Wednesday , 24 October 2018
Breaking News
You are here: Home » ENTERTAINMENT » ‘ਅਮਰੀਕਾ ’ਚ ਟਰਕ’ ਗੀਤ ਨੂੰ ਮਿਲੇ ਪਿਆਰ ਤੋਂ ਬੇਹਦ ਖੁਸ਼ : ਗਾਇਕ ਜਸ ਸਿਧੂ

‘ਅਮਰੀਕਾ ’ਚ ਟਰਕ’ ਗੀਤ ਨੂੰ ਮਿਲੇ ਪਿਆਰ ਤੋਂ ਬੇਹਦ ਖੁਸ਼ : ਗਾਇਕ ਜਸ ਸਿਧੂ

ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਮੰਡੀ ਦੇ ਵੇਹੜੇ ’ਚ ਆਪਣੀ ਵਖਰੀ ਧਾਕ ਜਮਾਉਣ ਵਾਲੇ ‘ਗਾਇਕ ਜਸ ਸਿਧੂ’ ਹੁਣ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਕਿਉਕਿ ਜਿਸ ਸੁਰੀਲੇ ਗਾਇਕ ਕੋਲ ਬੇਹਦ ਪਿਆਰੀ ਗਾਇਕੀ ਦੇ ਨਾਲ-ਨਾਲ ਸਭਿਆਚਾਰਕ ਤੇ ਪਰਿਵਾਰਕ ਗੀਤ ਹੋਣ ਉਸ ਨੂੰ ਸਰੋਤੇ ਹਮੇਸ਼ਾਂ ਹੀ ਪਸੰਦ ਕਰਦੇ ਹਨ ਤੇ ‘ਗਾਇਕ ਜਸ ਸਿਧੂ’ ਵੀ ਉਨ੍ਹਾਂ ਗਾਇਕਾਂ ਦੀ ਸੂਚੀ ’ਚ ਸ਼ਾਮਲ ਹੈ। ਬੇਸ਼ਕ ‘ਗਾਇਕ ਜਸ ਸਿਧੂ’ ਨੇ ਬਹੁਤ ਘਟ ਗੀਤ ਗਾਏ ਹਨ ਪਰ ਜਿੰਨੇ ਵੀ ਗਾਏ ਹਨ ਸਰੋਤਿਆਂ ਵਲੋਂ ਖਿੜ੍ਹੇ ਮਥੇ ਕਬੂਲ ਕੀਤਾ ਗਿਆ ਹੈ। ਆਪਣੇ ਪਹਿਲੇ ਗੀਤ ‘ਬਖ਼ਸ਼ਣਹਾਰ’ ਤੋਂ ਸ਼ੁਰੂਆਤ ਕਰਦਿਆਂ ਅਨੇਕਾਂ ਹੀ ਸੁਪਰਹਿਟ ਗੀਤ ਜਿਵੇਂ ਕਿ ‘ਤਿੰਨ ਪੰਜ’, ‘ਨੰਬਰ ਦੇ-ਦੇ ਮੁੰਡਿਆ’, ‘ਬੁਲਟ’, ‘ਜੀਜਾ ਸਾਲੀ’, ‘ਸਟਾਰ’, ‘ਨਾਨਕੇ ਚਲੀਆਂ’, ‘ਸੁਪਨਾ’, ‘ਬਾਬਾ ਬਖ਼ਤੌਰਾ’, ‘ਗਰਾਰੀ’, ‘ਚੁੰਨੀ ਚੀਨ ਮੀਨ ਦੀ’, ‘ਚਿਟਾ’, ‘ਅਲਾਮਰ’ ਅਤੇ ਕੁਝ ਸਮਾਂ ਪਹਿਲਾ ਬੇਹਦ ਮਕਬੂਲ ਹੋਇਆ ਪਰਿਵਾਰਕ ਗੀਤ ‘24 ਸਾਲ 24 ਦਿਨ’ ਆਦਿ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਨ੍ਹੀਂ ਦਿਨੀਂ ਇਕ ਬਿਲਕੁਲ ਨਵੇਂ ਨਕੋਰ ਸਿੰਗਲ ਟ੍ਰੈਕ ‘ਅਮਰੀਕਾ ’ਚ ਟਰਕ’ ਨਾਲ ਖੂਬ ਚਰਚਾ ’ਚ ਹੈ। ਇਸ ਗੀਤ ਸੰਬੰਧੀ ਵਿਸ਼ੇਸ਼ ਗਲਬਾਤ ਦੌਰਾਨ ‘ਗਾਇਕ ਜਸ ਸਿਧੂ’ ਨੇ ਦਸਿਆ ਕਿ ਇਹ ਗੀਤ ਵਿਦੇਸ਼ਾਂ ਦੀ ਧਰਤੀ ’ਤੇ ਰਹਿ ਰਹੇ ਪੰਜਾਬੀ ਟਰਕ ਡਰਾਇਵਰ ਵੀਰਾਂ ਦੀ ਕਾਫ਼ੀ ਲੰਮੇ ਸਮੇਂ ਦੀ ਮੰਗ ਸੀ ਕੇ ਕੋਈ ਸਾਡੇ ਲਈ ਵੀ ਗੀਤ ਗਾਇਆ ਜਾਵੇ ਤਾਂ ਜੋ ਸਾਡੀ ਪੂਰੀ ਟੀਮ ਨੇ ਇਸ ਗੀਤ ਤੇ ਸੁਰੂ ਤੋਂ ਲੈਕੇ ਵੀਡੀਓ ਕੰਪਲੀਟ ਤਕ ਪੂਰੀ ਮਿਹਨਤ ਕੀਤੀ ਅਤੇ ਇਸ ਗੀਤ ਨੂੰ ਵਿਦੇਸ਼ਾਂ ਦੀ ਧਰਤੀ ’ਤੇ ਰਹਿ ਰਹੇ ਪੰਜਾਬੀ ਭਾਈਚਾਰੇ ਵਲੋਂ ਬੇਹਦ ਪਿਆਰ ਮਿਲ ਰਿਹਾ ਹੈ ਅਤੇ ਵਖ-ਵਖ ਸ਼ੋਸ਼ਲ ਸਾਇਟਾਂ ਅਤੇ ਯੂ-ਟਿਊਬ ’ਤੇ ਵੀ ਬਹੁਤ ਵਾਰ ਵੇਖਿਆ ਜਾ ਚੁਕਾ ਹੈ। ਉਨ੍ਹਾਂ ਅਗੇ ਕਿਹਾ ਕਿ ਇਸ ਗੀਤ ਨੂੰ ‘ਅਮਰ ਆਡੀਓ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਚੁਕਾ ਹੈ ਅਤੇ ਇਸ ਗੀਤ ਨੂੰ ਗੀਤਕਾਰ ਪਲਵਿੰਦਰ ਕਮਾਲੀ ਨੇ ਇਕ-ਇਕ ਸ਼ਬਦ ਨੂੰ ਬਾ-ਕਮਾਲ ਲਿਖਿਆ ਹੈ। ਉਨ੍ਹਾਂ ਅਗੇ ਕਿਹਾ ਕਿ ਸੰਗੀਤ ਦੀਆਂ ਰਸਭਰੀਆਂ ਧੁਨਾਂ ਨਾਲ ਸੰਗੀਤਕਾਰ ਟੋਨੀ ਸਿੰਘ ਨੇ ਬੇਹਦ ਮਿਹਨਤ ਲਗਾ ਕੇ ਤਿਆਰ ਕੀਤਾ ਹੈ। ‘ਗਾਇਕ ਜਸ ਸਿਧੂ’ ਨੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਧੰਨਵਾਦ ਕਰਨ ਲਈ ਮੇਰੇ ਕੋਲ ਸਾਰੇ ਸ਼ਬਦ ਫਿਕੇ ਲਗ ਰਹੇ ਹਨ ਕਿ ਮੇਰੀ ਉਮੀਦ ਤੋਂ ਕਿਤੇ ਜਿਆਦਾ ਇਸ ਗੀਤ ਨੂੰ ਪਿਆਰ ਮਿਲਣਾ ਮੇਰੇ ਲਈ ਬਹੁਤ ਵਡੀ ਗਲ ਹੈ। ‘ਗਾਇਕ ਜਸ ਸਿਧੂ’ ਨੇ ਆਸ ਹੀ ਨਹੀਂ ਬਲਕਿ ਵਿਸ਼ਵਾਸ ਜਤਾਇਆ ਹੈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਰਜਵਾਂ ਪਿਆਰ ਦੇ ਕੇ ਨਿਵਾਜ਼ਿਆ ਹੈ ਉਸੇ ਤਰ੍ਹਾਂ ਭਵਿਖ ’ਚ ਆਉਣ ਵਾਲੇ ਹੋਰ ਵੀ ਸਾਰੇ ਗੀਤਾਂ ਨੂੰ ਰਜਵਾਂ ਪਿਆਰ ਮਿਲੇਗਾ।

Comments are closed.

COMING SOON .....


Scroll To Top
11