ਕਪੜਾ, ਮਸ਼ੀਨਾਂ ਅਤੇ ਸਿਲਾਈ ਵਾਲੇ ਸੂਟਾਂ ਸਮੇਤ 5 ਲਖ ਦੇ ਨੁਕਸਾਨ ਦਾ ਅੰਦਾਜ਼ਾ
ਕਾਹਨੂੰਵਾਨ, 22 ਜੂਨ (ਡਾ.ਜਸਪਾਲ ਸਿੰਘ ਭਿਟੇਵਡ)- ਵੀਰਵਾਰ ਦੀ ਰਾਤ ਨੂੰ ਕਸਬਾ ਪੁਰਾਣਾ ਸਾਲ੍ਹਾ ਦੇ ਮੇਨ ਬਜ਼ਾਰ ਚ ਇਕ ਦਰਜ਼ੀ ਦੀ ਦੁਕਾਨ ਚ ਅਗ ਲਗਣ ਕਾਰਨ ਲਖਾਂ ਰੁਪਏ ਦੇ ਕਪੜੇ ਅਤੇ ਮਸ਼ੀਨਰੀ ਸੜਨ ਦੀ ਖਬਰ ਹੈ।ਮੌਕੇ ਤੋਂ ਮਿਲੀ ਜਾਣਕਾਰੀ ਅਤੇ ਪੀੜਤ ਅਪਾਹਜ਼ ਦਰਜ਼ੀ ਸੁਭਾਸ਼ ਚੰਦਰ ਪੁਤਰ ਗਿਆਨ ਚੰਦ ਨੇ ਦਸਿਆ ਕਿ ਬੀਤੀ ਸ਼ਾਮ ਉਹ ਆਪਣੀ ਦੁਕਾਨ ਬੰਦ ਕਰਕੇ ਪਿੰਡ ਨਰੈਣੀਪੁਰ ਚਲਾ ਗਿਆ ਸੀ।ਅਜ ਸਵੇਰੇ 4 ਵਜੇ ਦੇ ਕਰੀਬ ਕੁਝ ਰਾਹਗੀਰਾਂ ਅਤੇ ਜਾਣਕਾਰ ਲੋਕਾਂ ਨੇ ਉਸਨੂੰ ਦਸਿਆ ਕਿ ਉਸਦੀ ਦੁਕਾਨ ਅੰਦਰ ਅਗ ਲਗੀ ਹੋਈ ਹੈ।ਉਹ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕਸਬੇ ਦੇ ਲੋਕਾਂ ਦੀ ਮਦਦ ਨਾਲ ਅਗ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਅਗ ਏਨੀ ਭਿਆਨਕ ਸੀ ਕਿ ਅਗ ਹੋਰ ਵੀ ਭੜਕ ਗਈ।
ਇਨੇ ਨੂੰ ਪੁਰਾਣਾ ਸ਼ਾਹਲਾ ਥਾਣਾ ਦੀ ਪੁਲਿਸ ਵੀ ਪਹੁੰਚ ਗਈ।ਇਸ ਦੌਰਾਨ ਪੁਲਿਸ ਵਲੋਂ ਗੁਰਦਾਸਪੁਰ ਤੋਂ ਫਾਇਰ ਬ੍ਰਗੇਡ ਦੀ ਗਡੀ ਵੀ ਮੰਗਾ ਲਈ।ਅਗ ਬੁਝਾਉ ਵਿਭਾਗ ਦੇ ਅਮਲੇ ਦੇ ਯਤਨਾਂ ਸਦਕਾ ਦੁਕਾਨ ਚ ਲਗੀ ਅਗ ਨੂੰ ਬੁਝਾਇਆ ਗਿਆ।ਇਸ ਦੌਰਾਨ ਪੁਲਿਸ ਨੇ ਇਤਿਹਾਤ ਵਜੋਂ ਨੇੜਲੀਆਂ ਦੁਕਾਨਾਂ ਨੂੰ ਅਗ ਤੋਂ ਬੁਝਾਉਣ ਲਈ ਪ੍ਰਬੰਧ ਕੀਤੇ।
ਪੀੜਤ ਦੁਕਾਨਦਾਰ ਨੇ ਦਸਿਆ ਕਿ ਉਸਦੀ ਦੁਕਾਨ ਅੰਦਰ ਪਿਆ ਕਪੜਾ,ਸਿਲਾਈ ਵਾਲਾ ਕਪੜਾ ਅਤੇ ਕਪੜੇ ਦੀ ਸਿਲਾਈ ਵਾਲੀ ਮਸ਼ੀਨਰੀ ਵੀ ਅਗ ਦੀ ਭੇਟ ਚੜ੍ਹ ਗਈ ਹੈ।ਉਸਦਾ ਕੁਲ 5 ਲਖ ਦੇ ਕਰੀਬ ਨੁਕਸਾਨ ਹੋ ਗਿਆ ਹੈ।