Monday , 14 October 2019
Breaking News
You are here: Home » NATIONAL NEWS » ਅਮਰੀਕਾ-ਭਾਰਤ ਦੀ ਸਾਂਝੇਦਾਰੀ ਨਵੀਂ ਉਚਾਈਆਂ ‘ਤੇ ਪੁੱਜਣ ਲੱਗੀ : ਮਾਈਕ ਪੋਂਪੀਓ

ਅਮਰੀਕਾ-ਭਾਰਤ ਦੀ ਸਾਂਝੇਦਾਰੀ ਨਵੀਂ ਉਚਾਈਆਂ ‘ਤੇ ਪੁੱਜਣ ਲੱਗੀ : ਮਾਈਕ ਪੋਂਪੀਓ

ਨਵੀਂ ਦਿੱਲੀ, 26 ਜੂਨ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਪੁੱਜੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਸਾਂਝੀ ਪੱਤਰਕਾਰਤਾ ਸੰਮੇਲਨ ‘ਚ ਭਾਰਤ ਨੂੰ ਨਾ ਸਿਰਫ ਦੁਵੱਲਾ ਸਾਂਝੇਦਾਰ ਬਲਕਿ ਉਸ ਤੋਂ ਕਿਤੇ ਵੱਡਾ ਦੱਸਿਆ ਹੈ। ਜਿਸ ਨਾਲ ਉਹ ਇਕ ਦੂਜੇ ਨੂੰ ਦੁਨੀਆ ‘ਚ ਕਿਤੇ ਵੀ ਮਦਦ ਕਰ ਸਕਦੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅਮਰੀਕਾ-ਭਾਰਤ ਦੀ ਸਾਂਝੇਦਾਰੀ ਨਵੀਂ ਉਚਾਈਆਂ ‘ਤੇ ਪੁੱਜਣ ਲੱਗੀ ਹੈ, ਜਿਸ ਵਿੱਚ ਰੱਖਿਆ ਸਹਿਯੋਗ ਅਤੇ ਮੁਕਤ ਤੇ ਖੁਲ੍ਹੇ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਸਾਡੀ ਸਾਂਝੀ ਦੂਰਦਰਸ਼ਤਾ ਸ਼ਾਮਿਲ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਊਰਜਾ, ਵਪਾਰ ਮੁੱਦਿਆਂ, ਲੋਕਾਂ ਦਾ ਲੋਕਾਂ ਨਾਲ ਸੰਪਰਕ, ਅਫ਼ਗਾਨਿਸਤਾਨ, ਖਾੜੀ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਰਗੇ ਮੁੱਦਿਆਂ ‘ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਅੱਤਵਾਦ ‘ਤੇ, ਮੈਂ ਟਰੰਪ ਪ੍ਰਸ਼ਾਸਨ ਦੀ ਮਜ਼ਬੂਤ ਹਮਾਇਤ ਲਈ ਪ੍ਰਸੰਸਾ ਪ੍ਰਗਟਾਈ ਹੈ।

Comments are closed.

COMING SOON .....


Scroll To Top
11