Tuesday , 23 April 2019
Breaking News
You are here: Home » Carrier » ਅੰਗਹੀਣ ਬੱਚਿਆਂ ਦੀ ਸਹਾਇਤਾ ਕਰਨ ਲਈ ਮਿਲਿਆ ਸਨਮਾਨ

ਅੰਗਹੀਣ ਬੱਚਿਆਂ ਦੀ ਸਹਾਇਤਾ ਕਰਨ ਲਈ ਮਿਲਿਆ ਸਨਮਾਨ

ਬਰੇਟਾ, 17 ਅਗਸਤ (ਵਕੀਲ ਬਾਂਸਲ)- ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਵਿਖੇ ਇੰਨਕਲੂਸਿਵ ਐਜੂਕੇਸ਼ਨ ਵਲੰਟੀਅਰ ਤੌਰ ਤੇ ਸੇਵਾਵਾਂ ਨਿਭਾ ਰਹੇ ਮਨਿੰਦਰ ਕੁਮਾਰ ਨੂੰ ਲੋੜਵੰਦ ਬੱਚਿਆਂ ਦੀ ਪੜਾਈ ਵਿੱਚ ਮੱਦਦ ਕਰਨ ਅਤੇ ਆਪਣੀ ਡਿਊਟੀ ਦੇ ਨਾਲ-ਨਾਲ ਸਕੂਲ ਸਮੇਂ ਤੋ ਬਾਅਦ ਵੱਡੀਆਂ ਬਿਮਾਰੀਆਂ ਤੋ ਪੀੜਿਤ ਬੱਚਿਆਂ ਦੇ ਇਲਾਜ ਕਰਵਾਉਣ ਵਿੱਚ ਵਿਸ਼ੇਸ਼ ਸਹਿਯੋਗ ਕਰਨ ਤੇ ਜਿਲ੍ਹਾ ਪੱਧਰ ਤੇ ਮਨਾਏ ਗਏ 72 ਵੇਂ ਸੁਤੰਤਰਤਾ ਦਿਵਸ ਤੇ ਸ਼ਾਨਦਾਰ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਮਨਿੰਦਰ ਕੁਮਾਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਅੰਗਹੀਣ ਬੱਚਿਆਂ ਦੇ ਪਰਿਵਾਰਾਂ ਨਾਲ ਰਾਬਤਾ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਉਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਮੈਡੀਕਲ ਸਰਟੀਫਿਕੇਟ ਬਣਵਾਉਣ ਵਿੱਚ ਮਾਪਿਆਂ ਦੀ ਲੋੜੀਦੀ ਯੋਗ ਅਗਵਾਈ ਕੀਤੀ ਜਾਂਦੀ ਹੈ ਤਾਂ ਜੋ ਕਿ ਉਨਾਂ ਦੇ ਬੱਚੇ ਵੀ ਆਮ ਬੱਚਿਆਂ ਵਾਂਗ ਅੱਗੇ ਵਧ ਕੇ ਤਰੱਕੀ ਪ੍ਰਾਪਤ ਕਰ ਸਕਣ।
ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਨੇ ਕਿਹਾ ਕਿ ਸੁਸਾਇਟੀ ਵੱਲੋ ਸਮਾਜ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ ਇਸ ਲਈ ਇਹ ਸੰਸਥਾ ਸਨਮਾਨ ਦੀ ਹੱਕਦਾਰ ਸੀ।
ਇਨਾਂ ਕੰਮਾਂ ਦੇ ਮੱਦੇਨਜ਼ਰ ਮਨਿੰਦਰ ਕੁਮਾਰ ਦਾ ਜਿਲ੍ਹਾ ਪੱਧਰ ਤੇ ਸਨਮਾਨ ਪ੍ਰਾਪਤ ਕਰਨ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਿਨਾਂ ਵਿੱਚ ਬਹਾਦਰਪੁਰ ਦੇ ਸਰਪੰਚ ਗੁਰਜੀਤ ਸਿੰਘ ਲਾਲੂ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਮਾਨਸਾ ਦੇ ਪ੍ਰਧਾਨ ਬਲਜਿੰਦਰ ਸਿੰਘ ਘਾਲੀ, ਗੁਰੂ ਗੋਬਿੰਦ ਸਿੰਘ ਲੋਕ ਭਲਾਈ ਕਲੱਬ ਬਹਾਦਰਪੁਰ ਦੇ ਆਗੂ ਅਜੈਬ ਸਿੰਘ ਬਹਾਦਰਪੁਰ, ਗੁਰਮਤਿ ਪ੍ਰਚਾਰ ਕੇਂਦਰ ਬਹਾਦਰਪੁਰ ਦੇ ਬਾਬਾ ਧਰਮ ਸਿੰਘ, ਮਜਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਈ.ਟੀ.ਟੀ. ਟੀਚਰ ਯੂਨੀਅਨ ਦੇ ਪ੍ਰਦੀਪ ਕੁਮਾਰ, ਗੁਰਮੇਲ ਬਰੇਟਾ, ਸਹਾਇਤਾ ਗਰੁੱਪ ਮਾਨਸਾ ਦੇ ਮਦਨ ਲਾਲ ਕੁਸਲਾ, ਯੂਥ ਕਲੱਬ ਦੇ ਪ੍ਰਧਾਨ ਅੰਮ੍ਰਿਤ ਸਿੰਘ, ਅਪਨਾ ਕਲੱਬ ਦੇ ਸੁਖਵਿੰਦਰ ਸਿੰਘ, ਐਸ.ਸੀ.ਬੀ.ਸੀ. ਯੂਨੀਅਨ, ਈ.ਟੀ.ਟੀ.ਟੈਟ ਪਾਸ ਬੇਰੁਜਗਾਰ ਯੂਨੀਅਨ ਦੇ ਆਕਾਸ਼ ਬਰੇਟਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਸੌਦਾਂ ਸਿੰਘ ਬਹਾਦਰਪੁਰ, ਈ.ਟੀ.ਟੀ. ਟੈਟ ਪਾਸ ਯੂਨੀਅਨ 6505 ਦੇ ਸਕੱਤਰ ਹਿਮਾਂਸ਼ੂ ਸਿੰਗਲਾ, ਭਾਰਤੀ ਕਿਸਾਨ ਯੂਨੀਅਨ ਡਕੌਦਾਂ, ਨੇਤਰਦਾਨ ਸਮਿਤੀ ਬਰੇਟਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਐਸ.ਐਸ.ਏ. ਯੂਨੀਅਨ, ਰਮਸਾ ਅਧਿਆਪਕ ਯੂਨੀਅਨ, ਅਸੂਲ ਮੰਚ ਪੰਜਾਬ ਅਤੇ ਕਲੱਬ ਆਗੂਆਂ ਨੇ ਮਨਿੰਦਰ ਕੁਮਾਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਲੋੜਵਂੰਦ ਲੋਕਾਂ ਦੀ ਸਹਾਇਤਾ ਭਵਿੱਖ ਵਿੱਚ ਵੀ ਇਸੇ ਤਰ੍ਹਾ ਯਤਨ ਜਾਰੀ ਰੱਖਣ।

Comments are closed.

COMING SOON .....


Scroll To Top
11