Tuesday , 18 June 2019
Breaking News
You are here: Home » PUNJAB NEWS » ਅਸਲਾ ਧਾਰਕ ਆਪਣੇ ਹਥਿਆਰ ਤੁਰੰਤ ਜਮ੍ਹਾਂ ਕਰਵਾਉਣ : ਐਸ. ਐਚ. ਓ. ਨਿਧਾਨ ਸਿੰਘ

ਅਸਲਾ ਧਾਰਕ ਆਪਣੇ ਹਥਿਆਰ ਤੁਰੰਤ ਜਮ੍ਹਾਂ ਕਰਵਾਉਣ : ਐਸ. ਐਚ. ਓ. ਨਿਧਾਨ ਸਿੰਘ

ਜਗਰਾਉਂ, 18 ਮਾਰਚ (ਪਰਮਜੀਤ ਸਿੰਘ ਗਰੇਵਾਲ)- ਥਾਣਾ ਸਿਟੀ ਦੇ ਇੰਚਾਰਜ ਐਸ. ਐਚ. ਓ. ਨਿਧਾਨ ਸਿਘ ਨੇ ਸਮੂਹ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੁਰੰਤ ਆਪਣਾ ਅਸਲਾ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹਾ ਲੋਕ ਸਭਾ ਚੋਣਾਂ ਦੌਰਾਨ ਕਿਸੇ ਲੜਾਈ ਝਗੜੇ ਜਾਂ ਕਿਸੇ ਅਣ-ਸੁਖਾਵੀਂ ਘਟਨਾ ਨੂੰ ਟਾਲਣ ਕਰਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ ਸਾਰਿਆਂ ਲਈ ਹਨ ਅਤੇ ਜੇ ਕਿਸੇ ਨੇ ਆਪਣਾ ਅਸਲਾ ਜਮ੍ਹਾਂ ਨਾ ਕਰਵਾਇਆ ਤਾਂ ਉਸ ਖਿਲਾਫ਼ ਦਫ਼ਾ 144 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Comments are closed.

COMING SOON .....


Scroll To Top
11