Tuesday , 20 August 2019
Breaking News
You are here: Home » Editororial Page » ਅਜ਼ਾਦੀ ਤੋਂ 72 ਸਾਲਾਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਲੋਕ

ਅਜ਼ਾਦੀ ਤੋਂ 72 ਸਾਲਾਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਲੋਕ

ਚੋਣਾ ਦਾ ਬਿਗੁਲ ਵਜ ਚੁਕਾ ਹੈ ਸਤਾਰਵੀਆ ਲੋਕ ਸਭਾ ਦੀਆਂ ਚੋਣਾ ਪੂਰੇ ਦੇਸ਼ ਵਿਚ ਤਕਰੀਬਨ ਸਤ ਗੇੜਾ ਵਿਚ ਨੇਪਰੇ ਚਾੜ੍ਹਨ ਦੀ ਚੋਣ ਕਮਿਸ਼ਨ ਵਲੋ ਯੋਜਨਾ ਉਲੀਕੀ ਗਈ ਹੈ ਅਜ ਕਲ੍ਹ ਕਈ ਸੂਬਿਆ ਚ ਚੋਣ ਪ੍ਰਚਾਰ ਸਿਖਰ ਤੇ ਹੈ।ਵਖ ਵਖ ਪਾਰਟੀਆ ਨਾਲ ਸੰਬੰਧਤ ਨੁਮਾਇੰਦੇ ਇਕ ਦੂਸਰੇ ਉਪਰ ਖੁਲ੍ਹ ਕੇ ਦੂਸ਼ਣਬਾਜ਼ੀ ਕਰ ਰਹੇ ਹਨ।ਆਮ ਜਨਤਾ ਦੇ ਮੁਦਿਆ ਨੂੰ ਕਿਤੇ ਨਾ ਕਿਤੇ ਆਪਸੀ ਕਾਟੋ ਕਲੇਸ਼ ਵਿਚ ਅਖੋ ਪਰੋਖੇ ਕੀਤਾ ਜਾ ਰਿਹਾ ਹੈ।ਇਸੇ ਗੇੜ ਦੌਰਾਨ ਪੰਜਾਬ ਵਿਚ ਆਖਰੀ ਪੜਾਅ ਦੌਰਾਨ 19 ਮਈ ਨੂੰ ਵੋਟਾ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਇਸ ਸਾਰੇ ਪੜ੍ਹਾਵਾ ਦਾ ਨਤੀਜਾ 23 ਮਈ ਨੂੰ ਸਾਹਮਣੇ ਆਏਗਾ।ਕਿਸਦੀ ਸਰਕਾਰ ਬਣਦੀ ਹੈ ਕਿਸਦੀ ਨਹੀ ਇਹ ਤਾ ਦੇਸ਼ ਦੇ ਵੋਟਰ ਅਤੇ ਆਉਣ ਵਾਲਾ ਸਮਾਂ ਤੈਅ ਕਰੇਗਾ।ਪਰ ਮੁਦਾ ਇਹ ਹੈ ਕਿ ਦੇਸ਼ ਵਾਸੀਆ ਨੂੰ ਅਜ਼ਾਦੀ ਤੋ 72 ਸਾਲਾ ਬਾਅਦ ਵੀ ਕੀ ਲੋੜੀਂਦੀਆ ਮੁਢਲੀਆ ਸਹੂਲਤਾ ਮਿਲ ਗਈਆ ਹਨ।
