Wednesday , 21 November 2018
Breaking News
You are here: Home » PUNJAB NEWS » ਅਮ੍ਰਿਤਸਰ ਰੇਲ ਹਾਦਸਾ ਬੇਹੱਦ ਦੁਖਦਾਈ : ਮੋਹਿਤ ਕੁੰਦਰਾ

ਅਮ੍ਰਿਤਸਰ ਰੇਲ ਹਾਦਸਾ ਬੇਹੱਦ ਦੁਖਦਾਈ : ਮੋਹਿਤ ਕੁੰਦਰਾ

ਸ੍ਰੀ ਮਾਛੀਵਾੜਾ ਸਾਹਿਬ, 22 ਅਕਤੂਬਰ (ਜਗਰੂਪ ਸਿੰਘ ਮਾਨ)- ਯੂਥ ਕਾਂਗਰਸ ਦੇ ਸੀਨੀਅਰ ਆਗੂ ਤੇ ਸ਼ਰਾਬ ਕਾਰੋਬਾਰੀ ਨੌਜਵਾਨ ਆੜਤੀ ਮੋਹਿਤ ਕੁੰਦਰਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੁਸਹਿਰੇ ਵਾਲੇ ਦਿਨ ਅਮ੍ਰਿਤਸਰ ਜੋੜਾ ਫਾਟਕਾਂ ਤੇ ਹੋਏ ਰੇਲ ਹਾਦਸੇ ਦੌਰਾਨ ਮਾਰੇ ਗਏ ਆਮ ਲੋਕਾਂ ਦੀਆਂ ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਦਿਲ ਨੂੰ ਹਲੂਣ ਕੇ ਰਖ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਅਜਿਹੀਆਂ ਮੌਤਾਂ ਪਿੱਛੇ ਰਹਿ ਗਏ ਪਰਿਵਾਰਾਂ ਲਈ ਵਡਾ ਘਾਟਾ ਹਨ ਉਥੇ ਸਾਡੇ ਪ੍ਰਸ਼ਾਸਨ ਢਾਂਚੇ ਦੀਆਂ ਪੋਲਾਂ ਵੀ ਖੋਲਦੀਆਂ ਹਨ ਕਿ ਕਿਵੇਂ ਅਫਸਰ ਸ਼ਾਹੀ ਕਨੂੰਨ ਦੀਆਂ ਧੱਜੀਆਂ ਉਡਾਉਣ ਤੇ ਤੁਲੀ ਹੋਈ ਹੈ ।ਉਹਨਾਂ ਕਿਹਾ ਕਿ ਜੋ ਇਸ ਹਾਦਸੇ ਦੌਰਾਨ ਮਾਰੇ ਗਏ ਉਹਨਾਂ ਵਾਪਸ ਨਹੀਂ ਆਉਣਾਂ, ਪਰ ਹੁਣ ਲੋੜ ਹੈ ਮੌਤ ਦੇ ਮੂੰਹ ਗਏ ਲੋਕਾਂ ਦੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਤੇ ਇਸ ਇਨਸਾਨੀ ਗਲਤੀ ਨੂੰ ਸੁਧਾਰਨ ਦੀ, ਤਾਂ ਜੋ ਮੁੜ ਅਜਿਹੇ ਹਾਦਸੇ ਨਾਂ ਹੋਣ।ਉਹਨਾਂ ਕਿਹਾ ਕਿ ਇਹ ਹਾਦਸਾ ਸਚਮੁਚ ਬੇਹਦ ਦੁਖਦਾਈ ਹੈ ਅਤੇ ਇਹਦੀ ਭਰਪਾਈ ਹੋਣ ਨੂੰ ਵਖਤ ਲਗੇਗਾ।

Comments are closed.

COMING SOON .....


Scroll To Top
11