਤ ਬੰਦ ਦਾ ਦੇਸ਼ ਭਰ ‘ਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬਹੁਜਨ ਸਮਾਜ ਪਾਰਟੀ (ਬੀ.ਐਸ.ਪੀ.) ਸੁਪਰੀਮੋ ਕੁਮਾਰੀ ਮਾਇਆਵਤੀ ਨੇ ਇਸ ਦੌਰਾਨ ਹੋਈ ਹਿੰਸਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦਲਿਤਾਂ ਦੇ ਨਾਂ ‘ਤੇ ਅਸਮਾਜਿਕ ਤਤ ਹਿੰਸਾ ਕਰ ਰਹੇ ਹਨ। ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੰਦੋਲਨ ਨੂੰ ਸਮਰਥਨ ਜ਼ਰੂਰ ਕਰਦੀ ਹੈ ਪਰ ਹਿੰਸਾ ਦੇ ਖਿਲਾਫ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਦਲਿਤ ਅਤੇ ਪਿਛੜਾ ਵਰਗ ਵਿਰੋਧੀ ਨੀਤੀਆਂ ਕਾਰਨ ਅਜ ਸੜਕਾਂ ‘ਤੇ ਉਤਰ ਕੇ ਵਿਰੋਧ ਹੋ ਰਿਹਾ ਹੈ। ਪ੍ਰਾਈਵੇਟ ਸੈਕਟਰ ‘ਚ ਰਾਖਵੇਂਕਰਨ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਸਪਾ ਨਿਜੀ ਖੇਤਰ ਅਤੇ ਅਹੁਦਿਆਂ ‘ਚ ਵੀ ਰਾਖਵੇਂਕਰਨ ਦੇ ਪਖ ’ਚ ਹੈ ਅਤੇ ਇਹ ਹਕ ਦਿਵਾਉਣ ਲਈ ਕੋਸ਼ਿਸ਼ ਕਰਦੀ ਰਹੇਗੀ।

Comments are closed.

COMING SOON .....


Scroll To Top
11