ਨਿਊਯਾਰਕ, 24 ਜੁਲਾਈ(ਰਾਜ ਗੋਗਨਾ)- ਬੀਤੇ ਦਿਨ ਮੈਕਸੀਕੋ ਸੂਬੇ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿਚ 40ਵੀਆਂ ਸੀਨੀਅਰ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿਚ ਦੁਨੀਆੰ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਸਥਾਨਿਕ ਟ੍ਰੈਕ ਐਂਡ ਫੀਲਡ ਖੇਤਰ ਵਿਚ ਕਰਵਾਈਆਂ ਗਈਆਂ।ਇਹਨਾਂ ਖੇਡਾੰ ਵਿਚ ਫਰਿਜ਼ਨੋ ਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗਭਰੂਆੰ ਨੇ ਵੀ ਹਿਸਾ ਲਿਆ ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਹਨਾੰ ਖਿਡਾਰੀਆੰ ਵਿਚੋੰ ਗੁਰਬਖਸ਼ ਸਿੰਘ ਸਿਧੂ ਨੇ ਹੈਂਮਰ ਥਰੋ ਵਿਚ ਸੋਨੇ ਦਾ ਤਗਮਾਂ ਅਤੇ ਡਿਸਕਸ ਥਰੋ ਵਿਚ ਚਾਂਦੀ ਦਾ ਤਗਮਾਂ ਜਿਤਿਆ। ਇਸੇ ਤਰਾਂ ਸੁਖਨੈਂਣ ਸਿੰਘ ਮੁਲਤਾਨੀ (ਭੁਲਥ) ਨੇ ਟਰਿਪਲ ਜੰਪ ਅਤੇ ਲੌਂਗ ਜੰਪ ਵਿਚ ਸੋਨੇ ਦਾ ਤਗਮਾਂ ਜਿਤਿਆ ਅਤੇ 50 ਮੀਟਰ ਡੈਸ਼ ਰਸ ਵਿਚ ਉਸਨੂੰ ਬਰਾਊਨਜ਼ ਮੈਡਲ ਨਾਲ ਸਬਰ ਕਰਨਾ ਪਿਆ। ਇਹ ਦਸ ਦੇਈਏ ਕਿ ਸੁਖਨੈਂਣ ਤੇ ਗੁਰਬਖਸ਼ ਸਿਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖ਼ਰਚੇ ਤੇ ਪੂਰੇ ਅਮਰੀਕਾ ਭਰ ਵਿਚ ਸੀਨੀਅਰ ਗੇਮਾਂ ਵਿਚ ਹਿਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਉਚਾ ਕਰਦੇ ਆ ਰਹੇ।
You are here: Home » INTERNATIONAL NEWS » ਅਮਰੀਕਾ ਦੇ ਮੈਕਸੀਕੋ ਸੂਬੇ ’ਚ ਹੋਈਆਂ ਓਲੰਪਿਕ ਖੇਡਾਂ ’ਚ ਦੋ ਪੰਜਾਬੀਆਂ ਨੇ ਚਮਕਾਇਆ ਪੰਜਾਬ ਦਾ ਨਾਂਅ