Sunday , 21 April 2019
Breaking News
You are here: Home » INTERNATIONAL NEWS » ਅਲਜੀਰੀਆ ’ਚ ਜਹਾਜ਼ ਦੁਰਘਟਨਾਗ੍ਰਸਤ; 257 ਲੋਕਾਂ ਦੀ ਮੌਤ

ਅਲਜੀਰੀਆ ’ਚ ਜਹਾਜ਼ ਦੁਰਘਟਨਾਗ੍ਰਸਤ; 257 ਲੋਕਾਂ ਦੀ ਮੌਤ

ਅਲਜੀਰੀਆ, 11 ਅਪ੍ਰੈਲ- ਅਲਜੀਰੀਆ ‘ਚ ਬੁਧਵਾਰ ਨੂੰ ਇਕ ਫੌਜੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ’ਚ 257 ਲੋਕਾਂ ਦੀ ਮੌਤ ਹੋ ਗਈ ਹੈ।ਰਾਜਧਾਨੀ ਅਲਜੀਅਰਜ਼ ਤੋਂ 20 ਮੀਲ ਦੀ ਦੂਰੀ ‘ਤੇ ਸਥਿਤ ਬੌਫਾਰਿਕ ’ਚ ਏਅਰਪੋਰਟ ਨੇੜੇ ਇਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।ਸਥਾਨਕ ਸਮੇਂ ਮੁਤਾਬਕ ਇਹ ਦੁਰਘਟਨਾ ਸਵੇਰੇ 8 ਵਜੇ ਵਾਪਰੀ। ਅਲਜੀਰੀਆ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਮ੍ਰਿਤਕਾਂ ਵਿਚ ਜਹਾਜ਼ ਦੇ ਚਾਲਕ ਦਲ ਦੇ 10 ਮੈਂਬਰ ਅਤੇ 247 ਯਾਤਰੀ ਸ਼ਾਮਲ ਸਨ। ਯਾਤਰੀਆਂ ਵਿਚ ਜ਼ਿਆਦਾਤਰ ਹਥਿਆਰਬੰਦ ਫੋਰਸ ਦੇ ਮੈਂਬਰ ਸਨ।ਇਸ ਜਹਾਜ਼ ’ਚ ਮੁੱਖ ਤੌਰ ’ਤੇ ਫੌਜੀ ਅਤੇ ਉਨ੍ਹਾਂ ਦੇ ਪਰਿਵਾਰ ਸਫਰ ਕਰ ਰਹੇ ਸਨ। ਦੇਖਣ ਵਾਲਿਆਂ ਨੇ ਦਸਿਆ ਕਿ ਇਹ ਹਾਦਸੇ ਬਹੁਤ ਭਿਆਨਕ ਸੀ।ਉਨ੍ਹਾਂ ਵਲੋਂ ਲਈਆਂ ਗਈਆਂ ਤਸਵੀਰਾਂ ‘ਚ ਦਿਖਾਈ ਦੇ ਰਿਹਾ ਹੈ ਕਿ ਰਨਵੇਅ ਦੇ ਨੇੜੇ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਜਾ ਸਕਦਾ ਹੈ। ਮੌਕੇ ‘ਤੇ ਰਾਹਤ ਲਈ 14 ਐਂਬੂਲੈਂਸ ਅਤੇ 10 ਫਾਇਰ ਇੰਜਣ ਭੇਜੇ ਗਏ। ਸੂਤਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਅਸਲੀ ਕਾਰਨ ਹਾਲੇ ਤੱਕ ਨਿਰਧਾਰਿਤ ਨਹੀਂ ਹੋ ਸਕਿਆ। ਇਸ ਮਾਮਲੇ ਦੀ ਜਾਂਚ ਫੌਜ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਹਵਾਈਅਡੇ ਦੇ ਨੇੜਲੇ ਰਸਤਿਆਂ ਨੂੰ ਬੰਦ ਕਰ ਦਿਤਾ ਗਿਆ ਹੈ ਤਾਂ ਕਿ ਐਮਰਜੈਂਸੀ ਸੇਵਾ ਨੂੰ ਰਾਹਤ ਕਾਰਜਾਂ ‘ਚ ਮਦਦ ਮਿਲ ਸਕੇ। ਜ਼ਿਕਰਯੋਗ ਹੈ ਕਿ ਫਰਵਰੀ 2014 ਵਿਚ ਅਲਜੀਰੀਆ ਦਾ ਹਵਾਈ ਫੌਜ ਲੋਕਹੀਡ ਸੀ-130 ਹੇਰਕੁਲਸ ਪੂਰਬੀ ਅਲਜੀਰੀਆ ਪਹਾੜੀਆਂ ’ਚ ਘਟਨਾਗ੍ਰਸਤ ਹੋ ਗਿਆ ਸੀ, ਜਿਸ ‘ਚ 77 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਜਿਊਂਦਾ ਬਚਿਆ ਸੀ।ਇਹ ਜੁਲਾਈ 2014 ਤੋਂ ਬਾਅਦ ਸਭ ਤੋਂ ਖ਼ਤਰਨਾਕ ਜਹਾਜ਼ ਹਾਦਸਾ ਹੈ, ਜਦੋਂ ਪੂਰਬੀ ਯੂਕਰੇਨ ਤੋਂ 298 ਵਿਅਕਤੀਆਂ ਦੀ ਮਲੇਸ਼ੀਅਨ ਏਅਰਲਾਈਂਜ਼ ਦੇ ਜਹਾਜ਼ ਦੇ ਹਾਦਸੇ ਵਿੱਚ ਮੌਤ ਹੋ ਗਈ ਸੀ।

Comments are closed.

COMING SOON .....


Scroll To Top
11