Saturday , 7 December 2019
Breaking News
You are here: Home » HEALTH » ਅਵਾਰਾ ਢੱਠੇ ਨੇ ਲਈ ਇਕ ਹੋਰ ਦੀ ਜਾਨ

ਅਵਾਰਾ ਢੱਠੇ ਨੇ ਲਈ ਇਕ ਹੋਰ ਦੀ ਜਾਨ

ਖ਼ਨੌਰੀ, 13 ਨਵੰਬਰ (ਸਤਨਾਮ ਸਿੰਘ ਕੰਬੋਜ)- ਬੀਤੇ ਦਿਨੀ ਸਥਾਨਕ ਸ਼ਹਿਰ ਖਨੌਰੀ ਦੇ ਨੈਸ਼ਨਲ ਹਾਈਵੇ ਤੇ ਆਵਾਰਾ ਢੱਠੇ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਤਕ ਦੀ ਪਹਿਚਾਣ ਗੁਲਾਬ ਸਿੰਘ ਪੁੱਤਰ ਲੀਲਾ ਰਾਮ ਵਾਸੀ ਨਰੈਣਗੜ੍ਹ ਵਜੋਂ ਹੋਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਗੁਲਾਬ ਸਿੰਘ ਅਤੇ ਉਸ ਦੇ ਚਾਚੇ ਦਾ ਬੇਟਾ ਰਾਮ ਨਿਵਾਸ ਪੁੱਤਰ ਸੈਂਸੀ ਰਾਮ ਮੋਟਰਸਾਈਕਲ ਪਰ ਪਾਤਰਾਂ ਤੋਂ ਵਾਪਿਸ ਆਪਣੇ ਪਿੰਡ ਨਰੈਣਗੜ੍ਹ ਨੂੰ ਜਾ ਰਹੇ ਸਨ ਤਾਂ ਖਨੌਰੀ ਨੈਸ਼ਨਲ ਹਾਈਵੇ ਤੇ ਆਵਾਰਾ ਢੱਠੇ ਨਾਲ ਐਕਸੀਡੈਂਟ ਹੋ ਗਿਆ ਜਿਸ ਨਾਲ ਗੁਲਾਬ ਸਿੰਘ ਦੇ ਸਿਰ ‘ਚ ਸੱਟ ਲੱਗੀ ਅਤੇ ਸੀਰੀਅਸ ਹਾਲਾਤ ਹੋਣ ਕਾਰਨ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਚ ਦਾਖਲ ਕਰਵਾ ਦਿੱਤਾ ਪਰ ਹਾਲਾਤ ਜ਼ਿਆਦਾ ਸੀਰੀਅਸ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਸੀ ਜਿਸ ਦੀ ਬੀਤੇ ਦਿਨ ਬੁੱਧਵਾਰ ਨੂੰ ਮੌਤ ਹੋ ਗਈ ਸੀ ਇਸ ਸਬੰਧੀ ਦੱਸਦਿਆਂ ਥਾਣੇਦਾਰ ਸਤਨਾਮ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਕਿ ਗੁਲਾਬ ਸਿੰਘ ਦੇ ਪੰਜ ਬੱਚੇ ਹਨ। ਤਿੰਨ ਬੇਟੀਆਂ ਅਤੇ ਦੋ ਬੇਟੇ ਹਨ ਜਿਨ੍ਹਾਂ ਚ ਦੋ ਬੇਟੀਆਂ ਵਿਹਾਉਣ ਵਾਲੀਆਂ ਹਨ ।ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈ।

Comments are closed.

COMING SOON .....


Scroll To Top
11