Thursday , 27 June 2019
Breaking News
You are here: Home » INTERNATIONAL NEWS » ਅਫਗਾਨਿਸਤਾਨ ਦੇ ਸਿਖਾਂ ਨਾਲ ਵਾਪਰੇ ਭਾਣੇ ਸਬੰਧੀ ਸਿਖਸ ਆਫ ਅਮਰੀਕਾ ਵੱਲੋਂ ਅਫਗਾਨ ਦੇ ਡਿਪਟੀ ਅੰਬੈਸਡਰ ਨਾਲ ਵਿਚਾਰਾਂ

ਅਫਗਾਨਿਸਤਾਨ ਦੇ ਸਿਖਾਂ ਨਾਲ ਵਾਪਰੇ ਭਾਣੇ ਸਬੰਧੀ ਸਿਖਸ ਆਫ ਅਮਰੀਕਾ ਵੱਲੋਂ ਅਫਗਾਨ ਦੇ ਡਿਪਟੀ ਅੰਬੈਸਡਰ ਨਾਲ ਵਿਚਾਰਾਂ

ਸਿਖਸ ਆਫ ਅਮਰੀਕਾ ਵਲੋਂ ਅਫਗਾਨੀ ਸਿਖਾਂ ਦੀ ਮਾਲੀ , ਬਚਿਆਂ ਦੀ ਪੜ੍ਹਾਈ ਲਈ ਮੱਦਦ ਦੀ ਤਾਕੀਦ

ਵਾਸ਼ਿੰਗਟਨ ਡੀ. ਸੀ., 8 ਜੁਲਾਈ – ਅਫਗਾਨਿਸਤਾਨ ਵਿਚ ਵਾਪਰੇ ਖੌਫਨਾਕ ਅਟੈਕ ਵਿਚ ਮਾਰੇ ਗਏ ਸਿਖਾਂ ਸਬੰਧੀ ਸਿਖਸ ਆਫ ਅਮਰੀਕਾ ਸੰਸਥਾ ਦਾ ਇਕ ਡੈਲੀਗੇਟ ਅਫਗਾਨਿਸਤਾਨ ਅੰਬੈਸਡਰ ਨੂੰ ਵਾਸ਼ਿੰਗਟਨ ਸਥਿਤ ਅੰਬੈਸੀ ਵਿਚ ਮਿਲਿਆ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਖਾਂ ਦਾ ਇਕ ਵਫਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸਬੰਧੀ ਮਿਲਣ ਜਾ ਰਿਹਾ ਸੀ, ਜਿਸ ‘ਤੇ ਅਤਵਾਦੀਆਂ ਵਲੋਂ ਅਟੈਕ ਕੀਤਾ ਗਿਆ।ਜਿਸ ਵਿਚ ਕਈ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਿਨ੍ਹਾਂ ਸਬੰਧੀ ਪੂਰੇ ਸੰਸਾਰ ਵਿਚ ਦੁਖ ਦਾ ਪ੍ਰਗਟਾਵਾ ਕੀਤਾ ਗਿਆ ,ਕਿ ਸਿਖ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਅਤੇ ਹਰੇਕ ਦੇ ਦੁਖ ਦਰਦ ਵਿਚ ਸਾਂਝ ਪਾਉਣ ਵਾਲਿਆਂ ਨਾਲ ਅਜਿਹਾ ਕਿਉਂ ਵਾਪਰਿਆ।ਇਸ ਸਬੰਧੀ ਸਿਖਾਂ ਦਾ ਇਕ ਵਫਦ ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ਦੀ ਅਗਵਾਈ ਵਿਚ ਅਫਗਾਨਿਸਤਾਨ ਦੀ ਡਿਪਟੀ ਮਿਸ਼ਨ ਆਫ ਚੀਫ ਮਦੀਨਾ ਕਾਸਮੀ ਨੂੰ ਵਾਸ਼ਿੰਗਟਨ ਸਥਿਤ ਅਫਗਾਨਿਸਤਾਨ ਅੰਬੈਸੀ ਵਿਚ ਮਿਲਿਆ। ਜਿਥੇ ਸਿਖਾਂ ਵਲੋਂ ਅਠਾਰਾਂ ਸਿਖਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ, ਬਚਿਆਂ ਦੀ ਪੜ੍ਹਾਈ ਦਾ ਖਰਚਾ ਅਤੇ ਜਾਨ ਮਾਲ ਦੀ ਰਾਖੀ ਲਈ ਮਦਦ ਕਰਨ ਦੀ ਤਾਕੀਦ ਕੀਤੀ ਹੈ।