Thursday , 23 May 2019
Breaking News
You are here: Home » ENTERTAINMENT » ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ 13ਵਾਂ ਲਾਲ ਚੰਦ ਯਮਲਾ ਜੱਟ ਸੱਭਿਆਚਾਰ ਮੇਲਾ

ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ 13ਵਾਂ ਲਾਲ ਚੰਦ ਯਮਲਾ ਜੱਟ ਸੱਭਿਆਚਾਰ ਮੇਲਾ

ਪੁਰਾਣੇ ਗਾਇਕਾਂ ਦੇ ਗੀਤ ਅੱਜ ਵੀ ਲੋਕ ਦੇ ਦਿਲਾਂ ਵਿੱਚ ਧੜਕਦੇ ਹਨ : ਬਾਵਾ

ਅਮਰਗੜ੍ਹ, 19 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)-ਆਪਣੀ ਗਾਇਕੀ ਰਾਂਹੀ ਦੇਸ਼ਾਂ-ਵਿਦੇਸ਼ਾਂ ’ਚ ਵਸਦੇ ਲੱਖਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲ਼ੇ ਮਹਾਨ ਫ਼ਨਕਾਰਾਂ ਜਸਦੇਵ ਯਮਲਾ, ਕਰਮਜੀਤ ਧੂਰੀ, ਕਾਕਾ ਰਾਜਸਥਾਨੀ, ਗੁਰਪਾਲ ਸਿੰਘ ਪਾਲ ਅਤੇ ਪਿਆਰੇ ਲਾਲ ਵਡਾਲੀ ਦੀ ਯਾਦ ਨੂੰ ਸਮਰਪਿਤ ਬਲਵਿੰਦਰ ਸਿੰਘ ਬਾਵਾ ਯੂ.ਐਸ.ਏ ਦੀ ਪ੍ਰਧਾਨਗੀ ਹੇਠ ਲਾਲ ਚੰਦ ਯਮਲਾ ਜੱਟ ਸੱਭਿਆਚਾਰ ਕਮੇਟੀ, ਗ੍ਰਾਂਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਲੁਹਾਰਾ (ਮੋਗਾ) ਵੱਲੋਂ 13ਵਾਂ ਲਾਲ ਚੰਦ ਯਮਲਾ ਜੱਟ ਸੱਭਿਆਚਾਰਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।ਇਸ ਮੇਲੇ ਦਾ ਉਦਘਾਟਨ ਬਲਵਿੰਦਰ ਸਿੰਘ ਧਾਲੀਵਾਲ ਯੂ.ਐਸ.ਏ ਵੱਲੋਂ ਕੀਤਾ ਗਿਆ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਸ੍ਰੀਮਤੀ ਸਵਰਨਜੀਤ ਕੌਰ (ਪੀ.ਸੀ.ਐਸ) ਐਸ.ਡੀ.ਐਮ ਨਿਹਾਲ ਸਿੰਘ ਵਾਲਾ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਤੂੰਬੀ ਦੇ ਬਾਦਸ਼ਾਹ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਲੱਖਾਂ-ਕਰੋੜਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲ਼ੇ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਲਵਿੰਦਰ ਸਿੰਘ ਲੁਹਾਰਾ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਰਸੇ ਦੇ ਵਾਰਿਸ਼ ਆਖਦਿਆਂ ਉਨ੍ਹਾਂ ਦੇ ਇਸ ਉਪਰਾਲੇ ਦੀ ਭਰਭੂਰ ਸਲਾਘਾ ਕੀਤੀ।ਇਸ ਸਮੇਂ ਬਲਵਿੰਦਰ ਸਿੰਘ ਬਾਵਾ ਯੂ.ਐਸ.