Tuesday , 19 February 2019
Breaking News
You are here: Home » BUSINESS NEWS » ਅਮੀਰ ਬਣਨ ਦੀ ਲਾਲਸਾ ਨੇ ਬਣਾਇਆ ਨਸ਼ਾ ਤਸਕਰ ਇਕ ਕਿਲੋ ਹੈਰੋਇਨ ਸਮੇਤ ਕਾਬੂ

ਅਮੀਰ ਬਣਨ ਦੀ ਲਾਲਸਾ ਨੇ ਬਣਾਇਆ ਨਸ਼ਾ ਤਸਕਰ ਇਕ ਕਿਲੋ ਹੈਰੋਇਨ ਸਮੇਤ ਕਾਬੂ

ਲੁਧਿਆਣਾ, 22 ਜੂਨ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੋਜ ਸ਼ਰਮਾ)- ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰਖਦੇ ਹੋਏ  ਲੁਧਿਆਣਾ ਐਸ.ਟੀ.ਐਫ ਦੀ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ ਨਸ਼ਾ ਸਮਗਲਰ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ  ਕੀਤੀ ਹੈ। ਜਾਣਕਾਰੀ ਦਿੰਦਿਆਂ ਯੂਨਿਟ ਦੇ ਇੰਚਾਰਜ ਐਸ.ਆਈ ਹਰਬੰਸ ਸਿੰਘ ਨੇ ਦਸਿਆ ਹੈ ਕਿ ਏ.ਐਸ.ਆਈ ਰਾਮਪਾਲ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੇ ਸਬੰਧ ਵਿਚ ਆਜ਼ਾਦ ਨਗਰ ਡਾਬਾ ਰੋਡ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਇਕ ਤੇਜ਼ ਰਫ਼ਤਾਰ ਬਲੈਰੋ ਕਾਰ ਨੂੰ ਆਪਣੇ ਵਲ ਆਉਂਦੇ ਦੇਖਿਆ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਜਿਸ ਨੇ ਭਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਮੌਕੇ ਤੇ ਮੁਸਤੈਦੀ ਦਿਖਾਉਂਦਿਆਂ ਉਸ ਨੂੰ ਕਾਬੂ ਕਰ.ਲਿਆ ਕਾਰ ਦੀ ਤਲਾਸ਼ੀ ਉਪਰੰਤ  ਉਸ ਵਿਚੋਂ ਲੁਕੋਈ ਹੋਈ ਕਿਲੋ ਹੈਰਇਨ ਬਰਾਮਦ ਹੋਈ । ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਕਾਰ ਅਤੇ ਹੈਰੋਇਨ ਸਮੇਤ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ  ਮੁਕਦਮਾ ਨੰਬਰ 163 ਅਧੀਨ ਧਾਰਾ 22-61-85 ਐਨ. ਡੀ.ਪੀ.ਸੀ ਐਕਟ ਥਾਣਾ ਡਾਬਾ ਵਿਖੇ ਦਰਜ ਕੀਤਾ। ਫੜੇ ਗਏ ਮੁਲਜ਼ਮ ਦੀ ਪਹਿਚਾਣ ਪਵਨ ਕੁਮਾਰ ਉਮਰ ਕਰੀਬ 24 ਸਾਲ ਪੁਤਰ ਹਰੀ ਲਾਲ ਯਾਦਵ ਗਲੀ ਨੰਬਰ 10 ਮੁਹਲਾ ਢਿਲੋਂ ਨਗਰ ਥਾਣਾ ਡਾਬਾ ਜ਼ਿਲ੍ਹਾ ਲੁਧਿਆਣਾ  ਵਜੋਂ ਹੋਈ ਹੈ ।ਪੁਛਗਿਛ ਦੌਰਾਨ ਮੁਲਜ਼ਮ ਦੇ ਦਸਣ ਮੁਤਾਬਕ ਉਸ ਦੇ ਘਰੋਂ  ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ 1 ਲਖ 70 ਹਜਾਰ ਡਰਗ ਮਨੀ ਦੇ ਰੂਪ ਵਜੋਂ ਬਰਾਮਦ ਹੋਏ ,ਦੋਸ਼ੀ ਨੇ ਕਹਿੰਦਾ ਹੈ ਕਿ ਉਸ ਨੇ ਇਹ ਪੈਸਾ ਹੈਰੋਇਨ ਵੇਚ ਕੇ ਕਮਾਇਆ ਸੀ ।
ਪੁਛ ਵਿਚ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸ ਉਸ ਕੋਲ ਕੋਈ ਕੰਮ ਕਾਰ ਨਹੀਂ ਸੀ ਪੈਸੇ ਦੇ ਲਾਲਚ ਨੂੰ ਉਹ ਹੈਰੋਇਨ ਵੇਚਣ ਦਾ ਕੰਮ ਕਰਨ ਲਗ ਪਿਆ । ਜੋ ਤਕਰੀਬਨ ਪਿਛਲੇ ਦੋ ਸਾਲ ਤੋਂ ਕਰਦਾ ਆ ਰਿਹਾ ਹੈ। ਇਹ ਹੈਰਾਨ ਦਿਲੀ ਤੋਂ ਨਾਈਜੀਰੀਆ ਤੋਂ ਲਿਆ ਕੇ ਲੁਧਿਆਣਾ ਸ਼ਹਿਰ ਦੇ ਵਖ ਵਖ ਇਲਾਕੇ ਦੇ ਪਿੰਡਾਂ ਵਿਚ ਆਪਣੇ ਗਹਾਕਾਂ ਨੂੰ ਮਹਿੰਗੇ ਭਾਅ ਤੇ ਵੇਚਦਾ ਸੀ ।ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵਾਸਤੇ ਹੋਰ ਪੁਛਗਿਛ ਕੀਤੀ ਜਾਵੇਗੀ ਜਿਸ ਤੋਂ ਉਸਦੇ ਕੋਲੋਂ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾਵੇ।

Comments are closed.

COMING SOON .....


Scroll To Top
11