Friday , 19 April 2019
Breaking News
You are here: Home » Editororial Page » ਅਧਿਆਤਮਕ ਅਤੇ ਵਿਗਿਆਨਕ ਵਿਦਿਆ ਦਾਨੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ

ਅਧਿਆਤਮਕ ਅਤੇ ਵਿਗਿਆਨਕ ਵਿਦਿਆ ਦਾਨੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵੱਲੋਂ ਸਿੱਖ ਬੱਚਿਆਂ ਨੂੰ ਵਿਗਿਆਨਕ ਸਿਖਿਆ ਆਧੁਨਿਕ ਢੰਗ ਨਾਲ ਦੇਣ ਦੀ ਜਗਾਈ ਜੋਤ, ਪਹਿਲਾਂ ਸੰਤ ਤੇਜਾ ਸਿੰਘ ਨੇ ਅਤੇ ਹੁਣ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਪ੍ਰਜਵਲਤ ਰੱਖ ਰਹੇ ਹਨ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੀਆਂ ਸੁਹਾਵਣੀਆਂ, ਮਨਮੋਹਕ ਅਤੇ ਸ਼ਾਂਤਮਈ ਵਾਦੀਆਂ ਵਿਚ ਕਲਗੀਧਰ ਟਰੱਸਟ ਵੱਲੋਂ ਬੜੂ ਸਾਹਿਬ ਨੂੰ ਅਧਿਆਤਮਕ ਕੇਂਦਰ ਦੇ ਤੌਰ ਤੇ ਵਿਕਸਤ ਕੀਤਾ ਹੈ। ਬੜੂ ਸਾਹਿਬ ਦਾ ਅਧਿਆਤਮਕ ਕੇਂਦਰ ਇਕ ਕਿਸਮ ਨਾਲ ਸੰਤ ਅਤਰ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਕੋਸਿਸ਼ ਦਾ ਨਮੂਨਾ ਹੈ ਕਿਉਂਕਿ ਕੋਈ ਵੀ ਕੌਮ ਮਾਨਸਿਕ, ਸਮਾਜਿਕ, ਆਰਥਿਕ ਅਤੇ ਵਿਗਿਆਨਕ ਤੌਰ ਤੇ ਆਧੁਨਿਕ ਢੰਗ ਨਾਲ ਸਿਖਿਆ ਪ੍ਰਾਪਤ ਕਰਨ ਤੋਂ ਬਿਨਾ ਵਿਕਸਤ ਨਹੀਂ ਹੋ ਸਕਦੀ। ਮੁਕਾਬਲੇ ਦੇ ਇਮਤਿਹਾਨਾ ਵਿਚ ਸਫਲਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਅਜਿਹੀ ਸਿਖਿਆ ਦੇਣੀ ਅਤਿਅੰਤ ਜ਼ਰੂਰੀ ਹੈ। ਬਾਬਾ ਇਕਬਾਲ ਸਿੰਘ ਜਦੋਂ ਲਾਇਲਪੁਰ ਖਾਲਸਾ ਕਾਲਜ ਵਿਚ ਬੀ ਐਸ ਸੀ ਐਗਰੀਕਲਚਰ ਵਿਚ ਪੜ੍ਹ ਰਹੇ ਸਨ ਤਾਂ ਪ੍ਰਿੰਸੀਪਲ ਤੇਜਾ ਸਿੰਘ, ਜਿਹੜੇ ਬਾਅਦ ਵਿਚ ਸੰਤ ਤੇਜਾ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਹਨ, ਪਾਊਂਟਾ ਸਾਹਿਬ ਤੋਂ ਇਕ ਵਾਰ ਉਨ੍ਹਾਂ ਦੇ ਕਾਲਜ ਵਿਚ ਅਧਿਆਤਮਕ ਵਿਸ਼ੇ ਤੇ ਭਾਸ਼ਣ ਦੇਣ ਲਈ ਆਏ ਸਨ ਤਾਂ ਉਨ੍ਹਾਂ ਨੇ ਸਿੱਖ ਧਰਮ ਦੀ ਵਿਚਾਰਧਾਰਾ ਦਾ ਮੁਲਾਂਕਣ ਕਰਦਿਆਂ, ਸਿੱਖੀ ਸੰਕਲਪ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਸੀ, ਜਿਸ ਨੂੰ ਸੁਣਕੇ ਉਹ ਐਨੇ ਪ੍ਰਭਾਵਤ ਹੋਏ ਕਿ ਉਹ ਸੰਤ ਤੇਜਾ ਸਿੰਘ ਦੇ ਮੁਦਈ ਬਣ ਗਏ। ਬਸ ਫਿਰ ਤਾਂ ਉਨ੍ਹਾਂ ਪਿਛੇ ਮੁੜਕੇ ਨਹੀਂ ਵੇਖਿਆ, ਸੰਤ ਤੇਜਾ ਸਿੰਘ ਨਾਲ ਅਜਿਹਾ ਤਾਲਮੇਲ ਬਣਾਇਆ ਜਿਹੜਾ ਸਥਾਈ ਹੋ ਨਿਬੜਿਆ। ਜਦੋਂ ਵੀ ਉਨ੍ਹਾਂ ਨੂੰ ਵਕਤ ਮਿਲਦਾ ਤਾਂ ਆਨੇ ਬਹਾਨੇ ਉਹ ਸੰਤ ਤੇਜਾ ਸਿੰਘ ਕੋਲ ਪਾਉਂਟਾ ਸਾਹਿਬ ਪਹੁੰਚ ਜਾਂਦੇ ਅਤੇ ਉਨ੍ਹਾਂ ਦੇ ਪ੍ਰਬਚਨ ਸੁਣਕੇ ਨਿਹਾਲ ਹੋ ਜਾਂਦੇ ਸਨ। ਸੰਤ ਤੇਜਾ ਸਿੰਘ ਦੇ ਪ੍ਰਬਚਨ ਸੁਣਨ ਤੋਂ ਬਾਅਦ ਬਾਬਾ ਇਕਬਾਲ ਸਿੰਘ ਦੀ ਸੋਚ ਵਿਚ ਵਿਲੱਖਣ ਤਬਦੀਲੀ ਆਈ ਤੇ ਉਹ ਪੰਥਕ ਸੋਚ ਦੇ ਧਾਰਨੀ ਬਣ ਗਏ। ਉਨ੍ਹਾਂ ਸੰਤ ਤੇਜਾ ਸਿੰਘ ਨੂੰ ਆਪਣਾ ਮਾਰਗ ਦਰਸ਼ਕ ਬਣਾ ਲਿਆ। ਉਸ ਤੋਂ ਪਹਿਲਾਂ ਬਾਬਾ ਇਕਬਾਲ ਸਿੰਘ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਬਚਪਨ ਵਿਚ ਦਿੱਤੀ ਸ਼ਹਾਦਤ ਤੋਂ ਵੀ ਬਹੁਤ ਪ੍ਰਭਾਵਤ ਸਨ। ਇੱਕ ਕਿਸਾਨ ਦਾ ਸਪੁੱਤਰ ਹੋਣ ਕਰਕੇ ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਐਮ ਐਸ ਸੀ ਐਗਰੀਕਲਚਰ ਕਰਨ ਲਈ ਦਾਖਲਾ ਲੈ ਲਿਆ। ਇਥੇ ਹੀ ਉਨ੍ਹਾਂ ਦਾ ਮਿਲਾਪ ਡਾ ਖੇਮ ਸਿੰਘ ਗਿੱਲ ਉਪਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਹੋਇਆ ਜੋ ਆਪ ਖੁਦ ਸਿੱਖ ਧਰਮ ਦੇ ਵਿਦਵਾਨ ਅਤੇ ਆਪਾ ਵਾਰੂ ਸਿੱਖ ਸਨ। ਡਾ ਖੇਮ ਸਿੰਘ ਗਿੱਲ ਦੀ ਸਿੱਖੀ ਸੋਚ ਨੇ ਵੀ ਬਾਬਾ ਇਕਬਾਲ ਸਿੰਘ ਦੇ ਵਿਅਕਤੀਤਵ ਨੂੰ ਨਿਖ਼ਾਰਨ ਵਿਚ ਵਿਲੱਖਣ ਯੋਗਦਾਨ ਪਾਇਆ। ਜਦੋਂ ਯੂਨੀਵਰਸਿਟੀ ਵਿਚ ਛੁੱਟੀਆਂ ਹੁੰਦੀਆਂ ਸਨ ਤਾਂ ਸਾਰੇ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ ਪ੍ਰੰਤੂ ਬਾਬਾ ਇਕਬਾਲ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਕੋਲ ਪਹੁੰਚ ਜਾਂਦੇ ਸਨ। ਐਮ ਐਸ ਸੀ ਕਰਨ ਤੋਂ ਬਾਅਦ ਆਪ ਫਿਰ ਪ੍ਰਿੰਸੀਪਲ ਤੇਜਾ ਸਿੰਘ ਕੋਲ ਚਲੇ ਗਏ ਅਤੇ ਆਪਣਾ ਜੀਵਨ ਪੰਥ ਦੇ ਲੇਖੇ ਲਾਉਣ ਦੀ ਇੱਛਾ ਜ਼ਾਹਰ ਕੀਤੀ ਪ੍ਰੰਤੂ ਸੰਤ ਤੇਜਾ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰੀ ਨੌਕਰੀ ਕਰ ਲੈਣ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦਾ ਪੂਰਾ ਅਧਿਐਨ ਕਰ ਲੈਣ, ਸੰਤ ਤੇਜਾ ਸਿੰਘ ਦੀ ਸਲਾਹ ਤੋਂ ਬਾਅਦ ਆਪ 1956 ਵਿਚ ਸਾਂਝੇ ਪੰਜਾਬ ਵਿਚ ਖੇਤੀਬਾੜੀ ਵਿਭਾਗ ਵਿਚ ਬਤੌਰ ਰਿਸਰਚ ਅਸਿਸਟੈਂਟ ਭਰਤੀ ਹੋ ਕੇ ਹਾਂਸੀ ਵਿਖੇ ਲੱਗ ਗਏ। ਜਦੋਂ ਪੰਜਾਬ ਦੀ 1966 ਵਿਚ ਵੰਡ ਹੋਈ, ਉਨ੍ਹਾਂ ਹਿਮਾਚਲ ਵਿਚ ਨੌਕਰੀ ਕਰਨ ਦੀ ਆਪਸ਼ਨ ਦੇ ਦਿੱਤੀ। ਉਨ੍ਹਾਂ 1956 ਵਿਚ ਬੜੂ ਸਾਹਿਬ ਵਿਖੇ ਤਪੋਬਨ ਸਥਾਪਤ ਕਰਨ ਦੀ ਪਛਾਣ ਕਰ ਲਈ। ਬਾਬਾ ਇਕਬਾਲ ਸਿੰਘ ਤਰੱਕੀਆਂ ਕਰਦੇ ਹੋਏ 1977 ਵਿਚ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ’ਤੇ ਪਹੁੰਚ ਗਏ। ਆਪ 1986 ਵਿਚ ਨੌਕਰੀ ਤੋਂ ਸੇਵਾ ਮੁਕਤ ਹੋ ਗਏ। 1965 ਵਿਚ ਸੰਤ ਤੇਜਾ ਸਿੰਘ ਸਵਰਗਵਾਸ ਹੋ ਗਏ ਸਨ। ਉਨ੍ਹਾਂ ਬੜੂ ਸਾਹਿਬ ਦੀ ਚੋਣ ਕਰਕੇ ਉਥੇ 400 ਏਕੜ ਜ਼ਮੀਨ ਕਲਗੀਧਰ ਟਰੱਸਟ ਦੇ ਨਾਂ ਖ਼ਰੀਦ ਲਈ। ਉਨ੍ਹਾਂ 1982 ਵਿਚ ਕਲਗੀਧਰ ਟਰੱਸਟ ਬੜੂ ਸਾਹਿਬ ਰਜਿਸਟਰਡ ਕਰਵਾ ਲਈ। ਸਭ ਤੋਂ ਪਹਿਲਾਂ ਏਥੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਉਸਤੋਂ ਬਾਅਦ ਸਕੂਲ, ਕਾਲਜ ਅਤੇ ਹੋਰ ਇਮਾਰਤਾਂ ਦੀ ਉਸਾਰੀ ਕੀਤੀ। 1986 ਵਿਚ ਆਪ ਨੇ 5 ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਸ਼ੁਰੂ ਕੀਤੀ। ਹੌਲੀ ਹੌਲੀ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਗਈ ਅਤੇ 1989 ਵਿਚ ਅਕਾਲ ਅਕੈਡਮੀ ਨੂੰ ਸੀ ਬੀ ਐਸ ਈ ਨੇ ਮਾਣਤਾ ਦੇ ਦਿੱਤੀ। ਇਸ ਸਫਲਤਾ ਤੋਂ ਬਾਅਦ ਸਮੁਚੇ ਦੇਸ ਵਿਚ 1993 ਵਿਚ ਅਕੈਡਮੀ ਦੀਆਂ ਬਰਾਂਚਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਅਕਾਲ ਅਕਾਡਮੀ ਦੀਆਂ ਦੋ ਯੂਨੀਵਰਸਿਟੀਆਂ ਅਤੇ ਪੰਜਾਬ, ਹਰਿਆਣਾ, ਹਿਮਾਚਲ, ਉਤਰ ਪ੍ਰਦੇਸ ਅਤੇ ਰਾਜਸਥਾਨ ਵਿਚ 129 ਬਰਾਂਚਾਂ ਹਨ। ਬਾਬਾ ਇਕਬਾਲ ਦੇ ਧਾਰਮਿਕ ਯੋਗਦਾਨ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ। ਨਵੰਬਰ 2013 ਵਿਚ ¦ਦਨ ਵਿਖੇ ਸੰਸਾਰ ਦੇ ਪੰਜਵੇਂ ਮਹੱਤਵਪੂਰਨ ਸਿੱਖ ਦੇ ਤੌਰ ਤੇ ਸਨਮਾਨਤ ਕੀਤਾ ਗਿਆ। ਮਾਰਚ 2016 ਵਿਚ ਨੈਸ਼ਨਲ ਇਨਸਟੀਚਿਊਟ ਆਫ ਕਲੀਨੀਲੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਇਸੇ ਤਰ੍ਹਾਂ 19 ਨਵੰਬਰ 2016 ਨੂੰ ¦ਦਨ ਵਿਖੇ ਸਰਵੋਤਮ 100 ਸਿੱਖਾਂ ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਬਾਬਾ ਇਕਬਾਲ ਸਿੰਘ ਦੀ ਸਿੱਖ ਪੰਥ ਦੀ ਇਸ ਵਿਲੱਖਣ ਸੇਵਾ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਉਨ੍ਹਾਂ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ ਹੈ। ਆਪ ਇੱਕ ਚੰਗੇ ਲੇਖਕ ਵੀ ਹਨ ਜਿਸ ਕਰਕੇ ਆਪਨੇ 4 ਪੁਸਤਕਾਂ ਅਤੇ ਇਕ ਆਪਣੀ ਜੀਵਨੀ ਲਿਖੀ ਹੈ। ਬਾਬਾ ਇਕਬਾਲ ਸਿੰਘ ਦਾ ਜਨਮ 1 ਮਈ 1926 ਨੂੰ ਪਿਤਾ ਸਨਵਾਲ ਸਿੰਘ ਅਤੇ ਮਾਤਾ ਗੁਲਾਬ ਕੌਰ ਦੇ ਘਰ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਭਰਿਆਲ ਲਹਿਰੀ ਵਿਚ ਹੋਇਆ। ਆਪਦਾ ਪਿਤਾ ਪੁਰਖੀ ਪਰਿਵਾਰ ਗੁਰਸਿੱਖ ਵਿਚਾਰਧਾਰਾ ਦਾ ਪਹਿਰੇਦਾਰ ਪਰਿਵਾਰ ਸੀ। ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਸਿੱਖੀ ਸੋਚ ਵਾਲੇ ਵਿਦਿਆਰਥੀਆਂ ਦੀ ਪਨੀਰੀ ਪੈਦਾ ਕਰਕੇ ਸਿੱਖੀ ਸੋਚ ਤੇ ਪਹਿਰਾ ਦੇ ਰਹੇ ਹਨ।

Comments are closed.

COMING SOON .....


Scroll To Top
11