ਏ ਨੇ ਵਿਸ਼ੇਸ ਗੱਲਬਾਤ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ’ਨਵਾਂ ਨੌਂ ਦਿਨ ’ਤੇ ਪੁਰਾਣਾ ਸੌ ਦਿਨ’ ਵਾਂਗ ਪੁਰਾਣੇ ਲੋਕ ਗਾਇਕਾਂ ਦੀ ਅਖਿਉਂ ਮਿੱਠੀ ਅਵਾਜ਼ ’ਚ ਗਾਏ ਗੀਤ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲ਼ਿਆਂ ਦੇ ਦਿਲਾਂ ਵਿੱਚ ਧੜਕਦੇ ਹਨ, ਜਦਕਿ ਅਜੋਕੀ ਗਾਇਕੀ ਸ਼ੋਰ ਭਰਭੂਰ ਹੈ ਜੋ ਕੰਨ ਰਸ ਦੀ ਬਜਾਇ ਅੱਖਾਂ ਤੱਤੀਆਂ ਕਰਨ ਦਾ ਕੰਮ ਜ਼ਿਆਦਾ ਕਰਦੀ ਹੈ।ਉਨ੍ਹਾਂ ਕਿਹਾ ਕਿ ਇੰਨ੍ਹਾਂ ਮਹਾਨ ਗਾਇਕਾਂ ਦੇ ਗਾਏ ਗੀਤ ਲੋਕ ਗੀਤਾਂ ਦਾ ਦਰਜ਼ਾ ਪ੍ਰਾਪਤ ਕਰ ਚੁੱਕੇ ਹਨ, ਜੋ ਲੋਕ ਦੇ ਮਨਾਂ ਵਿੱਚ ਖ਼ਜਾਨੇ ਵਾਂਗ ਸਾਂਭੇ ਪਏ ਹਨ ਪਰ ਅਜੋਕੇ ਗੀਤਾਂ ਦੀ ਉਮਰ ਪਾਣੀ ਦੇ ਬੁਲਬਲੇ ਤੋਂ ਜ਼ਿਆਦਾ ਨਹੀਂ ਹੈ।ਇਸ ਮੇਲੇ ’ਤੇ ਲਾਲ ਚੰਦ ਯਮਲਾ ਜੱਟ ਜੀ ਦੇ ਸਗਿਰਦਾਂ ਸਮੇਤ ਪੰਜਾਬ ਦੇ ਆਪਣੇ ਸਮੇਂ ਦੇ ਪ੍ਰਸਿੱਧ ਅਨੇਕਾਂ ਗਾਇਕਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।ਜਿੰਨ੍ਹਾਂ ਵਿੱਚ ਕਰਤਾਰ ਰਮਲਾ-ਨਵਜੋਤ ਰਾਣੀ, ਮਚਲਾ ਜੱਟ, ਨਜ਼ੀਰ ਮੁਹੰਮਦ-ਮੰਜੂ ਗਿੱਲ, ਰਛਪਾਲ ਰਸੀਲਾ-ਮਹੋਣੀ ਰਸੀਲਾ, ਪਰਮਜੀਤ ਸਲਾਰੀਆ, ਜਸਵੀਰ ਜੱਸ, ਸੁੱਖ ਚਮਕੀਲਾ-ਜਸਵੀਰ ਜੱਸੀ, ਸਵਰਨ ਯਮਲਾ, ਸੁਰੇਸ਼ ਯਮਲਾ (ਲਾਲ ਚੰਦ ਯਮਲਾ ਜੀ ਦਾ ਪੋਤਾ), ਭੋਲਾ ਯਮਲਾ, ਸੋਮਨਾਥ ਪੰਡਿਤ ਕਵੀਸਰ ਰੋਡਿਆਂ ਵਾਲ਼ਿਆਂ ਤੋਂ ਇਲਾਵਾ ਮਰਹੂਮ ਯਸਦੇਵ ਯਮਲਾ ਜੀ ਦੀ ਧਰਮਪਤਨੀ ਸਰਬਜੀਤ ਚਿਮਟੇ ਵਾਲ਼ੀ, ਗੀਤਕਾਰ ’ਤੇ ਸਾਹਿਤਕਾਰ ਅਮਰੀਕ ਤਲਵੰਡੀ, ਸਾਹਿਤਕਾਰ ਹਰਦਿਆਲ ਧੂਹੀ, ਗੀਤਕਾਰ ਗਿੱਲ ਨੱਥੋਹੇੜੀ ਵਾਲ਼ਾ, ਜਸਵਿੰਦਰ ਸਿੰਘ ਧਾਲੀਵਾਲ, ਗੀਤਕਾਰ ਭੰਗੂ ਫੁਲੇੜੇ ਵਾਲ਼ਾ, ਤਾਰੀ ਸਲਾਰ, ਬਲਕਾਰ ਹੰਸ਼ ਧੂਰੀ, ਭੀਮ ਲਵਾਣਾ, ਦਵਿੰਦਰ ਘੱਲ ਕਲਾਂ, ਕਰਮਪਾਲ ਮੰਡਿਆਲਾ, ਅਵਤਾਰ ਸਿੰਘ ਮਹਿਤਾ, ਕੌਰ ਸਿੰਘ ਗਿੱਲ ਬਠਿੰਡਾ, ਸੁਖਵਿੰਦਰ ਸਿੰਘ ਗਿੱਲ ਧੂਰੀ, ਮੱਖਣ ਭੈਣੀਕਲਾਂ, ਬੂਟਾ ਗੱਪੀ, ਦਿਲਬਾਗ ਹੁੰਦਲ, ਗੋਗੀ ਨਿਆਮਤਪੁਰੀ ਸਮੇਤ ਅਨੇਕਾਂ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ।ਪਹੁੰਚੇ ਕਲਾਕਾਰਾਂ ਵੱਲੋਂ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਬਾਵਾ ਨੂੰ ਆਪਣੇ ਵੱਲੋਂ ਲੋਈ ਭੇਂਟ ਕਰਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਟੇਜ਼ ਸੰਚਾਲਨ ਦੀ ਅਹਿਮ ਭੂਮਿਕਾ ਪ੍ਰਸਿੱਧ ਫ਼ਨਕਾਰ ਸਰਬਜੀਤ ਬੱਬੂ ਨੇ ਆਪਣੇ ਵੱਖਰੇ ਅੰਦਾਜ਼ ’ਚ ਬਾਖ਼ੂਬੀ ਨਿਭਾਈ।

Comments are closed.

COMING SOON .....


Scroll To Top
11