ਸੰਸਾਰਕ ਸਮੁੰਦਰੀ ਤਟ ਵਿਚ 10 ਸੈਂਟੀਮੀਟਰ ਦਾ ਵਾਧਾ ਹੋਣ ਦਾ ਖਦਸ਼ਾ
ਲੰਡਨ, 13 ਜੁਲਾਈ- ਵਿਗਿਆਨੀਆਂ ਨੇ ਅਜ ਦਾਅਵਾ ਕੀਤਾ ਹੈ ਕਿ ਲਗਭਗ ਇਕ ਖ਼ਬਰ ਟਨ ਦਾ ਗਲੇਸ਼ੀਅਰ ਟੁਕੜਾ (ਹੁਣ ਤਕ ਦਾ ਸਭ ਤੋਂ ਵਡਾ) ਕਈ ਮਹੀਨੇ ਦੇ ਅੰਦਾਜ਼ੇ ਤੋਂ ਬਾਅਦ ਅੰਟਾਰਕਟਿਕਾ ਨਾਲੋਂ ਟੁਟ ਕੇ ਅਲਹਿਦਾ ਹੋ ਗਿਆ ਹੈ ਅਤੇ ਹੁਣ ਦਖਦੀ ਧਰੁਵ ਦੇ ਆਸਪਾਸ ਜਹਾਜ਼ਾਂ ਦੇ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਇਸ ਦੇ ਟੁਟਣ ਨਾਲ ਅੰਟਾਕਟਿਕਾ ਪ੍ਰਾਯਦੀਪ ਦਾ ਨਕਸ਼ਾ ਹਮੇਸ਼ਾਂ ਲਈ ਬਦਲ ਗਿਆ ਹੈ।ਲਾਰਸਨ ਸੀ ਬਰਫ਼ ਦੀ ਚਟਾਨ ਨਾਲੋਂ ਟੁਟ ਕੇ ਅਲਗ ਹੋਏ ਬਰਫ਼ ਦੇ ਵਿਸ਼ਾਲ ਟੁਕੜੇ ਦਾ ਆਕਾਰ 5 ਹਜ਼ਾਰ 800 ਵਰਗ ਕਿਲੋਮੀਟਰ ਹੈ, ਜੋ ਭਾਰਤ ਦੀ ਰਾਜਧਾਨੀ ਦਿਲੀ ਦੇ ਆਕਾਰ ਤੋਂ 4 ਗੁਣਾ ਵਡਾ ਹੈ।ਗੋਆ ਦੇ ਆਕਾਰ ਨਾਲੋਂ ਡੇਢ ਗੁਣਾ ਵਡਾ ਅਤੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ 7 ਗੁਣਾ ਵਡਾ ਹੈ।ਅੰਟਾਰਕਟਿਕਾ ਤੋਂ ਹਮੇਸ਼ਾਂ ਗਲੇਸ਼ੀਅਰ ਦੇ ਟੁਕੜੇ ਅਲਗ ਹੁੰਦੇ ਰਹਿੰਦੇ ਹਨ ਪਰ ਇਹ ਕਿਉਂਕਿ ਖ਼ਾਸ ਤੌਰ ’ਤੇ ਵਡਾ ਹੈ, ਅਜਿਹੇ ਵਿਚ ਮਹਾਸਾਗਰ ਵਿਚ ਜਾਣ ਦੇ ਇਸ ਦੇ ਰਸਤੇ ’ਤੇ ਨਿਗਰਾਨੀ ਦੀ ਜ਼ਰੂਰਤ ਹੈ ਕਿਉਂਕਿ ਇਹ ਸਮੁੰਦਰੀ ਆਵਾਜਾਈ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।ਵਿਗਿਆਨੀਆਂ ਦੀ ਮੰਨੀਏ ਤਾਂ ਇਸ ਗਲੇਸ਼ੀਅਰ ਦੇ ਅਲਗ ਹੋ ਜਾਣ ਨਾਲ ਸੰਸਾਰਕ ਸਮੁੰਦਰੀ ਤਟ ਵਿਚ 10 ਸੈਂਟੀਮੀਟਰ ਦਾ ਵਾਧਾ ਹੋ ਜਾਵੇਗਾ।ਸਾਲਾਂ ਤੋਂ ਪਛਮੀ ਅੰਟਾਰਕਟਿਕ ਹਿਮ ਚਟਾਨ ਵਿਚ ਵਧਦੀ ਦਰਾਰ ਦੇਖ ਰਹੇ ਖੋਜ ਕਰਤਾਵਾਂ ਨੇ ਕਿਹਾ ਕਿ ਇਹ ਘਟਨਾ 10 ਜੁਲਾਈ ਤੋਂ ਲੈ ਕੇ ਅਜ ਦੇ ਵਿਚਕਾਰ ਕਿਸੇ ਸਮੇਂ ਹੋਈ ਹੈ। ਇਸ ਗਲੇਸ਼ੀਅਰ ਨੂੰ ਏ68 ਨਾਮ ਦਿਤੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਇਕ ਖ਼ਰਬ ਟਨ ਤੋਂ ਜ਼ਿਆਦਾ ਵਜ਼ਨੀ ਹੈ। ਇਸ ਦਾ ਵਿਸਤਾਰ ਸਭ ਤੋਂ ਵਡੀਆਂ ਲਹਿਰਾਂ ਵਿਚੋਂ ਇਕ ਲੇਕ ਇਰੀ ਦੇ ਵਿਸਤਾਰ ਤੋਂ ਦੋ ਗੁਣਾ ਹੈ।ਵਿਗਿਆਨੀਆਂ ਮੁਤਾਬਿਕ ਇਸ ਦਾ ਤੁਰੰਤ ਅਸਰ ਨਹੀਂ ਪਵੇਗਾ ਪਰ ਇਹ ਲਾਰਸਨ ਸੀ ਹਿਮ ਚਟਾਨ ਦੇ ਫੈਲਾਅ ਨੂੰ 12 ਫੀਸਦੀ ਤਕ ਘਟ ਕਰ ਦੇਵੇਗਾ।ਸਮੁੰਦਰੀ ਪਧਰ ਵਿਚ ਵਾਧਾ ਹੋਣ ਨਾਲ ਅੰਡੇਮਾਨ ਤੇ ਨਿਕੋਬਾਰ ਦੇ ਕਈ ਟਾਪੂ ਅਤੇ ਬੰਗਾਲ ਦੀ ਖਾੜੀ ਵਿਚ ਸੁੰਦਰਬਣ ਦੇ ਹਿਸੇ ਡੁਬ ਸਕਦੇ ਹਨ। ਹਾਲਾਂਕਿ ਅਰਬ ਸਾਗਰ ਵਲ ਇਸ ਦਾ ਅਸਰ ਘਟ ਹੋਵੇਗਾ ਪਰ ਇਹ ਲੰਬੇ ਸਮੇਂ ਵਿਚ ਦਿਖੇਗਾ। ਭਾਰਤ 7 ਹਜ਼ਾਰ 500 ਕਿਲੋਮੀਟਰ ਲੰਬੀ ਤਟੀ ਰੇਖਾ ਨੂੰ ਇਸ ਤੋਂ ਖ਼ਤਰਾ ਹੈ।