Saturday , 20 April 2019
Breaking News
You are here: Home » PUNJAB NEWS » ਅਸ਼ੋਕ ਕੁਮਾਰ ਬਬਲੀ ਬਣੇ ਰਾਈਸ ਮਿੱਲਰਜ ਐਸੋਸੀਏਸ਼ਨ ਲੌਂਗੋਵਾਲ ਦੇ ਪ੍ਰਧਾਨ

ਅਸ਼ੋਕ ਕੁਮਾਰ ਬਬਲੀ ਬਣੇ ਰਾਈਸ ਮਿੱਲਰਜ ਐਸੋਸੀਏਸ਼ਨ ਲੌਂਗੋਵਾਲ ਦੇ ਪ੍ਰਧਾਨ

ਲੌਂਗੋਵਾਲ, 6 ਸਤੰਬਰ (ਭਗਵੰਤ ਸ਼ਰਮਾ)- ਰਾਈਸ ਮਿੱਲਰਜ ਐਸੋਸੀਏਸ਼ਨ, ਲੌਂਗੋਵਾਲ ਦੀ ਮੀਟਿੰਗ ਸ੍ਰੀ ਸ਼ੰਕਰ ਜੀ ਰਾਈਸ ਮਿੱਲ ਮੰਡੇਰ ਕਲਾਂ ਰੋਡ, ਲੌਂਗੋਵਾਲ ਵਿਖੇ ਹੋਈ ਜਿਸ ਦੌਰਾਨ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਚੋਣ ਦੌਰਾਨ ਸਰਬਸੰਮਤੀ ਨਾਲ ਅਸ਼ੋਕ ਕੁਮਾਰ ਬਬਲੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਰਿੰਦਰਪਾਲ ਗਰਗ ਨੂੰ ਸਰਪ੍ਰਸਤ, ਸੁਰਿੰਦਰ ਮਿੱਤਲ ਚੇਅਰਮੈਨ, ਪਰਮਜੀਤ ਸਿੰਘ, ਦਿਨੇਸ਼ ਗਰਗ ਮੀਤ ਪ੍ਰਧਾਨ, ਬਾਲ ਕਿਸ਼ਨ ਬਾਲੀ ਜਨਰਲ ਸਕੱਤਰ ਅਤੇ ਪ੍ਰਵੀਨ ਕੁਮਾਰ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਅਤੇ ਬਾਕੀ ਆਹੁਦੇਦਾਰਾਂ ਨੇ ਕਿਹਾ ਕਿ ਰਾਈਸ ਮਿੱਲਰਜ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਜੋ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਪੂਰੀ ਇਮਾਨਦਾਰੀ ਨਾਲ ਪੂਰੀਆਂ ਕਰਨਗੇ। ਉਨਾਂ ਕਿਹਾ ਕਿ ਸਰਕਾਰ ਦੀ 2018-19 ਦੀ ਪਾਲਿਸੀ ਦਾ ਅਸੀਂ ਪੂਰਨ ਬਾਈਕਾਟ ਕਰਦੇ ਹਾਂ ਕਿਉਂਕਿ ਇਹ ਪਾਲਿਸੀ ਸੈਲਰ ਮਾਰੂ ਨੀਤੀ ਤਹਿਤ ਬਣਾਈ ਗਈ ਹੈ। ਇਸ ਮੌਕੇ ਅਮ੍ਰਿਤ ਲਾਲ ਸੰਗਰੂਰ, ਰਮੇਸ਼ ਕੁਮਾਰ ਸੰਗਰੂਰ, ਕਿਣਕ ਲਾਲ, ਮਨੋਜ ਕੁਮਾਰ, ਫਰਾਂਸੂ ਗਰਗ ਮੰਗਤ ਰਾਏ, ਬਲਜੀਤ ਸਿੰਘ, ਰੋਹਿਤ ਕੁਮਾਰ, ਵਿਕਾਸ ਕੁਮਾਰ ਵਿੱਕੀ, ਸ਼ਿਵ ਆਰੀਆ ਆਦਿ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11