Thursday , 5 December 2019
Breaking News
You are here: Home » Editororial Page » ਅਸੀਂ ਆਪਣੀ ਜ਼ਿੰਮੇਵਾਰੀ ਕਦੋਂ ਸਮਝਾਂਗੇ?

ਅਸੀਂ ਆਪਣੀ ਜ਼ਿੰਮੇਵਾਰੀ ਕਦੋਂ ਸਮਝਾਂਗੇ?

ਮਨੁੱਖ ਨੇ ਆਪਣੀ ਤਰੱਕੀ ਦੀ ਲੜੀ ‘ਚ ਭਾਵੇਂ ਹੋਰ ਕੁਝ ਸਿੱਖਿਆ ਹੋਵੇ ਨਾ ਹੋਵੇ ਪਰ ਦੂਸ਼ਣਬਾਜੀ ਜਰੂਰ ਸਿੱਖ ਲਈ ਹੈ। ਅਸੀਂ ਕਾਮਯਾਬੀ ਦਾ ਸਿਹਰਾ ਆਪਣੇ ਕੋਲ ਰੱਖ ਕੇ ਅਸਫਤਾ ਦਾ ਠੀਕਰਾ ਦੂਜਿਆ ਸਿਰ ਭੰਨਣ ਦਾ ਹੁਨਰ ਬਾਖੂਬੀ ਸਿੱਖ ਲਿਆ ਹੈ। ਅਤੇ ਹੁਣ ਅਸੀਂ ਸਮੇਂ ਦੇ ਨਾਲ -ਨਾਲ ਇਸ ਕਲਾ ਵਿਚ ਹੋਰ ਵੀ ਮਾਹਿਰ ਹੁੰਦੇ ਜਾ ਰਹ ਹਾਂ। ਹਰ ਛੋਟੀ -ਛੋਟੀ ਘਟਨਾ, ਦੁਰਘਟਨਾ ਜਾਂ ਹਲਾਤਾਂ ਦੇ ਲਈ ਅਸੀਂ ਸਰਕਾਰ ਨੂੰ ਕਸੂਰਵਾਰ ਮੰਨ ਕੇ ਆਪਣੇ ਆਪ ਨੂੰ ਬੜੀ ਚਲਾਕੀ ਨਾਲ ਬਚਾ ਹੀ ਲੈਂਦੇ ਹਾਂ। ਗਰੀਬੀ, ਭੁੱਖਮਰੀ, ਬੇਰੋਜਗਾਰੀ, ਅਨਪੜ੍ਹਤਾ, ਹਿੰਸਾ, ਪਾਣੀ ਦਾ ਸੰਕਟ, ਬਿਜਲੀ ਦੀ ਕਮੀ ਆਦਿ ਸਮੱਸਿਆਵਾਂ ਤੋਂ ਨਿਜਾਤ ਦਵਾਉਣੀ ਬੇਸ਼ਕ ਸਰਕਾਰ ਦੀ ਜਿੰਮੇਵਾਰੀ ਹੈ। ਸਰਕਾਰ ਦਾ ਫਰਜ਼ ਹੈ ਕਿ ਜਨਤਾ ਨੁੰ ਜਿੰਦਗੀ ਨਾਲ ਜੁੜੀਆਂ ਮੁਢੱਲੀਆਂ ਸਹੂਲਤਾਵਾਂ ਮੁਹੱਈਆ ਕਰਵਾਵੇ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਜਿਸ ਸਮਾਜ ਅਤੇ ਦੇਸ਼ ਵਿਚ ਰਹਿੰਦੇ ਹਾਂ ਉਸਦੇ ਪ੍ਰਤੀ ਸਾਡੀਆਂ ਵੀ ਕੁਝ ਜਿੰਮੇਵਾਰੀਆਂ ਹਨ।ਅਸੀਂ ਆਪਣੇ ਹੱਕਾ ਦੇ ਲਈ ਤਾਂ ਧਰਤੀ-ਅੰਬਰ ਇਕ ਕਰਨ ਦੇ ਲਈ ਤਿਆਰ ਰਹਿੰਦੇ ਹਾਂ, ਬੱਸਾਂ ਨੂੰ ਅੱਗ ਦੇ ਹਵਾਲੇ ਕਰਨ ‘ਚ ਦੇਰੀ ਨਹੀਂ ਲਾਉ ਰੇਲਗੱਡੀ ਦੀਆਂ ਲੀਹਾਂ ਵੀ ਅੱਖ ਝਪਕਦੇ ਪੱਟ ਸੁੱਟਦੇ ਹਾਂ ਪਰ ਜਦੋਂ ਆਪਣੇ ਫਰਜਾਂ ਨੂੰ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਸਾਡੀ ਹਾਲਤ ਪਤਲੀ ਹੋ ਜਾਂਦੀ ਹੈ, ਸਾਡੇ ਕੋਲ ਟਾਈਮ ਦੀ ਕਮੀ ਹੋ ਜਾਂਦੀ ਹੈ, ਅਸੀਂ ਸਾਧਨਾ ਦੀ ਥੋੜ ਨਾਲ ਜੂਝਣ ਲੱਗ ਜਾਂਦੇ ਹਾਂ।