Sunday , 19 November 2017
Breaking News
You are here: Home » NATIONAL NEWS » ਅੰਡੇਮਾਨ-ਨਿਕੋਬਾਰ ਨੇੜੇ ਚੀਨੀ ਸਰਗਰਮੀਆਂ ਤੋਂ ਭਾਰਤ ਚੌਕਸ

ਅੰਡੇਮਾਨ-ਨਿਕੋਬਾਰ ਨੇੜੇ ਚੀਨੀ ਸਰਗਰਮੀਆਂ ਤੋਂ ਭਾਰਤ ਚੌਕਸ

ਗ਼ਲਤ ਹਰਕਤ ਕਰਨ ‘ਤੇ ਹੋਵੇਗੀ ਕਾਰਵਾਈ

ਨਵੀਂ ਦਿਲੀ, 11 ਨਵੰਬਰ- ਚੀਨ ਭਾਵੇਂ ਕਿੰਨੇ ਵੀ ਦਾਅਵੇ ਕਰੀ ਜਾਵੇ ਕਿ ਉਹ ਖੇਤਰ ਵਿਚ ਸ਼ਾਂਤੀ ਚਾਹੁੰਦਾ ਹੈ ਪਰ ਉਸ ਦੀ ਭਾਰਤ ਵਿਰੋਧੀ ਕਾਰਵਾਈਆਂ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਜਾਰੀ ਹਨ। ਡੋਕਲਾਮ ‘ਤੇ ਭਾਰਤ ਦੀ ਤਾਕਤ ਨੂੰ ਮਹਿਸੂਸ ਕਰ ਚੁਕੇ ਚੀਨ ਨੇ ਹੁਣ ਸਮੁੰਦਰੀ ਖੇਤਰ ਵਿਚ ਆਪਣਾ ਪ੍ਰਭਾਵ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ ਪਰ ਭਾਰਤ ਨੇ ਆਪਣੇ ਖੇਤਰ ਵਿਚ ਸੁਰਖਿਆ ਚੌਕਸੀ ਵਧਾ ਦਿਤੀ ਹੈ।ਹਿੰਦ ਮਹਾਸਾਗਰ ਵਿਚ ਭਾਰਤ ਨੂੰ ਘੇਰਨ ਦੇ ਮਨਸੂਬਿਆਂ ਨਾਲ ਚੀਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਆਸਪਾਸ ਦੇ ਇਲਾਕਿਆਂ ਵਿਚ ਅਕਸਰ ਫ਼ੌਜੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਰਹਿੰਦਾ ਹੈ। ਡੋਕਲਾਮ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਭਾਰਤ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹਾਂ ਨੂੰ ਲੈ ਕੇ ਚੀਨ ਦੀ ਤਿਰਛੀ ਨਜ਼ਰ ਤੋਂ ਪੂਰੀ ਤਰ੍ਹਾਂ ਚੌਕਸ ਹੈ। ਇਸ ਦੌਰਾਨ ਜੇਕਰ ਚੀਨ ਨੇ ਕੋਈ ਗਲ਼ਤ ਹਰਕਤ ਕੀਤੀ ਤਾਂ ਉਸ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ।ਇਹੀ ਵਜ੍ਹਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਸਾਰੇ ਦੀਪਾਂ ਨੂੰ ਸੜਕ, ਬ੍ਰਿਜ ਅਤੇ ਵਾਟਰਵੇਜ਼ ਦੇ ਜ਼ਰੀਏ ਜੋੜਨ ਦਾ ਕਮ ਸ਼ੁਰੂ ਕਰ ਦਿਤਾ ਗਿਆ ਹੈ। ਇਹ ਸਾਰੀ ਕਵਾਇਦ ਇਸ ਲਈ ਲਈ ਹੈ ਕਿ ਚੀਨ ਭਵਿਖ ਵਿਚ ਕੋਈ ਅਜਿਹੀ ਹਰਕਤ ਕਰੇ ਤਾਂ ਉਸ ਨੂੰ ਮੂੰਹਤੋੜ ਜਵਾਬ ਦਿਤਾ ਜਾ ਸਕੇ। ਸਰਕਾਰ ਦੀ ਕੋਸ਼ਿਸ਼ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਸਾਰੇ ਦੀਪਾਂ ਨੂੰ ਜੋੜਿਆ ਜਾਵੇ, ਜਿਸ ਨਾਲ ਕਿ ਐਮਰਜੈਂਸੀ ਜਾਂ ਚੀਨ ਦੀ ਕਿਸੇ ਹਿਮਾਕਤ ਦੇ ਸਮੇਂ ਫ਼ੌਜੀ ਸਾਜ਼ੋ ਸਮਾਨ ਅਤੇ ਫ਼ੌਜੀਆਂ ਨੂੰ ਸੜਕ ਅਤੇ ਸਮੁੰਦਰ ਮਾਰਗ ਰਾਹੀਂ ਤੁਰੰਤ ਪਹੁੰਚਾਇਆ ਜਾ ਸਕੇ।ਈਸਟਰਨ ਸਮੁੰਦਰੀ ਫਰੰਟੀਅਰ ਨੂੰ ਚੀਨ ਦੀ ਨਜ਼ਰ ਤੋਂ ਮਹਿਫੂਜ਼ ਕਰਨ ਦੇ ਲਈ ਸਰਕਾਰ ਨੇ ਸ਼ੁਰੂਆਤ ਕਰ ਦਿਤੀ ਹੈ। ਸੁਰਖਿਆ ਦੇ ਨਜ਼ਰੀਏ ਨਾਲ ਅੰਡੇਮਾਨ ਅਤੇ ਨਿਕੋਬਾਰ ਬਹੁਤ ਅਹਿਮ ਹੈ। ਇਹ ਦੀਪ ਸਮੂਹ ਲਗਭਗ 572 ਛੋਟੇ ਵਡੇ ਦੀਪਾਂ ਨਾਲ ਮਿਲ ਕੇ ਬਣਿਆ ਹੋਇਆ ਹੈ, ਜਿਨ੍ਹਾਂ ਵਿਚੋਂ ਸਿਰਫ਼ ਕੁਝ ਹੀ ਦੀਪਾਂ ‘ਤੇ ਲੋਕ ਰਹਿੰਦੇ ਹਨ।ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਇਨਫਰਾਸਟਰਕਚਰ ਦੀ ਕਮੀ ਦੀ ਵਜ੍ਹਾ ਕਰਕੇ ਚੀਨ ਇਸ ਦੇ ਆਸਪਾਸ ਦੇ ਖੇਤਰ ਵਿਚ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਿਖਾਉਂਦਾ ਰਹਿੰਦਾ ਹੈ। ਇਥੇ ਚੀਨ ਦੇ ਬੇੜਿਆਂ ਅਤੇ ਪਣਡੁਬੀਆਂ ਦੀ ਮੌਜੂਦਗੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਅੰਡੇਮਾਨ ਅਤੇ ਨਿਕੋਬਾਰ ਵਿਚ ਢਾਂਚਾ ਵਿਕਸਤ ਕਰਨ ‘ਤੇ ਮੋਦੀ ਸਰਕਾਰ ਵਲੋਂ ਪੂਰਾ ਜ਼ੋਰ ਦਿਤਾ ਜਾ ਰਿਹਾ ਹੈ।ਸਰਕਾਰ ਦੇ ਦੀਪ ਕਨੈਕਟੀਵਿਟੀ ਪ੍ਰੋਗਰਾਮ ਦੇ ਜ਼ਰੀਏ ਅੰਡੇਮਾਨ ਅਤੇ ਨਿਕੋਬਾਰ ਦੇ 572 ਦੀਪ ਹੁਣ ਇਕ ਦੂਜੇ ਦੇ ਨੇੜੇ ਆ ਰਹੇ ਹਨ। ਕਿਸੇ ਵੀ ਮੌਸਮ ਵਿਚ ਵਰਤੋਂ ਕੀਤੀਆਂ ਜਾਣ ਵਾਲੀਆਂ ਸੜਕਾਂ, ਬ੍ਰਿਜ਼ ਅਤੇ ਵਾਟਰਵੇਜ਼ ਦੇ ਜ਼ਰੀਏ ਹੁਣ ਦੀਪਾਂ ਦੇ ਜ਼ਰੀਏ ਕਨੈਕਟੀਵਿਟੀ ਵਧਾਈ ਜਾ ਰਹੀ ਹੈ। ਨਾਲ ਹੀ ਸਮੁੰਦਰੀ ਸਰਹਦ ਨੂੰ ਸੁਰਖਿਅਤ ਕੀਤਾ ਜਾ ਰਿਹਾ ਹੈ।

Comments are closed.

COMING SOON .....
Scroll To Top
11