Tuesday , 18 June 2019
Breaking News
You are here: Home » INTERNATIONAL NEWS » ਅਮਰੀਕਾ ’ਚ ਸਿਖ ਅਟਾਰਨੀ ਜਨਰਲ ’ਤੇ ਨਸਲੀ ਟਿਪਣੀ ਕਰਨ ਵਾਲੇ ਰੇਡੀਓ ਪੇਸ਼ਕਾਰ ਮੁਅਤਲ

ਅਮਰੀਕਾ ’ਚ ਸਿਖ ਅਟਾਰਨੀ ਜਨਰਲ ’ਤੇ ਨਸਲੀ ਟਿਪਣੀ ਕਰਨ ਵਾਲੇ ਰੇਡੀਓ ਪੇਸ਼ਕਾਰ ਮੁਅਤਲ

ਨਿਊਯਾਰਕ, 27 ਜੁਲਾਈ (ਪੀ.ਟੀ.)- ਅਮਰੀਕਾ ’ਚ ਪਹਿਲੇ ਸਿਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ’ਤੇ ਨਸਲੀ ਟਿਪਣੀ ਕਰਨ ਵਾਲੇ ਦੋ ਰੇਡੀਓ ਪੇਸ਼ਕਰਤਾਵਾਂ ਨੇ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਦੋਹਾਂ ਨੂੰ ‘ਇਤਰਾਜ਼ਯੋਗ ਅਤੇ ਗ਼ਲਤ ਭਾਸ਼ਾ‘ ਵਰਤੋਂ ਕਰਨ ਕਾਰਨ 10 ਦਿਨਾਂ ਲਈ ਮੁਅਤਲ ਵੀ ਕਰ ਦਿਤਾ ਗਿਆ ਹੈ। ਦਸ ਦਈਏ ਕਿ ਐਨ. ਜੇ. 101.5 ਐਫ. ਐਮ. ‘ਤੇ ‘ਡੇਨਿਸ ਅਤੇ ਜੁਡੀ ਰੋਡ ਸ਼ੋਅ‘ ਪੇਸ਼ ਕਰਨ ਵਾਲੇ ਮਾਲਾਯ ਅਤੇ ਜੁਡੀ ਫ੍ਰੈਂਕੋ ਨੇ ਮਾਰਿਜੁਆਨਾ ਨਾਲ ਜੁੜੇ ਮਾਮਲੇ ‘ਚ ਸਰਕਾਰੀ ਵਕੀਲਾਂ ਨੂੰ ਮੁਅਤਲ ਕਰਨ ਦੇ ਸ. ਗਰੇਵਾਲ ਦੇ ਫੈਸਲੇ ‘ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ ਦਸਤਾਰਧਾਰੀ ਵਿਅਕਤੀ (ਟਰਬਨ ਮੈਨ) ਦੇ ਤੌਰ-ਤੌਰ ‘ਤੇ ਵਾਰ-ਵਾਰ ਸੰਬੋਧਨ ਕੀਤਾ। ਪ੍ਰੋਗਰਾਮ ਦੀ ਆਡੀਓ ਵਾਇਰਲ ਹੋਣ ਮਗਰੋਂ ਦੋਹਾਂ ਰੇਡੀਓ ਪੇਸ਼ਕਾਰਾਂ ਨੂੰ ਵਡੇ ਪਧਰ ‘ਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋ ਮਾਲਾਯ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ ‘ਚ ਆਪਣੇ ਵਲੋਂ ਅਤੇ ਜੁਡੀ ਫ੍ਰੈਂਕੋ ਵਲੋਂ ਮੁਆਫ਼ੀ ਮੰਗੀ।

Comments are closed.

COMING SOON .....


Scroll To Top
11