ਹਰ ਪੰਜ ਸਾਲਾ ਬਾਅਦ ਕਦੇ ਵਿਧਾਨ ਸਭਾ ਦੀਆ ਕਦੇ ਲੋਕ ਸਭਾ ਦੀਆ ਚੋਣਾ ਆਉਂਦੀਆ ਨੇ ਹਰ ਵਾਰ ਜਨਤਾ ਨਾਲ ਵਡੇ ਵਡੇ ਮਨ ਲੁਭਾਉ ਵਾਅਦੇ ਕੀਤੇ ਜਾਂਦੇ ਨੇ ਜੋ ਕੇ ਚੋਣਾ ਜਿਤਣ ਤੋ ਮਗਰੋਂ ਲੀਡਰ ਬੁਰੇ ਸੁਪਨੇ ਵਾਂਗ ਸਦਾ ਲਈ ਭੁਲ ਜਾਂਦੇ ਨੇ ਅਗਲੀਆ ਚੋਣਾ ਲਈ ਹੋਰ ਨਵੇ ਵਾਅਦੇ ਕੀਤੇ ਜਾਂਦੇ ਹਨ।ਜਿਵੇ ਮਛੀ ਨੂੰ ਫਸਾਉਣ ਲਈ ਕੰਡੇ ਤੇ ਆਟਾ ਆਦਿ ਲਗਾਇਆ ਜਾਂਦਾ ਹੈ।ਲੀਡਰਾ ਨੂੰ ਪਤਾ ਹੈ।ਲੋਕਾ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ।ਉਹ ਪਿਛਲੇ ਲੰਘੇ ਸਮੇ ਦੇ ਵਾਅਦਿਆ ਬਾਰੇ ਸਾਥੋ ਕਦੇ ਵੀ ਨਹੀ ਪੁਛਣਗੇ।ਭੋਲੀ ਭਾਲੀ ਜਨਤਾ ਅਛੇ ਦਿਨਾ ਦੇ ਚਕਰਾ ਚ ਕਦੇ ਖਾਤਿਆ ਚ ਲਖਾ ਰੁਪਿਆ ਪਵਾਉਣ ਜਾ ਘਰ ਘਰ ਨੌਕਰੀ ਸਮਾਰਟ ਫੋਨ ਗੁਟਕਾ ਸਾਹਿਬ ਦੀਆ ਸੌਹਾ ਖਾਹ ਕੇ ਚਾਹ ਪਤੀ ਖੰਡ ਘਿਉ ਵਰਗੇ ਮਿਠੇ ਮਿਠੇ ਲਾਰੇ ਵਗੈਰਾ ਵਗੈਰਾ ਹੋਰ ਪਤਾ ਨਹੀ ਕੀ ਕੁਝ।ਤੇ ਮਗਰੋਂ ਜਿਹੜੇ ਗਰੀਬਾ ਕੋਲ ਮਿਹਨਤ ਮੁਸ਼ਕਤ ਦੀ ਕਮਾਈ ਨਾਲ ਕਮਾਇਆ ਹੋਇਆ ਪੈਸਾ ਉਹ ਵੀ ਲੈ ਲਏ।ਲੋਕ ਵੀ ਇਹਨਾ ਦੀਆ ਮਿਠੀਆ ਚੋਪੜੀਆ ਗਲਾ ਵਿਚ ਝਟ ਆ ਜਾਂਦੇ ਨੇ।ਬਾਅਦ ਵਿਚ ਲੋਕਾ ਦੇ ਪਿੰਡਾਂ ਸ਼ਹਿਰਾ ਦੇ ਆਮ ਮਸਲੇ ਉਠ ਦੇ ਬੁਲ੍ਹ ਵਾਂਗ ਲਟਕਦੇ ਹੀ ਰਹਿੰਦੇ ਨੇ।
ਉਹੀ ਟੁਟੀਆ ਭਜੀਆ ਸੜਕਾ ਪਿੰਡਾ ਚ ਛਪੜ ਬਣੀਆ ਗਲੀਆ ਨਾਲੀਆ ਜਿਹੜੀਆ ਮੀਂਹ ਦੀਆ ਚਾਰ ਕਣੀਆ ਪੈਣ ਤੇ ਲੋਕਾ ਲਈ ਮੁਸੀਬਤ ਦਾ ਸਬਬ ਬਣ ਜਾਂਦੀਆ ਨੇ ਤੇ ਹਰ ਵੇਲੇ ਬਿਮਾਰੀ ਨੂੰ ਸਦਾ ਦਿੰਦੀਆ ਹਨ ਸੜਾਂਦ ਮਾਰਦੇ ਪਿੰਡਾ ਦੇ ਛਪੜ ਜਿਹੜੇ ਬਿਮਾਰੀ ਪੈਦਾ ਕਰਦੇ ਜਿਊਂਦੇ ਜਾਗਦੇ ਸਬੂਤ ਦਿੰਦੇ ਨੇ ਅਤੇ ਹਲਕਾ ਵਿਧਾਇਕ ਦੇ ਕੀਤੇ ਵਿਕਾਸ ਦਾ ਮੂੰਹ ਚਿੜਾਉਂਦੇ ਨੇ ।