ਅਸੀਂ ਕਿਸੇ ਐਕਸੀਡੈਂਟ ਤੋਂ ਬਾਅਦ ਫੱਟੜਾਂ ਨੂੰ ਚੱਕਣ ਦੀ ਬਜਾਏ ਹਾਦਸੇ ਦੀ ਵੀਡੀਓ ਵਾਇਰਲ ਕਰਨ ‘ਚ ਵਿਸ਼ਵਾਸ ਕਰਨ ਲੱਗੇ ਹਾਂ। ਸਾਨੂੰ ਦੰਗੇ ਭੜਕਦੇ ਦੇਖ ਰੋਮਾਂਚ ਮਹਿਸੂਸ ਹੋਣ ਲੱਗਿਆ ਹੈ। ਭਵਿੱਖ ਦੀ ਚਿੰਤਾ ਕੀਤੇ ਬਿਨਾਂ ਅੰਨ੍ਹੇਵਾਹ ਦਰੱਖਤਾਂ ਨੂੰ ਕੱਟ ਰਹੇ ਹਾਂ ਅਤੇ ਗਰਮੀ ਦੀਆਂ ਛੁੱਟੀਆਂ ‘ਚ ਠੰਡੇ ਪਹਾੜੀ ਇਲਾਕਿਆਂ ‘ਚ ਸਕੂਲ ਲੱਭ ਰਹੇ ਹਾਂ। ਘੰਟਿਆਂ ਬੱਧੀ ਬਿਜਲੀ ਉਪਕਰਣਾਂ ਦੀ ਵਰਤੋਂ ਕਰਦੇ ਹਾਂ ਅਤੇ ਬਿਨਾਂ ਇਹ ਸੋਚੇ ਕਿ ਦੇਸ਼ ਕੇ ਕਿੰਨੇ ਹੀ ਪਿੰਡਾਂ ‘ਚ ਅੱਜ ਵੀ ਬਿਜਲੀ ਦੀ ਕਿੱਲਤ ਜਿਉਂ ਦੀ ਤਿਉੁਂ ਬਣੀ ਹੋਈ ਹੈ, ਲੋੜ ਨਾ ਹੋਣ ‘ਤੇ ਵੀ ਬਿਜਲੀ ਬਰਬਾਦ ਕਰਦੇ ਹਾਂ।ਸਾਨੂੰ ਪਾਣੀ ਬਰਬਾਦ ਕਰਦੇ ਹੋਏ ਥੋੜੀ ਜਿਹੀ ਵੀ ਸ਼ਰਮ ਨਹੀਂ ਆਉਂਦੀ। ਕਿਸੇ ਵਿਆਹ ਸਮਾਗਮ ਜਾਂ ਪਾਰਟੀ ਵਿਚ ਪਹਿਲਾਂ ਖਾਣੇ ਦੀ ਪਲੇਟ ਵਿਚ ਆਪਣੇ ਲਈ ਲੋੜ ਤੋਂ ਵਧ ਖਾਣਾ ਪਰੋਸਣ ਅਤੇ ਬਾਅਦ ਵਿਚ ਬਿਨਾਂ ਸਾਰਾ ਖਾਣਾ ਖਾਧੇ ਉਸਨੂੰ ਲੋਹੇ ਦੇ ਕਚਰੇਦਾਨ ਵਿਚ ਸੁੱਟਣ ਲੱਗਿਆਂ ਸਾਡੇ ਹੱਥ ਰੱਤੀ ਭਰ ਵੀ ਨਹੀਂ ਕੰਬਦੇ। ਇਹਨਾਂ ਸਾਰੀਆਂ ਗੱਲਾਂ ਤੋਂ ਸਿੱਟਾ ਕੱਢਿਆ ਜਾਵੇ ਤਾਂ ਸਾਫ ਹੋ ਜਾਂਦਾ ਹੈ ਕਿ ਹੁਣ ਸਾਡੇ ਅੰਦਰਲਾ ਇਨਸਾਨ ਬਹੁਤ ਬਦਲ ਗਿਆ ਹੈ। ਉਸਦੀ ਇਨਸਾਨੀਅਤ ਹੁਣ ਫੇਸਬੱਕ, ਵਹੱਟਸਐÎੱਪ ਅਤੇ ਟਵਿੱਟਰ ‘ਤੇ ਝਲਕਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਜਿਆਦਾ ਸੰਵੇਦਨਸ਼ੀਲ ਨਜ਼ਰ ਆਉਂਦਾ ਹੈ। ਅਸੀ ਚਾਹੀਏ ਤਾਂ ਸਮਾਜ ਨੂੰ ਬਦਲਣ ‘ਚ ਆਪਣਾ ਯੋਗਦਾਨ ਦੇ ਸਕਦੇ ਹਾਂ।ਦਰੱਖਤ ਲਗਾ ਕੇ ਵਾਤਾਵਰਨ ਨੂੰ ਸੁਰੱਖਿਅਤ ਕਰ ਸਕਦੇ ਹਾਂ, ਪਾਣੀ ਨੂੰ ਲੋੜ ਤੋਂ ਬਗੈਰ ਬਰਬਾਦ ਕਰਨ ਤੋਂ ਬਚ ਸਕਦੇ ਹਾਂ, ਆਪਣੇ ਆਲੇ -ਦੁਆਲੇ ਸਾਫ ਸਫਾਈ ਰੱਖਣ ਲਈ ਯਤਨ ਕਰ ਸਕਦੇ ਹਾਂ। ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰੇ ਨੁੰ ਹੋਰ ਵਧਣ ਫੁੱਲਣ ਲਈ ਅੱਗੇ ਲਿਜਾਂਦੇ ਹੋਏ ਇਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।
ਅੰਤ ਵਿਚ ਬੱਸ ਇਕ ਸਵਾਲ ਜੇਕਰ ਅਸੀਂ ਚੁਪ ਰਹੇ ਤਾਂ ਫਿਰ ਇਹ ਪਹਿਲ ਕੌਣ ਕਰੇਗਾ ?

Comments are closed.

COMING SOON .....


Scroll To Top
11