Saturday , 20 April 2019
Breaking News
You are here: Home » PUNJAB NEWS » ਅਨਾਜ਼ ਮੰਡੀ ਮੋਰਿੰਡਾ ਨੇੜਿਓਂ ਅਣਪਛਾਤੀ ਔਰਤ ਦੀ ਗਲੀ ਸੜ੍ਹੀ ਲਾਸ਼ ਬਰਾਮਦ

ਅਨਾਜ਼ ਮੰਡੀ ਮੋਰਿੰਡਾ ਨੇੜਿਓਂ ਅਣਪਛਾਤੀ ਔਰਤ ਦੀ ਗਲੀ ਸੜ੍ਹੀ ਲਾਸ਼ ਬਰਾਮਦ

ਮੋਰਿੰਡਾ, 9 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿੱਚ ਬਣੇ ਕੱਚੇ ਫ਼ੜ੍ਹਾਂ ਨਜ਼ਦੀਕ ਟੋਭੇ ਦਾ ਰੂਪ ਧਾਰਨ ਕਰ ਚੁੱਕੇ ਨੀਵੇਂ ਥਾਂ ਵਿੱਚ ਖੜ੍ਹੀ ਬੂਟੀ ਵਿੱਚੋਂ ਸਿਟੀ ਪੁਲਿਸ ਥਾਣਾ ਮੋਰਿੰਡਾ ਨੂੰ ਇੱਕ ਅਣਪਛਾਤੀ ਔਰਤ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਕੱਚੇ ਫੜ੍ਹਾਂ ਨਜ਼ਦੀਕ ਨੀਵੀਂ ਥਾਂ ਗੰਦੇ ਪਾਣੀ ਵਿੱਚ ਸੜ੍ਹਕ ਦੇ ਕਿਨ੍ਹਾਰੇ ਇੱਕ ਔਰਤ ਦੀ ਗਲੀ ਸੜ੍ਹੀ ਲਾਸ਼ ਹੋਣ ਦੀ ਸੂਚਨਾ ਸਿਟੀ ਪੁਲਿਸ ਮੋਰਿੰਡਾ ਨੂੰ ਹਾਸਿਲ ਹੋਈ ਸੀ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਅਧਿਕਾਰੀ ਸਬ-ਇੰਸਪੈਕਟਰ ਅਮਨਦੀਪ ਸਿੰਘ, ਜਾਂਚ ਅਧਿਕਾਰੀ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦੀ ਹਾਲਤ ਦੇਖਣ ਤੋਂ ਲੱਗਦਾ ਹੈ ਕਿ ਇਹ ਲਾਸ਼ ਲਗਭੱਗ ਡੇਢ ਤੋਂ ਦੋ ਮਹੀਨੇ ਪੁਰਾਣੀ ਹੈ। ਪੁਲਿਸ ਜਾਂਚ ਅਧਿਕਾਰੀ ਏ.ਐਸ.ਆਈ. ਮਨਜੀਤ ਸਿੰਘ ਨੇ ਕੁਝ ਵਿਅਕਤੀਆਂ ਦੀ ਮੱਦਦ ਨਾਲ ਔਰਤ ਦੀ ਗਲੀ ਸੜੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਵਾਇਆ ਤਾਂ ਲਾਸ਼ ਵਿੱਚ ਕੀੜੇ ਚੱਲ ਰਹੇ ਸਨ। ਲਾਸ਼ ਇਸ ਕਦਰ ਖਰਾਬ ਹੋ ਚੁੱਕੀ ਸੀ ਕਿ ਉਸਦੀ ਸ਼ਨਾਖ਼ਤ ਕਰਨੀ ਵੀ ਔਖੀ ਸੀ। ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਲਾਸ਼ ਉੱਤੇ ਕੀਟ ਨਾਸ਼ਕ ਦਵਾਈ ਦੀ ਸਪਰੇਅ ਕਰਵਾ ਕੇ ਲਾਸ਼ ਨੂੰ ਸਿਵਲ ਹਸਪਤਾਲ ਰੋਪੜ ਦੇ ਮੋਰਚਰੀ ਵਿੱਚ 72 ਘੰਟੇ ਲਈ ਸਨਾਖ਼ਤ ਲਈ ਰੱਖਣ ਲਈ ਭੇਜ ਦਿੱਤਾ ਹੈ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਜਾਂਚ ਅਧਿਕਾਰੀ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਕਰੀਬ ਇੱਕ ਡੇਢ ਮਹੀਨਾ ਪੁਰਾਣੀ ਲੱਗਦੀ ਹੈ। ਮੌਕੇ ’ਤੇ ਹਾਜ਼ਰ ਕੋਂਸਲਰ ਜਗਪਾਲ ਸਿੰਘ ਜੋਲੀ ਨੇ ਕਿਹਾ ਕਿ ਸਿਟੀ ਪੁਲਿਸ ਥਾਣੇ ਦੇ ਤਬਦੀਲ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਏ.ਐਸ.ਆਈ. ਨਰਿੰਦਰ ਸਿੰਘ, ਸਿਪਾਹੀ ਸੰਦੀਪ ਸਿੰਘ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।

Comments are closed.

COMING SOON .....


Scroll To Top
11