Tuesday , 20 August 2019
Breaking News
You are here: Home » BUSINESS NEWS » ਅੰਤਰਰਾਜੀ ਡਰਗ ਰੈਕੇਟ ਦੇ 6 ਸਮਗਲਰ ਕਾਬੂ

ਅੰਤਰਰਾਜੀ ਡਰਗ ਰੈਕੇਟ ਦੇ 6 ਸਮਗਲਰ ਕਾਬੂ

14 ਕੁਇੰਟਲ 70 ਕਿੱਲੋ ਚੂਰਾ ਪੋਸਤ ਬਰਾਮਦ

ਜਲੰਧਰ, 8 ਫਰਵਰੀ- ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਵਾਰ ਫਿਰ ਤਿੰਨ ਨਾਮੀ ਸਮਗਲਰਾਂ ਵਲੋਂ ਬਣਾਏ ਇਕ ਅੰਤਰਰਾਜੀ ਡਰਗ ਰੈਕੇਟ ਦੇ 6 ਸਮਗਲਰਾਂ ਨੂੰ ਗਿਰਫਤਾਰ ਕਰਕੇ ਓਹਨਾਂ ਦੇ ਕਬਜੇ ਵਿਚੋਂ ਜਬਤ ਕੀਤੇ ਇਕ ਟਰਕ ਅਤੇ ਇਕ ਮਹਿੰਦਰਾ ਪਿਕ ਅਪ ਜੀਪ ਵਿਚੋਂ 14 ਕੁਇੰਟਲ 70 ਕਿਲੋਗ੍ਰਾਮ ਭੁਕੀ ਚੂਰਾ ਪੋਸਤ ਦੀ ਵਡੀ ਖੇਪ ਬਰਾਮਦ ਕੀਤੀ ਹੈ।,ਪੁਲਿਸ ਨੇ ਇਸ ਗਿਰੋਹ ਦੇ ਛੇ ਸਮਗਲਰਾਂ ਨੂੰ ਗਿਰਫਤਾਰ ਕੀਤਾ ਹੈ ਜਿਹਨਾਂ ਦੀ ਪਹਚਾਨਸੁਖਾ ਸਿੰਘ (ਉਮਰ 26 ਸਾਲ ),ਜੋਗਿੰਦਰ ਸਿੰਘ (ਉਮਰ 47 ਸਾਲ ), ਹਰਮੇਸ਼ ਉਰਫ ਕਾਲਾ (ਉਮਰ 35 ਸਾਲ ), ਹਰਜਿੰਦਰ ਸਿੰਘ ਉਰਫ ਪਰਦੇਸੀ (ਉਮਰ 45 ਸਾਲ), ਜਗਜੀਤ ਸਿੰਘ (ਉਮਰ 32 ਸਾਲ)ਅਤੇ ਵੀਰ ਸਿੰਘ ਉਮਰ (35 ਸਾਲ) ਦੇ ਰੁਪ ਵਿਚ ਹੋਈ ਹੈ।,ਜਲੰਧਰ ਵਿਚ ਇਕ ਪ੍ਰੈਸਨੋਟ ਜਾਰੀ ਕਰਦੇ ਹੋਏ ਏ ਆਈ ਜੀ ਸ੍ਰੀ ਹਰਕਮਲਪ੍ਰੀਤ ਸਿੰਘ ਖਖ ਨੇ ਦਸਿਆ ਕਿ ਕਾਉਂਟਰ ਇੰਟੈਲੀਜੈਂਸਜਲੰਧਰ ਵਲੋਂ ਨਸ਼ੇ ਦੇ ਤਸਕਰਾਂ ਦੀਆਂ ਗਤਿਵਿਧਿਆਂ ਤੇ ਚੋਕਸ ਨਜਰ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਸਾਨੁੰ ਇਕ ਅਹਿਮ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਤਿੰਨ ਬਦਨਾਮ ਸਮਗਲਰਾਂ ਵਲੋ ਇਕ ਗਰੁਪ ਬਣਾ ਕੇ ਮਧ ਪ੍ਰਦੇਸ਼ ਤੋਂ ਚੂਰਾ ਪੋਸਤ ਲਿਆ ਪੰਜਾਬ ਵਿਚ ਸਪਲਾਈ ਕੀਤੀ ਜਾ ਰਹੀ ਹੈ ਇਸ ਜਾਣਕਾਰੀ ਨੂੰ ਮੁਖ ਰਖਦੇ ਹੋਏ ਸਾਡੇ ਵਿੰਗ ਵਲੋਂ ਇਹਨਾਂ ਸਮਗਲਰਾਂ ਦੀਆਂ ਗਤਿਵਿਧਿਆਂ ਦੀ ਨਿਗਰਾਨੀ ਆਪਣੇ ਸੋਰਸਾਂ ਅਤੇ ਫ਼ੀਲਡ ਸਟਾਫ਼ ਦੁਆਰਾ ਕਰਵਾਉਣੀ ਸ਼ੁਰੂ ਕਾਰਵਾਈ ਸੀ।

Comments are closed.

COMING SOON .....


Scroll To Top
11