ਮਦੀਨਾ ਕਾਸਮੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅਤਵਾਦ ਦਾ ਦੌਰ ਆਖਰੀ ਪੜਾਅ ਤੇ ਹੈ ਜਿਸ ਨੂੰ ਅਫਗਾਨਿਸਤਾਨ ਦੀ ਆਰਮੀ ਵਲੋਂ ਖਤਮ ਕਰਨ ਦਾ ਤਹਈਆ ਕੀਤਾ ਹੈ। ਪਰ ਇਕਾ ਦੁਕਾ ਅਤਵਾਦੀ ਜਿਨ੍ਹਾਂ ਨੂੰ ਮਾਨਵਤਾ ਨਾਲ ਕੋਈ ਪਿਆਰ ਨਹੀਂ ਹੈ।ਉਨ੍ਹਾਂ ਵਾਸਤੇ ਹਰ ਕੋਈ ਦਰਿੰਦਾ ਹੈ ।ਜਿਸ ਲਈ ਉਹ ਅਣਸੁਖਾਵੇਂ ਮਹੌਲ ਨੂੰ ਸਿਰਜ ਰਹੇ ਹਨ। ਜਿਨ੍ਹਾਂ ਨੂੰ ਖਤਮ ਕਰਨ ਲਈ ਆਰਮੀ ਬਜਿਦ ਹੈ।ਸਾਡੇ ਸਾਰੇ ਸਿਖ ਭੈਣ-ਭਰਾ ਹਨ, ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬਧ ਹਾਂ। ਉਨ੍ਹਾਂ ਦੇ ਬਚਿਆਂ ਨੂੰ ਵਧੀਆ ਤਾਲੀਮ ਦੇਵਾਂਗੇ ਅਤੇ ਚੰਗੀਆਂ ਨੌਕਰੀਆ ਤੇ ਨਿਯੁਕਤ ਕਰਾਂਗੇ। ਮੁੜ ਵਸੇਬੇ ਲਈ ਉਨ੍ਹਾਂ ਦੀ ਮਾਲੀ ਮਦਦ ਵੀ ਕਰਾਂਗੇ। ਆਸ ਹੈ ਕਿ ਅਫਗਾਨਿਸਤਾਨ ਸਰਕਾਰ ਸਿਖਾਂ ਦੀ ਹਿਫਾਜ਼ਤ ਲਈ ਹਰ ਲੋੜ ਪੂਰੀ ਕਰੇਗੀ ।ਇਹ ਵਿਸ਼ਵਾਸ਼ ਅੰਬੈਸੀ ਦੀ ਡਿਪਟੀ ਅੰਬੈਸਡਰ ਨੇ ਦਿਵਾਇਆ।
ਇਸ ਵਫਦ ਨੂੰ ਮਿਲਣ ਦਾ ਪ੍ਰਬੰਧ ਗੁਰਚਰਨ ਸਿੰਘ ਵਰਲਡ ਯੁਨਾਈਟਿਡ ਸਿਖ ਗੁਰੂ ਨਾਨਕ ਫਾਊਂਡੇਸ਼ਨ ਦੇ ਪ੍ਰਧਾਨ ਨੇ ਕੀਤਾ ਸੀ। ਜਿਸ ਵਿਚ ਬਖਸ਼ੀਸ਼ ਸਿੰਘ, ਚਤਰ ਸਿੰਘ, ਡਾਕਟਰ ਸੁਰਿੰਦਰ ਸਿੰਘ ਗਿਲ ਜਰਨਲਿਸਟ, ਹਰਜੀਤ ਸਿੰਘ ਹੁੰਦਲ, ਭੁਪਿੰਦਰ ਸਿੰਘ ਮੋਹੀ, ਸਾਜਿਦ ਤਰਾਰ ਚੇਅਰਮੈਨ ਡਾਇਵਰਸਟੀ ਗਰੁਪ, ਸੁਰਮੁਖ ਸਿੰਘ ਮਾਣਕੂ ਟੀਵੀ ਏਸ਼ੀਆ।ਕੁਲਵਿੰਦਰ ਸਿੰਘ ਫਲੋਰਾ ਜਸ ਪੰਜਾਬੀ, ਇੰਦਰਜੀਤ ਗੁਜਰਾਲ ਅਤੇ ਨਵਦੀਪ ਸਿੰਘ ਸੀਈ ਸ਼ਾਮਲ ਹੋਏ।

Comments are closed.

COMING SOON .....


Scroll To Top
11