Wednesday , 21 November 2018
Breaking News
You are here: Home » INTERNATIONAL NEWS » ਅਮਰੀਕਾ ਵਿੱਚ ਅਰਪਿੰਦਰ ਕੌਰ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ

ਅਮਰੀਕਾ ਵਿੱਚ ਅਰਪਿੰਦਰ ਕੌਰ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ

ਵਾਸ਼ਿੰਗਟਨ ਡੀ. ਸੀ., 3 ਜਨਵਰੀ- ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਹੈ। ਅਮਰੀਕਾ ਦੀ ਕਮਰਸ਼ਲ ਕੰਪਨੀ ਵਲੋਂ ਇਸ ਦਸਤਾਰਧਾਰੀ ਮੁਟਿਆਰ ਨੂੰ ਪਾਇਲਟ ਨਿਯੁਕਤ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਬਾਰੇ ਪੂਰੇ ਸੰਸਾਰੇ ਦੇ ਸਿਖ ਫਖਰ ਨਾਲ ਮਾਣ ਮਹਿਸੂਸ ਕਰ ਰਹੇ ਹਨ। ਜਿਥੇ ਇਸ ਨਿਯੁਕਤੀ ਨਾਲ ਸਿਖੀ ਪਹਿਚਾਣ ਨੂੰ ਬਲ ਮਿਲਿਆ ਹੈ, ਉਥੇ ਦੂਸਰੀਆਂ ਭਾਰਤੀ ਮੁਟਿਆਰਾਂ ਨੂੰ ਵੀ ਸੇਧ ਮਿਲੀ ਹੈ।ਮਾਰਚ 2008 ਵਿਚ ਸਿਖ ਕੁਲੀਸ਼ਨ ਵਲੋਂ ਅਰਪਿੰਦਰ ਕੌਰ ਨੂੰ ਦਸਤਾਰ ਨਾਲ ਜਹਾਜ਼ ਚਲਾਉਣ ਦੀ ਆਗਿਆ ਦਿਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਜਿਸ ਦੇ ਨਾਲ ਅਰਪਿੰਦਰ ਕੌਰ ਦੇ ਸੁਪਨੇ ਨੂੰ ਬੂਰ ਪਿਆ ਹੈ। ਅਰਪਿੰਦਰ ਕੌਰ 15 ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਪਹਲੀ ਵਾਰ ਅਮਰੀਕਾ ਜਹਾਜ਼ ਵਿਚ ਸਵਾਰ ਹੋਈ ਸੀ। ਉਸ ਸਮੇਂ ਉਸਨੇ ਜਹਾਜ਼ ਦੇ ਚਾਲਕ ਨੂੰ ਪੁਛਿਆ ਸੀ ਕਿ ਉਹ ਜਹਾਜ਼ ਦੀ ਕੋਕਪਿਟ ਵਿਚ ਬੈਠ ਸਕਦੀ ਹੈ, ਪਰ ਉਹ ਸਮਾਂ 9/11 ਤੋਂ ਪਹਿਲਾਂ ਦਾ ਸੀ ਜਿਸ ਕਰਕੇ ਪਾਇਲਟ ਨੇ ਇਕ ਘੰਟਾ ਉਸਨੂੰ ਕੋਕਪਿਟ ਵਿਚ ਬੈਠਣ ਦਾ ਮੌਕਾ ਦਿਤਾ, ਜਿਸਨੇ ਅਰਪਿੰਦਰ ਕੌਰ ਦੀ ਜ਼ਿੰਦਗੀ ਨੂੰ ਬਦਲ ਕੇ ਰਖ ਦਿਤਾ ਹੈ। ਭਾਵੇਂ ਉਸਨੇ ਸਿਸਟਮ ਇੰਜੀਨੀਅਰ ਦਾ ਕੋਰਸ ਕੀਤਾ ਸੀ ਪਰ ਮਾਪਿਆਂ ਦੇ ਸਹਿਯੋਗ ਅਤੇ ਉਸਦੇ ਦ੍ਰਿੜ ਇਰਾਦੇ ਨੇ ਉਸਨੂੰ ਪਾਇਲਟ ਵਜੋਂ ਉਭਾਰਿਆ ਜੋ ਉਸਨੇ ਹਾਸਲ ਕਰਕੇ ਇਤਿਹਾਸ ਸਿਰਜ ਦਿਤਾ ਹੈ। ਸਿਖਾਂ ਲਈ ਇਹ ਬਹੁਤ ਵਡਾ ਮਾਰਕਾ ਹੈ ਜੋ ਸਿਖ ਕੁੜੀ ਨੇ ਅਮਰੀਕਾ ਵਿਚ ਪ੍ਰਾਪਤ ਕਰਕੇ ਮਜ਼ਬੂਤ ਧਾਰਮਿਕ ਜਜ਼ਬੇ ਤੇ ਸਿਖੀ ਪਹਿਚਾਣ ਨੂੰ ਚਮਕਾਇਆ ਹੈ ਜੋ ਅਮਰੀਕਾ ਦੀ ਅਬਾਦੀ ਲਈ ਸਾਂਝੀ ਸੋਚ ਦਾ ਪ੍ਰਤੀਕ ਹੈ।

Comments are closed.

COMING SOON .....


Scroll To Top
11