ਪਰ ਮੇਰੇ ਦੇਸ਼ ਦੀਆ ਅੰਨੀਆ ਬੋਲੀਆ ਸਰਕਾਰਾ ਨੂੰ ਆਪਣੇ ਅਤੇ ਆਪਣਿਆ ਤੋ ਬਿਨਾ ਨਾ ਕੁਝ ਸੁਣਦਾ ਏ ਨਾ ਦਿਸਦਾ ਏ।ਆਪਣੀਆ ਆਉਣ ਵਾਲੀਆ ਪੰਜ ਚਾਰ ਪੀੜੀਆ ਦਾ ਢਿਡ ਭਰਨ ਲਈ ਧੰਨ ਇਕਠਾ ਕਰਨ ਵਿਚ ਜੁਟ ਜਾਂਦੇ ਨੇ ।ਕੀ ਸਾਡੇ ਦੇਸ਼ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸ਼ਹੀਦ ਸਾਥੀਆ ਦੇ ਸੁਪਨਿਆ ਦਾ ਦੇਸ਼ ਸਿਰਜ ਲਿਆ ਹੈ।ਅਜ਼ਾਦੀ ਤੋ ਪਹਿਲਾ ਉਹਨਾ ਸਾਡੇ ਲਈ ਜੋ ਸੁਪਨਾ ਦੇਖਿਆ ਸੀ ਕੀ ਸਰਕਾਰਾ ਉਹ ਪੂਰਾ ਕਰਨ ਵਿਚ ਸਫਲ ਹੋਈਆ ਨੇ ਤਾ ਜਵਾਬ ਨਾਂਹ ਹੀ ਹੋਏਗਾ ।ਸ਼ਹਿਰਾ ਵਿਚ ਸੜਕਾ ਕਿਨਾਰੇ ਲਗੇ ਗੰਦਗੀ ਦੇ ਢੇਰ ਸਰਕਾਰੀ ਹਸਪਤਾਲਾ ਵਿਚ ਬਿਨਾ ਦਵਾਈ ਖਜਲ ਖੁਆਰ ਹੁੰਦੇ ਮਰੀਜ਼ ਸਰਕਾਰੀ ਦਫ਼ਤਰਾ ਚ ਰੁਲਦੀਆ ਫਾਇਲਾ ਸਰਕਾਰੀ ਦਫ਼ਤਰਾ ਚ ਸਰਕਾਰੀ ਅਫਸਰਸ਼ਾਹੀ ਵਲੋ ਰਿਸ਼ਵਤਖੋਰੀ ਦਾ ਨਚਾਇਆ ਜਾਂਦਾ ਨੰਗਾ ਨਾਚ।ਕੁਝ ਗਿਣਤੀ ਦੇ ਅਧਿਕਾਰੀ ਛਡਕੇ ਬਾਕੀ ਦੇ ਕੀ ਚਪੜਾਸੀ ਕੀ ਲਖਾ ਰੁਪਏ ਤਨਖਾਹ ਲੈਣ ਵਾਲ਼ਾ ਮੁਲਾਜ਼ਮ ਸਾਰਾ ਸਿਸਟਮ ਹੀ ਕੁਰਪਟ ਹੋ ਚੁਕਿਆ ਏ।ਪਤਾ ਨਹੀ ਕਿੰਨੇ ਅਫਸਰ ਕਿੰਨੇ ਲੀਡਰ ਏਸ ਰਿਸ਼ਵਤ ਰੂਪੀ ਗੰਦਗੀ ਚ ਲਿਬੜੇ ਪਏ ਹਨ।ਭਗਤ ਸਿੰਘ ਦੇ ਸੁਪਨਿਆ ਦਾ ਅਤੇ ਆਮ ਇਨਸਾਨ ਦਾ ਤਾ ਲਗਦਾ ਹੁਣ ਰਬ ਹੀ ਰਾਖਾ ਹੈ ਕਹਿੰਦੇ ਨੇ ਜਿਸ ਖੇਤ ਨੂੰ ਵਾੜ ਹੀ ਖਾਣ ਲਗ ਪਵੇ ਉਸ ਦਾ ਬਚਣਾ ਫਿਰ ਮੁਸ਼ਕਿਲ ਹੋ ਜਾਂਦਾ।

Comments are closed.

COMING SOON .....


Scroll To Top
11