Thursday , 25 April 2019
Breaking News
You are here: Home » HEALTH » ਅਲਟਰਾਸਾਊਂਡ ਸੈਂਟਰ ’ਤੇ ਚੰਡੀਗੜ੍ਹ ਦੀ ਟੀਮ ਵੱਲੋਂ ਅਚਾਨਕ ਛਾਪੇਮਾਰੀ

ਅਲਟਰਾਸਾਊਂਡ ਸੈਂਟਰ ’ਤੇ ਚੰਡੀਗੜ੍ਹ ਦੀ ਟੀਮ ਵੱਲੋਂ ਅਚਾਨਕ ਛਾਪੇਮਾਰੀ

ਫਤਹਿਗੜ੍ਹ ਚੂੜੀਆਂ, 11 ਫਰਵਰੀ (ਪੰਕਜ ਪਾਂਧੀ)- ਲਿੰਗ ਨਿਰਧਾਰਤ ਟੈਸਟ ਕਰਨਾਂ ਬੇਸ਼ਕ ਜੁਰਮ ਮੰਨਿਆਂ ਜਾਂਦਾ ਹੇ ਪਰ ਪੈਸਿਆਂ ਦੀ ਖਾਤਰ ਕੁਝ ਲੋਕ ਅਜਿਹੇ ਕੰਮ ਕਰਨ ਤੋਂ ਵੀ ਬਾਜ ਨਹੀਂ ਆਉਦੇ ਜੋ ਗੈਰਕਨੂੰਨੀ ਹੋਣ ਅਜਿਹਾ ਹੀ ਇਕ ਅਲਟਰਾਸਾਂਉਡ ਸੈਂਟਰ ਅਤੇ ਡਾਇਗਨੋਸਟਿਕ ਸੈਂਟਰ ਫਤਹਿਗੜ੍ਹ ਚੂੜੀਆਂ ਦੇ ਮੇਨ ਬਜਾਰ ਵਿਚ ਚਲ ਰਿਹਾ ਸੀ ਜੋ ਗੁਰੂ ਨਾਨਕ ਅਲਟਰਾਸਾਉਡ ਅਤੇ ਡਾਇਗਨੋਸਟਿਕ ਸੈਂਟਰ ਤੇ ਮਸ਼ੀਨ ਲਗਾ ਕੇ ਸਿਰਫ ਇਹ ਹੀ ਚੈਕ ਕਰਦੇ ਸੀ ਕਿ ਗਰਭਵਤੀ ਔਰਤ ਦੇ ਪੇਟ ਵਿਚ ਲੜਕਾ ਹੇ ਜਾ ਲੜਕੀ ਜਿਸ ਦੀ ਛਾਪੇਮਾਰੀ ਦੌਰਾਨ ਚੰਡੀਗੜ੍ਹ ਸਹਿਤ ਵਿਭਾਗ ਦੀ ਟੀਮ ਵਲੋਂ ਫਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ ਵਿਚ ਗੁਰੂ ਨਾਨਕ ਅਲਟਰਾਸਾਊਂਡ ਅਤੇ ਡਾਇਗਨੋਸਟਕਿ ਸੈਂਟਰ ਵਿਚ ਛਾਪਾ ਮਾਰਆਿ। ਇਸ ਦੌਰਾਨ ਗੈਰ ਕਾਨੂੰਨੀ ਲਿੰਗ ਨਰਿਧਾਰਤ ਟੈਸਟ ਕਰਦੇ ਹੋਏ ਸੈਂਟਰ ਦੇ ਮਾਲਿਕ ਅਤੇ ਉਨ੍ਹਾਂ ਸਾਥੀਆਂ ਨੂੰ ਰੰਗੇ ਹਥੋਂ ਗ੍ਰਫ਼ਿਤਾਰ ਕਰ ਲਿਆ ਸਵਿਲ ਸਰਜਨ ਗੁਰਦਾਸਪੁਰ ਕ੍ਰਿਸ਼ਨ ਚੰਦ ਕੋਲ ਗੁਪਤ ਸੂਚਨਾ ਸੀ ਕੀ ਇਥੇ ਗਰਮ ਨਿਰਧਾਰਿਤ ਟੈਸਟ ਕੀਤੇ ਜਾਂਦੇ ਹਨ। ਤੇ ਅਜ ਸਿਹਤ ਵਿਭਾਗ ਦੀ ਸਪੈਸ਼ਲ ਟੀਮ ਨੇ ਇਕ ਗੁਪਤ ਆਪ੍ਰੇਸ਼ਨ ਰਾਹੀਂ ਚੰਡੀਗੜ ਤੋਂ ਸਪੀਡ ਨੈਟਵਰਕ ਦੇ ਡਾਇਰੈਕਟਰ ਡਾਕਟਰ ਰਮੇਸ਼ ਦਤ ਦੀ ਅਗਵਾਈ ਵਿਚ ਹਰਦੀਪ ਸਿੰਘ ਅੰਮ੍ਰਿਤਸਰ, ਐਸ ਐਮ ਓੁ ਸੰਜੀਵ ਭਲਾ , ਐਸ ਐਮ ਓੁ ਫਤਿਹਗੜ੍ਹ ਚੂੜੀਆਂ ਅਰੁਨ ਸ਼ਰਮਾ , ਸੈਂਟਰ ਦੇ ਮਾਲਿਕ ਨੂੰ ਲਿੰਗ ਨਰਿਧਾਰਤਿ ਟੈਸਟ ਕਰਦੇ ਰੰਗੇ ਹਥੀ ਕਾਬੂ ਕੀਤਾ ਹੈ ਤੇ ਸੈਂਟਰ ਦੇ ਮਾਲਿਕ ਅਤੇ ਹਸਪਤਾਲ ਦੇ ਪੰਜ ਕਰਮਚਾਰੀਆਂ ਡਾ ਅਮਨਦੀਪ ਸਿੰਘ ਪੁਤਰ ਇਦਰਜੀਤ ਸਿੰਘ ਵਾਸੀ ਫਤਹਿਗੜ੍ਹ ਚੂੜੀਆਂ, ਓੁਕਾਰ ਸਿੰਘ ?ਲਪਰ ਪੁਤਰ ਮਨਜੀਤ ਸਿੰਘ ਕੌਮ ਜਟ ਵਾਸੀ ਫਤਹਿਗੜ੍ਹ ਚੂੜੀਆਂ,ਪ੍ਰਿਤਪਾਲ ਸਿੰਘ ਪੁਤਰ ਬਖਸੀਸ ਸਿੰਘ ਵਾਸੀ ਗਗੋਮਾਹਲ, ਰਣਜੀਤ ਸਿੰਘ ਪੁਤਰ ਸਤਪਾਲ ਸਿੰਘ ਰਾਮਗੜੀਆ ਘਣੀਏ ਕੇ ਬਾਗਰ, ਅਤੇ ਇਕ ਔਰਤ ਬਲਵਿੰਦਰ ਕੌਰ ਵਿਧਵਾ ਪਤਨੀ ਕੁਲਵੰਤ ਸਿੰਘ ਕੌਮ ਮਹਿਰਾ ਵਾਸੀ ਹੇਰ ਨੂੰ ਕਾਬੂ ਕਰ ਲਿਆ ਹੈ।

Comments are closed.

COMING SOON .....


Scroll To Top
11